ਨਵੀਂ ਦਿੱਲੀ: ਪੇਟ ਦਰਦ ਦੀ ਸ਼ਿਕਾਇਤ ਲੈ ਕੇ ਪੱਛਮੀ ਦਿੱਲੀ ਦੇ ਦਸਮੇਸ਼ ਹਸਪਤਾਲ ਵਿੱਚ 17 ਸਾਲ ਦੀ ਲੜਕੀ ਪਹੁੰਚੀ। ਇਸ ਤੋਂ ਬਾਅਦ ਉਸ ਨੇ ਹਸਪਤਾਲ ਦੇ ਟਾਇਲਟ 'ਚ ਬੱਚੀ ਨੂੰ (Gave birth to a baby girl) ਜਨਮ ਦਿੱਤਾ। ਇਹ ਖਬਰ ਫੈਲ ਗਈ ਅਤੇ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਲੜਕੀ ਅਤੇ ਉਸ ਦੇ ਪਰਿਵਾਰ ਬਾਰੇ ਕਾਫੀ ਪੁੱਛਗਿੱਛ ਕੀਤੀ ਗਈ। ਮਹਿਲਾ ਕਮਿਸ਼ਨ ਦੀ ਕੌਂਸਲਰ ਨੂੰ ਵੀ ਬੁਲਾਇਆ ਗਿਆ। ਕਈ ਕੋਸ਼ਿਸ਼ਾਂ ਦੇ ਬਾਵਜੂਦ ਬੱਚੀ ਜਾਂ ਉਸਦੇ ਪਰਿਵਾਰ ਵਾਲਿਆਂ ਨੇ ਨਵਜੰਮੀ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਬਲਾਤਕਾਰ ਅਤੇ ਪੋਕਸੋ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ: ਪੁਲਿਸ ਨੇ ਬਲਾਤਕਾਰ ਅਤੇ ਪੋਕਸੋ ਦੀਆਂ ਧਾਰਾਵਾਂ (Rape and POCSO sections) ਤਹਿਤ ਮਾਮਲਾ ਦਰਜ ਕਰ ਲਿਆ ਹੈ। 17 ਸਾਲ ਦੀ ਲੜਕੀ ਪੱਛਮੀ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਬੁੱਧਵਾਰ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਲੜਕੀ ਫਤਿਹਨਗਰ ਦੇ ਸ਼ਿਵ ਨਗਰ ਸਥਿਤ ਹਸਪਤਾਲ ਪਹੁੰਚੀ। ਉੱਥੇ ਟਾਇਲਟ 'ਚ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਘਟਨਾ ਤੋਂ ਬਾਅਦ ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
- Karnataka Road Accident: ਕਰਨਾਟਕ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਮੌਤ, ਕਈ ਜ਼ਖ਼ਮੀ
- Poverty Removal :ਭਾਰਤ ਵਰਗੇ ਦੇਸ਼ ਵਿੱਚ ਕੋਈ ਮੁਫਤਖੋਰੀ ਦੀ ਨੀਤੀ ਨਹੀਂ ਮਿਟਾਵੇਗੀ ਗਰੀਬੀ, ਸਮਾਜਿਕ ਸੁਰੱਖਿਆ ਅਤੇ ਸਨਮਾਨਜਨਕ ਕੰਮਾਂ ਰਾਹੀਂ ਗਰੀਬੀ ਦਾ ਖਾਤਮਾ ਸੰਭਵ
- Straw pollution: ਪਰਾਲੀ ਪ੍ਰਦੂਸ਼ਣ ਮਾਪਣ ਲਈ IIT Delhi ਦੇ ਵਿਦਿਆਰਥੀ ਸਪੈਸ਼ਲ ਵੈਨ ਲੈਕੇ ਪਹੁੰਚੇ ਚੰਡੀਗੜ੍ਹ, ਵਾਤਾਵਰਣ ਸੰਭਾਲ ਸਬੰਧੀ ਫੈਲਾ ਰਹੇ ਜਾਗਰੂਕਤਾ
ਪਰਿਵਾਰ ਨੇ ਬਲਾਤਕਾਰੀ ਦਾ ਨਾਂ ਨਹੀਂ ਦੱਸਿਆ: ਪੁਲਿਸ ਅਤੇ ਕੌਂਸਲਰ ਵੱਲੋਂ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਲੜਕੀ ਅਤੇ ਉਸ ਦੇ ਪਰਿਵਾਰ ਨੇ ਬਲਾਤਕਾਰੀ ਦਾ ਨਾਂ ਨਹੀਂ ਦੱਸਿਆ। ਪੁਲਿਸ ਨੇ ਇਸ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਹਰੀ ਨਗਰ ਥਾਣਾ ਪੁਲਿਸ ਲੜਕੀ ਅਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨਾਲ ਕਿਸ ਨੇ ਬਲਾਤਕਾਰ ਕੀਤਾ। ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਨਵਜੰਮੀ ਬੱਚੀ ਅਤੇ ਉਸ ਦੀ ਨਾਬਾਲਗ ਮਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਮਾਤਾ-ਪਿਤਾ ਪੁਲਿਸ ਦੀ ਕਾਰਵਾਈ ਤੋਂ ਡਰਦੇ ਹਨ ਅਤੇ ਕੁੱਝ ਵੀ ਕਹਿਣ ਤੋਂ ਬਚਣਾ ਚਾਹੁੰਦੇ ਹਨ।