ਭਾਗਵਤ ਗੀਤਾ ਦਾ ਸੰਦੇਸ਼
" ਜੋ ਵਿਅਕਤੀ ਨਾਂ ਤਾਂ ਕਰਮ ਦੇ ਫਲਾਂ ਨਾਲ ਨਫ਼ਰਤ ਕਰਦਾ ਹੈ ਅਤੇ ਨਾਂ ਹੀ ਕਰਮ ਦੇ ਫਲ ਦੀ ਇੱਛਾ ਰੱਖਦਾ ਹੈ, ਅਜਿਹਾ ਮਨੁੱਖ ਸਾਰੀਆਂ ਮੁਸ਼ਕਲਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ। ਜੋ ਵਿਅਕਤੀ ਕਿਸੇ ਨਾਲ ਈਰਖਾ ਨਹੀਂ ਕਰਦਾ ਜਾਂ ਕੋਈ ਇੱਛਾ ਨਹੀਂ ਰੱਖਦਾ, ਉਹ ਪਦਾਰਥ ਦੇ ਬੰਧਨ ਨੂੰ ਪਾਰ ਕਰਦਾ ਹੈ ਅਤੇ ਮੁਕਤ ਹੋ ਜਾਂਦਾ ਹੈ। ਸੰਨਿਆਸੀਆਂ ਦੇ ਲਈ ਜੋ ਕਾਮ ਤੇ ਕ੍ਰੋਧ ਤੋਂ ਪੂਰੀ ਤਰ੍ਹਾਂ ਮੁਕਤ ਹਨ , ਜਿੱਤੇ ਹੋਏ ਮਨ ਵਾਲੇ ਤੇ ਆਤਮਾਂ ਨੂੰ ਜਾਨਣ ਵਾਸਲੇ ਸੰਨਿਆਸੀਆਂ ਦੇ ਲਈ ਸਰੀਰ ਦੇ ਰਹਿੰਦੇ ਹੋਏ ਤੇ ਸਰੀਰ ਦੇ ਛੁੱਟ ਜਾਮ ਮਗਰੋਂ ਵੀ ਮੋਕਸ਼ ਵਿਧਮਾਨ ਰਹਿੰਦਾ ਹੈ। ਕਰਮ ਯੋਗ ਵੀ ਉਸੇ ਸਥਾਨ ਤੇ ਪਹੁੰਚਦੇ ਹਨ ਜੋ ਬੁੱਧੀਮਾਨ ਵੱਲੋਂ ਹਾਸਲ ਕੀਤਾ ਜਾਂਦਾ ਹੈ। ਕਰਮ ਯੋਗ ਤੋਂ ਬਿਨਾਂ, ਸੰਨਿਆਸ ਪ੍ਰਾਪਤ ਕਰਨਾ ਮੁਸ਼ਕਲ ਹੈ। ਇੱਕ ਚਿੰਤਨਸ਼ੀਲ ਕਰਮ ਯੋਗੀ ਜਲਦੀ ਹੀ ਬ੍ਰਾਹਮਣ ਨੂੰ ਪ੍ਰਾਪਤ ਕਰ ਲੈਂਦਾ ਹੈ। "