ETV Bharat / bharat

Molestation Of Woman In Park: ਗਾਜ਼ੀਆਬਾਦ ਦੀ ਮਹਿਲਾ ਦਾ ਪੁਲਿਸ ਮੁਲਾਜ਼ਮਾਂ 'ਤੇ ਗੰਭੀਰ ਇਲਜ਼ਾਮ, ਕਿਹਾ- 'ਪੁਲਿਸ ਮੁਲਾਜ਼ਮਾਂ ਨੇ ਮੇਰੇ ਗੁਪਤ ਅੰਗਾਂ ਨੂੰ ਛੂਹਿਆ' - UP

ਗਾਜ਼ੀਆਬਾਦ ਦੀ ਇਕ ਔਰਤ ਨੇ ਪੀਆਰਵੀ ਵੈਨ (PRV VAN) 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ 'ਤੇ ਉਸ ਨਾਲ ਛੇੜਛਾੜ ਕਰਨ ਅਤੇ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾਉਣ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Molestation Of Woman In Park
Molestation Of Woman In Park Policemen Touched Private Part Pressurized To have Illicit Relationship Ghaziabad UP
author img

By ETV Bharat Punjabi Team

Published : Oct 1, 2023, 3:58 PM IST

ਉੱਤਰ ਪ੍ਰਦੇਸ਼/ਗਾਜ਼ੀਆਬਾਦ: ਗਾਜ਼ੀਆਬਾਦ ਦੇ ਪਾਰਕ ਵਿੱਚ ਸੈਰ ਕਰਨ ਗਈ ਔਰਤ ਅਤੇ ਉਸ ਦੇ ਮੰਗੇਤਰ ਨਾਲ ਪੀਆਰਵੀ ਵੈਨ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਛੇੜਛਾੜ ਕਰਨ ਅਤੇ ਧਮਕੀਆਂ ਦੇ ਕੇ ਨਾਜਾਇਜ਼ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਦੋਸ਼ ਹੈ ਕਿ ਇਕ ਪੁਲਿਸ ਕਰਮਚਾਰੀ ਨੇ ਉਸ 'ਤੇ ਨਾਜਾਇਜ਼ ਸਬੰਧ (Molestation Of Woman In Park) ਬਣਾਉਣ ਲਈ ਦਬਾਅ ਪਾਇਆ ਅਤੇ ਪੇਟੀਐੱਮ ਤੋਂ ਇਕ ਹਜ਼ਾਰ ਰੁਪਏ ਵੀ ਲਏ।

ਪੁਲਿਸ ਮੁਲਾਜ਼ਮਾਂ ਉੱਤੇ ਛੇੜਛਾੜ ਦੇ ਇਲਜ਼ਾਮ: ਪੀੜਤਾ ਨੇ ਦੱਸਿਆ ਕਿ 16 ਸਤੰਬਰ 2023 ਨੂੰ ਉਹ ਆਪਣੇ ਮੰਗੇਤਰ ਨਾਲ ਸਾਈਂ ਉਪਵਾਨ ਨੂੰ ਮਿਲਣ ਗਈ ਸੀ। ਕਰੀਬ 12 ਵਜੇ ਪੀਆਰਵੀ ਬਾਈਕ ’ਤੇ ਆਏ ਦੋ ਪੁਲਿਸ ਮੁਲਾਜ਼ਮ ਅਤੇ ਸਾਦੇ ਕੱਪੜਿਆਂ ਵਿੱਚ ਆਏ ਇੱਕ ਹੋਰ ਵਿਅਕਤੀ ਨੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਔਰਤ ਦੇ ਮੰਗੇਤਰ ਨੂੰ ਥੱਪੜ ਵੀ ਮਾਰਿਆ। ਪੁਲਿਸ ਮੁਲਾਜ਼ਮ ਰਾਕੇਸ਼ ਕੁਮਾਰ ਨੇ ਉਨ੍ਹਾਂ ਕੋਲੋਂ ਪੈਸੇ ਵੀ ਮੰਗੇ। ਡਰ ਦੇ ਮਾਰੇ ਉਨ੍ਹਾਂ ਨੇ ਪੁਲਿਸ ਵਾਲਿਆਂ ਤੋਂ ਮੁਆਫੀ ਵੀ ਮੰਗੀ ਅਤੇ ਉਨ੍ਹਾਂ ਦੇ ਪੈਰ ਫੜ ਲਏ, ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ। ਪੀੜਤ ਨੇ ਦੱਸਿਆ ਕਿ, "ਪੁਲਿਸ ਮੁਲਾਜ਼ਮ ਸਾਡੇ ਨਾਲ ਬਹੁਤ ਹੀ ਬੇਰਹਿਮੀ ਨਾਲ ਪੇਸ਼ ਆਇਆ ਅਤੇ ਮੇਰੇ 'ਤੇ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾਇਆ। ਤੀਜਾ ਲੜਕਾ ਸਾਡੇ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਮੈਂ ਅਤੇ ਮੇਰਾ ਮੰਗੇਤਰ ਦੋਵੇਂ ਹੱਥ ਜੋੜ ਕੇ ਪੁਲਿਸ ਵਾਲਿਆਂ ਨੂੰ ਬੇਨਤੀ ਕਰ ਰਹੇ ਸੀ, ਕਿ ਸਾਨੂੰ ਜਾਣ ਦਿਓ। ਪਰ ਉਹ ਵਾਰ-ਵਾਰ ਨਾਜਾਇਜ਼ ਸਬੰਧ ਬਣਾਉਣ ਲਈ ਕਹਿ ਰਿਹਾ ਸੀ। ਉਨ੍ਹਾਂ ਨੇ ਸਾਨੂੰ 3 ਘੰਟੇ ਤੱਕ ਉੱਥੇ ਰੱਖਿਆ ਅਤੇ ਮੇਰੇ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ। ਮੇਰੇ ਗੁਪਤ ਅੰਗਾਂ ਨੂੰ ਵੀ ਛੂਹਿਆ।"

