ਸ਼ਿਲਾਂਗ: ਮੇਘਾਲਿਆ ਵਿੱਚ ਸੋਮਵਾਰ ਨੂੰ ਵਿਧਾਨ ਸਭਾ ਦੇ 59 ਸੀਟਾਂ ਲਈ ਵੋਟਿੰਗ ਹੋਈ। ਜਿਸ ਦੀ ਗਿਣਤੀ ਕੱਲ੍ਹ ਹੋਵੇਗੀ। ਇਸ ਤੋਂ ਪਹਿਲਾਂ ਦੇ ਸੂਬਿਆਂ ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਵੀ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇੰਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਦਪਹਿਰ ਤੱਕ ਸਾਹਮਣੇ ਆ ਜਾਣਗੇ। ਮੇਘਾਲਿਆ ਵਿੱਚ ਪਿਛਲੀ ਚੋਣ ਫਰਵਰੀ 2018 ਵਿੱਚ ਹੋਇਆ ਸੀ। ਜਿਸ 'ਚ ਨੈਸ਼ਨਲ ਪੀਪੁਲਸ ਪਾਰਟੀ ਦੀ ਅਗਵਾਈ ਵਿੱਚ ਗਠਬੰਧਨ ਦੀ ਸਰਕਾਰ ਬਣੀ ਸੀ ਅਤੇ ਕੌਨਰਾਡ ਸੰਗਮਾ ਮੁੱਖ ਮੰਤਰੀ ਬਣੇ ਸਨ। ਇਸ ਸਾਲ ਕਈ ਪ੍ਰਮੁੱਖ ਸਿਆਸੀ ਦਲਾਂ ਨੇ ਚੋਣਾਂ 'ਚ ਆਪਣੀ ਕਿਸਮਤ ਅੰਜ਼ਮਾਈ ਹੈ। ਕੌਨਰਾਡ ਦੀ ਅਗਵਾਈ ਵਿਚ ਨੈਸ਼ਨਲ ਪੀਪੁਲਸ ਪਾਰਟੀ ਨੇ 57 ਸੀਟਾਂ 'ਤੇ ਚੋਣ ਲੜਿਆ। ਕਾਂਗਰਸ ਅਤੇ ਭਾਜਪਾ 59 ਸੀਟਾਂ 'ਤੇ ਚੋਣ ਲੜ ਰਹੇ ਹਨ। ਐਨਪੀਪੀ ਨੇ 56 ਸੀਟਾਂ, ਟੀਐਮਸੀ ਨੇ 57 ਸੀਟਾਂ ਅਤੇ ਯੂਡੀਪੀ ਨੇ 46 ਸੀਟਾਂ 'ਤੇ ਦਾਅ ਖੇਡਿਆ ਹੈ।
2018 ਦੇ ਚੋਣ ਨਤੀਜੇ: ਗੌਰਤਲਬ ਹੈ ਕਿ ਮੇਘਾਲਿਆ 'ਚ 2018 ਦੇ ਚੋਣਾਂ 'ਚ ਵੀ ਤ੍ਰਿਸ਼ੰਕੁ ਵਿਧਾਨ ਸਭਾ ਦੇਖੀ ਗਈ ਸੀ। ਜਿੱਥੇ ਕਿਸੇ ਵੀ ਇੱਕ ਪਾਰਟੀ ਜਾ ਗਠਜੋੜ ਨੂੰ ਬਹੁਮਤ ਨਹੀਂ ਮਿਿਲਆ ਸੀ। ਕੌਨਰਾਡ ਸੰਗਮਾ ਪਹਿਲਾਂ ਹੀ ਯੂਡੀਪੀ, ਬੀਜੇਪੀ ਅਤੇ ਹੋਰ ਖੇਤਰੀ ਦਲਾਂ ਦੇ ਸਮਰਥਨ ਤੋਂ ਸਰਕਾਰ ਬਣਾਉਣ ਦਾ ਐਲਾਨ ਕਰ ਚੁੱਕੇ ਸਨ। ਜਦ ਕਿ ਐੱਨ.ਪੀ.ਪੀ. ਸੱਤਾ ਨੂੰ ਬਰਕਰਾਰ ਰੱਖਣ ਲਈ ਚੋਣ ਲੜ ਰਹੀ ਹੈ। ਜਦੋਂ ਕਿ ਭਾਜਪਾ, ਤ੍ਰਿਣਮੁਲ ਕਾਂਗਰਸ ਅਤੇ ਹੋਰ ਖੇਤਰੀ ਦਲ ਸੂਬੇ ਵਿੱਚ ਸਰਕਾਰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਕ ਉਮੀਦਵਾਰ ਦੀ ਮੌਤ ਤੋਂ ਬਾਅਦ ਮਤਦਾਨ ਮੁਲਤਵੀ ਕਰ ਦਿੱਤੇ ਸਨ। ਚੋਣ ਕਮਿਸ਼ਨ ਨੇ ਹਾਲੇ ਤੱਕ ਚੋਣ ਖੇਤਰ ਵਿੱਚ ਮੁੜ ਤੋਂ ਮਤਦਾਨ ਦੀ ਤਾਰੀਕ ਦਾ ਐਲਾਨ ਨਹੀਂ ਕੀਤਾ।
ਕੌਣ ਬਣੇਗਾ ਨਵਾਂ ਮੁੱਖ ਮੰਤਰੀ: ਹੁਣ ਵੇਖਣਾ ਹੋਵੇਗਾ ਕਿ ਵੋਟਰਾਂ ਨੇ ਕਿਹੜੇ ਉਮਦੀਵਾਰਾਂ ਅਤੇ ਕਿਹੜੀ ਪਾਰਟੀ ਵੱਲੋਂ ਕੀਤੇ ਵਾਅਦੇ ਉੱਤੇ ਯਕੀਨ ਕੀਤਾ ਹੈ। ਕੱਲ੍ਹ ਦੁਪਹਿਰ ਤੱਕ ਸਾਫ਼ ਹੋਵੇਗਾ ਕਿ ਵੋਟਰਾਂ ਦੇ ਦਿਲ ਤੇ ਦਿਮਾਗ ਤੱਕ ਕਿਹੜੇ ਉਮਦੀਵਾਰ ਅਤੇ ਕਿਹੜੀ ਪਾਰਟੀ ਨੇ ਆਪਣਾ ਪ੍ਰਭਾਵ ਛੱਡਿਆ ਹੈ। ਇਹ ਦੇਖਣਾ ਕਾਫ਼ੀ ਅਹਿਮ ਰਹੇਗਾ ਕਿ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਦੇ ਲੋਕਾਂ ਨੇ ਕਿਸ ਦੇ ਹੱਕ 'ਚ ਆਪਣਾ ਫ਼ਤਵਾ ਦਿੱਤਾ ਅਤੇ ਕਿਸ ਦੀ ਸਰਕਾਰ ਬਣੇਗੀ । ਬਸ ਲੋਕ ਹੁਣ ