ਆਈਜ਼ੌਲ/ਮਿਜ਼ੋਰਮ: ਆਈਜ਼ੌਲ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਡਿੱਗਣ ਦੌਰਾਨ ਉੱਥੇ ਮੌਜੂਦ 26 ਮਜ਼ਦੂਰਾਂ ਵਿੱਚੋਂ 23 ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਲਾਂਕਿ ਪੁਲਿਸ ਹੁਣ ਤੱਕ 18 ਲਾਸ਼ਾਂ ਬਰਾਮਦ ਕਰ ਚੁੱਕੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਉੱਥੇ ਕੰਮ ਕਰਨ ਵਾਲੇ ਤਿੰਨ ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ "ਇਲਾਜ ਅਧੀਨ" ਹਨ ਜਦੋਂ ਕਿ ਪੰਜ ਲੋਕ ਲਾਪਤਾ ਹਨ। ਸਾਰੇ 26 ਮਜ਼ਦੂਰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਸਨ।
ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ: ਰੇਲਵੇ ਨੇ ਦੱਸਿਆ ਕਿ ਬੁੱਧਵਾਰ ਨੂੰ ਇਹ ਹਾਦਸਾ ਕੁਰੂੰਗ ਨਦੀ 'ਤੇ ਬਣਾਏ ਜਾ ਰਹੇ ਪੁਲ ਦੇ ਨਿਰਮਾਣ ਲਈ ਲਗਾਈ ਗਈ ਗੈਂਟਰੀ (ਭਾਰੀ ਢਾਂਚਿਆਂ ਨੂੰ ਲੈ ਕੇ ਜਾਣ ਵਾਲੀ ਕਰੇਨ ਵਰਗਾ ਢਾਂਚਾ) ਦੇ ਡਿੱਗਣ ਕਾਰਨ ਵਾਪਰਿਆ। ਨਿਰਮਾਣ ਅਧੀਨ ਪੁਲ 'ਤੇ ਵਾਪਰੀ ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਭੈਰਵੀ-ਸਾਈਰੰਗ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਤਹਿਤ ਬਣਨ ਵਾਲੇ 130 ਪੁਲਾਂ 'ਚੋਂ ਇੱਕ ਹੈ। ਸਾਰੀਆਂ 18 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਦੀ ਪਛਾਣ ਨੈਬ ਚੌਧਰੀ, ਮੋਜ਼ਮਲ ਹੱਕ, ਨਰੀਮ ਰਹਿਮਾਨ, ਰਣਜੀਤ ਸਰਕਾਰ, ਕਾਸ਼ਿਮ ਸ਼ੇਖ, ਸਮਰੂਲ ਹੱਕ, ਝੱਲੂ ਸਰਕਾਰ, ਸਾਕਿਰੁਲ ਸ਼ੇਖ, ਮਸਰੇਕੁਲ ਹੱਕ, ਸੈਦੁਰ ਰਹਿਮਾਨ, ਰਹੀਮ ਸ਼ੇਖ, ਸੁਮਨ ਸਰਕਾਰ, ਸਰੀਫੁਲ ਸ਼ੇਖ, ਇੰਸਾਰੁਲ ਹੱਕ ਅਤੇ ਜਯੰਤ ਸਰਕਾਰ ਵਜੋਂ ਹੋਈ ਹੈ। ਹੋਰ ਤਿੰਨ ਨਾਮ ਇਹ ਹਨ ਮੁਹੰਮਦ ਜ਼ਾਹਿਦੁਲ ਸ਼ੇਖ, ਮਨੀਰੁਲ ਨਦਾਪ ਅਤੇ ਸੇਬੁਲ ਮੀਆ।
- ਦਿੱਲੀ ਹਵਾਈ ਅੱਡੇ ਉੱਤੇ ਟਲਿਆ ਵੱਡਾ ਜਹਾਜ਼ ਹਾਦਸਾ, ਨਵੇਂ ਰਨਵੇ 'ਤੇ ਇੱਕੋ ਸਮੇਂ ਟੇਕਆਫ ਅਤੇ ਲੈਂਡਿੰਗ ਦੀ ਇਜਾਜ਼ਤ
- Chandrayaan 3: ਸਾਬਕਾ ਡਿਪਲੋਮੈਟ ਨੇ ਚੰਦਰਯਾਨ-3 ਲੈਂਡਿੰਗ ਦੀ ਕੀਤੀ ਸ਼ਲਾਘਾ, ਕਿਹਾ- ਦੁਨੀਆਂ ਭਾਰਤ ਦੀ ਤਕਨੀਕੀ ਸਮਰੱਥਾ ਤੋਂ ਹੋਈ ਜਾਣੂ
- Sachin Icon Of EC: ਵੋਟਰਾਂ ਨੂੰ ਜਾਗਰੂਕ ਕਰਨਗੇ 'ਮਾਸਟਰ ਬਲਾਸਟਰ', ਸਚਿਨ ਤੇਂਦੁਲਕਰ ਨੂੰ ਨਿਯੁਕਤ ਕੀਤਾ ਗਿਆ ਚੋਣ ਕਮੀਸ਼ਨ ਦਾ 'ਨੈਸ਼ਨਲ ਆਈਕਨ'
ਲਾਸ਼ਾਂ ਨੂੰ ਸੂਬੇ ਵਿੱਚ ਲਿਆਉਣ ਦੇ ਪ੍ਰਬੰਧ: ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਪੰਜ ਮਜ਼ਦੂਰ ਅਜੇ ਵੀ ਲਾਪਤਾ ਹਨ ਪਰ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।" ਲਾਪਤਾ ਪੰਜ ਮਜ਼ਦੂਰਾਂ ਦੀ ਪਛਾਣ ਮੁਜ਼ੱਫਰ ਅਲੀ, ਸਾਹੀਨ ਅਖਤਰ, ਨੂਰੁਲ ਹੱਕ, ਸੇਨੌਲ ਅਤੇ ਆਸਿਮ ਅਲੀ ਵਜੋਂ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿੱਚ ਕਿਹਾ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਸੂਬੇ ਵਿੱਚ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।