ਹੈਦਰਾਬਾਦ: ਅਕਸਰ ਹੀ ਪੰਜਾਬੀਆਂ ਨੂੰ ਸੂਰਬੀਰ ਯੋਧਿਆਂ ਦਾ ਖਿਤਾਬ ਦਿੱਤਾ ਜਾਂਦਾ ਹੈ, ਕਿਉਂਕਿ ਪੰਜਾਬੀਆਂ ਨੇ ਦੇਸ਼-ਵਿਦੇਸ਼ਾਂ ਵਿੱਚ ਹਰ ਔਖੇ ਸਮੇਂ ਵਿੱਚ ਕੰਧ ਬਣ ਕੇ ਸਾਹਮਣਾ ਕੀਤਾ ਹੈ। ਅਜਿਹੀ ਹੀ ਇੱਕ ਹੋਰ ਪੰਜਾਬੀਆਂ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿ USA ਵੱਲੋਂ ਫ਼ਰਵਰੀ ਮਹੀਨੇ ਨੂੰ ਪੰਜਾਬੀ ਮਹੀਨਾ ਐਲਾਨਿਆ ਗਿਆ ਹੈ।
ਜਿਸ ਤਹਿਤ ਅਮਰੀਕਾ ਦੇਸ਼ ਵਿੱਚ ਹੁਣ ਤੋਂ ਫਰਵਰੀ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਇਆ ਜਾਵੇਗਾ। ਦੱਸ ਦਈਏ ਕਿ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਮਾਂ ਬੋਲੀ ਨੂੰ ਵਿਦੇਸ਼ਾਂ ਵਿੱਚ ਐਨਾ ਪਿਆਰ ਮਿਲ ਰਿਹਾ ਹੈ, ਜੋ ਕਿ ਪੰਜਾਬੀਆਂ ਲਈ ਇਹ ਇੱਕ ਬਹੁਤ ਹੀ ਸਿਰਉੱਚਾ ਕਰਨ ਵਾਲੀ ਗੱਲ ਹੈ।
ਦੱਸ ਦਈਏ ਕਿ ਪੰਜਾਬੀ ਭਾਸ਼ਾ ਦੁਨੀਆ ਵਿੱਚ 9ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਤੇ ਕੈਨੇਡਾ, ਆਸਟ੍ਰੇਲੀਆ, ਭਾਰਤ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ,ਵਿੱਚ ਇਸ ਭਾਸ਼ਾ ਦੇ ਬੋਲਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। ਇਸ ਤੋਂ ਇਲਾਵਾਂ ਅਮਰੀਕਾ ਵਿੱਚ 750,000 ਤੋਂ ਵੱਧ ਪੰਜਾਬੀ ਬੋਲਣ ਵਾਲੇ ਅਮਰੀਕੀ ਅਤੇ 50,000 ਤੋਂ ਵੱਧ ਪੰਜਾਬੀ ਬੋਲਣ ਵਾਲੇ ਇਲਿਨੋਇਸਨ ਹਨ।
ਇਹ ਵੀ ਪੜੋ: ਅਫ਼ਗਾਨਿਸਤਾਨ ’ਚ ਅਚਾਨਕ ਲਾਪਤਾ ਹੋ ਰਹੀਆ ਹਨ ਮਹਿਲਾ ਕਰਮਚਾਰੀ, 318 ਮੀਡੀਆ ਅਦਾਰੇ ਵੀ ਬੰਦ