ਪੀੜਤ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੇ 19 ਸਤੰਬਰ ਨੂੰ ਵੀ ਮੈਨੂੰ ਫੋਨ ਕੀਤਾ, ਜਿਸ ਦੀ ਰਿਕਾਰਡਿੰਗ ਵੀ ਮੇਰੇ ਕੋਲ ਹੈ। ਮੁਲਜ਼ਮ ਰਾਕੇਸ਼ ਅਤੇ ਦਿਗੰਬਰ 22 ਸਤੰਬਰ ਨੂੰ ਰਾਤ 11 ਵਜੇ ਮੇਰੇ ਘਰ ਪਹੁੰਚੇ ਅਤੇ ਮੈਨੂੰ 1000 ਰੁਪਏ ਵਾਪਸ ਕਰ ਦਿੱਤੇ ਅਤੇ ਪੁੱਛਿਆ ਕਿ ਸਾਡੇ ਬਾਰੇ ਸ਼ਿਕਾਇਤ ਕਿਉਂ ਕੀਤੀ?

ਮੁਲਜ਼ਮਾਂ ਖਿਲਾਫ FIR ਦਰਜ਼: ਮਾਮਲੇ ਵਿੱਚ ਏਸੀਪੀ ਕੋਤਵਾਲੀ ਨਿਮਿਸ਼ ਪਟੇਲ ਨੇ ਦੱਸਿਆ ਕਿ 28 ਸਤੰਬਰ 2023 ਨੂੰ ਥਾਣਾ ਕੋਤਵਾਲੀ ਨਗਰ ਵਿੱਚ ਸੂਚਨਾ ਮਿਲੀ। ਜਿਸ ਵਿੱਚ ਇੱਕ ਔਰਤ ਨੇ ਦੱਸਿਆ ਕਿ ਥਾਣਾ ਸਦਰ ਅਧੀਨ ਪੈਂਦੇ ਸਾਈ ਉਪਵਨ ਵਿੱਚ ਪੀਆਰਵੀ 122 ਵਿੱਚ ਤਾਇਨਾਤ ਦੋ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਮੰਗੇਤਰ ਨਾਲ ਛੇੜਛਾੜ ਕੀਤੀ ਅਤੇ ਦੁਰਵਿਵਹਾਰ ਕੀਤਾ। ਔਰਤ ਅਤੇ ਉਸ ਦੇ ਮੰਗੇਤਰ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਗਈ। ਪੁਲਿਸ ਨੇ ਤੁਰੰਤ ਘਟਨਾ ਦਾ ਨੋਟਿਸ ਲੈਂਦਿਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. (FIR) ਦਰਜ਼ ਕਰ ਲਈ ਹੈ। ਮੁਲਜ਼ਮਾਂ ਵਿੱਚ ਪੀਆਰਸੀ 4757 ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਹੋਮਗਾਰਡ ਸ਼ਾਮਲ ਹੈ। ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੋਮ ਗਾਰਡ ਖਿਲਾਫ ਕਾਰਵਾਈ ਲਈ ਵਿਭਾਗ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਘਟਨਾ 'ਚ ਸ਼ਾਮਿਲ ਤੀਜੇ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.