ETV Bharat / bharat

Odisha Woman Cricketer Found Dead : ਲਾਪਤਾ ਮਹਿਲਾ ਕ੍ਰਿਕਟਰ ਦੀ ਲਾਸ਼ ਬਰਾਮਦ, ਕੋਚ ਉੱਤੇ ਕਤਲ ਦੇ ਇਲਜ਼ਾਮ - ਰਾਜਸ਼੍ਰੀ ਸਵੈਨ

ਓਡੀਸ਼ਾ ਵਿੱਚ ਕਈ ਦਿਨਾਂ ਤੋਂ ਲਾਪਤਾ ਮਹਿਲਾ ਕ੍ਰਿਕਟਰ ਰਾਜਸ਼੍ਰੀ ਸਵੈਨ ਦੀ ਲਾਸ਼ ਜੰਗਲ ਵਿੱਚੋਂ ਬਰਾਮਦ ਹੋਈ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਨਵੀਨ ਪਟਨਾਇਕ ਸਰਕਾਰ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

Missing female cricketer found dead in Odisha forest

author img

By

Published : Jan 14, 2023, 8:39 AM IST

Updated : Jan 14, 2023, 8:51 AM IST

ਕਟਕ: ਓਡੀਸ਼ਾ ਦੀ ਮਹਿਲਾ ਕ੍ਰਿਕਟਰ ਰਾਜਸ਼੍ਰੀ ਸਵੈਨ 11 ਜਨਵਰੀ ਤੋਂ ਲਾਪਤਾ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਕਟਕ ਨੇੜੇ ਸੰਘਣੇ ਜੰਗਲ ਵਿੱਚੋਂ ਮਿਲੀ ਹੈ। ਇਸ ਸਬੰਧੀ ਕਟਕ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਪਿਨਾਕ ਮਿਸ਼ਰਾ ਨੇ ਦੱਸਿਆ ਕਿ ਉਸ ਦੀ ਲਾਸ਼ ਅਥਾਗੜ ਇਲਾਕੇ ਦੇ ਗੁਰਦੀਜਾਤੀਆ ਜੰਗਲ ਵਿੱਚ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ। ਰਾਜਸ਼੍ਰੀ ਦੇ ਕੋਚ ਨੇ ਵੀਰਵਾਰ ਨੂੰ ਕਟਕ ਦੇ ਮੰਗਲਾਬਾਗ ਪੁਲਸ ਸਟੇਸ਼ਨ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜੋ: INDIA vs SPAIN: ਭਾਰਤ ਦੀ ਜੇਤੂ ਸ਼ੁਰੂਆਤ, ਸਪੇਨ ਨੂੰ 2-0 ਨਾਲ ਹਰਾਇਆ, ਸੀਐਮ ਮਾਨ ਨੇ ਦਿੱਤੀ ਵਧਾਈ

ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਗੁਰਦਾਈਆਣਾ ਵਿਖੇ ਅਣ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਅਜੇ ਤੱਕ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ। ਹਾਲਾਂਕਿ ਉਸ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਦੇ ਨਾਲ ਹੀ ਰਾਜਸ਼੍ਰੀ ਦਾ ਸਕੂਟਰ ਵੀ ਜੰਗਲ ਨੇੜਿਓਂ ਮਿਲਿਆ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ।

ਪੁਲਿਸ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਸ਼੍ਰੀ ਸਮੇਤ ਲਗਭਗ 25 ਮਹਿਲਾ ਕ੍ਰਿਕਟਰ ਪੁਡੂਚੇਰੀ ਵਿੱਚ ਹੋਣ ਵਾਲੇ ਆਗਾਮੀ ਰਾਸ਼ਟਰੀ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਲਈ ਬਜਰਾਕਾਬਤੀ ਖੇਤਰ ਵਿੱਚ ਓਡੀਸ਼ਾ ਕ੍ਰਿਕਟ ਸੰਘ (ਓਸੀਏ) ਦੁਆਰਾ ਆਯੋਜਿਤ ਸਿਖਲਾਈ ਕੈਂਪ ਦਾ ਹਿੱਸਾ ਸਨ। ਸਾਰੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਓਡੀਸ਼ਾ ਰਾਜ ਦੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ 10 ਜਨਵਰੀ ਨੂੰ ਕੀਤਾ ਗਿਆ ਸੀ ਪਰ ਰਾਜਸ਼੍ਰੀ ਨੂੰ ਅੰਤਿਮ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਅਗਲੇ ਦਿਨ ਖਿਡਾਰੀ ਅਭਿਆਸ ਲਈ ਤੰਗੀ ਖੇਤਰ ਦੇ ਕ੍ਰਿਕਟ ਮੈਦਾਨ ਗਏ ,ਪਰ ਰਾਜਸ਼੍ਰੀ ਨੇ ਆਪਣੇ ਕੋਚ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਮਿਲਣ ਪੁਰੀ ਜਾ ਰਹੀ ਹੈ।

ਪਰਿਵਾਰ ਨੇ ਕਿਹਾ- ਮੌਤ ਲਈ ਓਸੀਏ ਅਤੇ ਕੋਚ ਜ਼ਿੰਮੇਵਾਰ: ਪੁਲਿਸ ਨੇ ਦੱਸਿਆ ਕਿ ਅਗਲੇ ਦਿਨ ਖਿਡਾਰੀ ਤਾਂਗੀ ਖੇਤਰ ਦੇ ਕ੍ਰਿਕਟ ਗਰਾਊਂਡ ਵਿੱਚ ਅਭਿਆਸ ਲਈ ਗਏ ਸਨ, ਪਰ ਰਾਜਸ਼੍ਰੀ ਨੇ ਆਪਣੇ ਕੋਚ ਨੂੰ ਕਿਹਾ ਕਿ ਉਹ ਆਪਣੇ ਪਿਤਾ ਨੂੰ ਮਿਲਣ ਪੁਰੀ ਜਾ ਰਹੀ ਹੈ। ਰਾਜਸ਼੍ਰੀ ਦੇ ਪਰਿਵਾਰ ਨੇ ਮੌਤ ਲਈ ਓਡੀਸ਼ਾ ਕ੍ਰਿਕਟ ਅਤੇ ਟੀਮ ਦੇ ਕੋਚ ਉੱਤੇ ਇਲਜ਼ਾਮ ਲਗਾਇਆ ਹੈ।

ਮਹਿਲਾ ਕ੍ਰਿਕਟਰ ਦੀ ਭੈਣ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮੇਰੀ ਭੈਣ ਦੀ ਮੌਤ ਲਈ ਓਡੀਸ਼ਾ ਕ੍ਰਿਕਟ ਸੰਘ ਅਤੇ ਕੋਚ ਬੈਨਰਜੀ ਜ਼ਿੰਮੇਵਾਰ ਹਨ। ਸਾਨੂੰ ਇੱਕ ਵੱਡੀ ਸਾਜ਼ਿਸ਼ ਦਾ ਸ਼ੱਕ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹ ਦਬਾਅ ਵਿੱਚ ਹੁੰਦੀ ਤਾਂ ਉਹ ਘਰ ਆ ਜਾਂਦੀ ਜਾਂ ਫਿਰ ਕਿਤੇ ਹੋਰ ਜਾ ਕੇ ਮਰ ਜਾਂਦੀ, ਉਸ ਨੇ ਅਜਿਹਾ ਸੰਘਣਾ ਜੰਗਲ ਕਿਉਂ ਚੁਣਿਆ?

ਮਾਂ ਨੇ ਕਿਹਾ- ਚੰਗਾ ਖੇਡਣ ਤੋਂ ਬਾਅਦ ਵੀ ਨਹੀਂ ਚੁਣਿਆ : ਰਾਜਸ਼੍ਰੀ ਦੇ ਪਿਤਾ ਨੇ ਕਿਹਾ ਕਿ ਮੇਰੀ ਧੀ ਦਾ ਕਤਲ ਓਡੀਸ਼ਾ ਕ੍ਰਿਕਟ ਨੇ ਕੀਤਾ ਹੈ। ਕ੍ਰਿਕਟਰ ਦੀ ਮਾਂ ਨੇ ਇਲਜ਼ਾਮ ਲਾਇਆ ਕਿ ਉਹ ਚੋਣ ਕੈਂਪ ਲਈ ਕਟਕ ਆਈ ਸੀ। ਉਹ ਪੈਲੇਸ ਹੋਟਲ ਵਿੱਚ ਠਹਿਰੀ ਹੋਈ ਸੀ, 10 ਦਿਨਾਂ ਦੇ ਚੋਣ ਕੈਂਪ ਤੋਂ ਬਾਅਦ ਉਸ ਨੂੰ ਜਾਣਬੁੱਝ ਕੇ ਫਾਈਨਲ ਟੀਮ ਤੋਂ ਬਾਹਰ ਕਰ ਦਿੱਤਾ ਗਿਆ, ਭਾਵੇਂ ਉਹ ਸਰਵੋਤਮ ਖਿਡਾਰੀ ਸੀ। ਉਸ ਨੇ ਦਬਾਅ ਵਿਚ ਆ ਕੇ ਆਪਣੀ ਭੈਣ ਨੂੰ ਬੁਲਾਇਆ ਅਤੇ ਦੱਸਿਆ ਕਿ ਆਲਰਾਊਂਡਰ ਹੋਣ ਦੇ ਬਾਵਜੂਦ ਉਸ ਨੂੰ ਟੀਮ ਵਿਚ ਨਹੀਂ ਲਿਆ ਗਿਆ।

ਇਹ ਵੀ ਪੜੋ: ਮਹਾਰਾਸ਼ਟਰ ਬੱਸ ਹਾਦਸਾ: ਨਾਸਿਕ ਵਿੱਚ ਸੜਕ ਹਾਦਸੇ ਦੌਰਾਨ 10 ਲੋਕਾਂ ਦੀ ਮੌਤ

Last Updated : Jan 14, 2023, 8:51 AM IST

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.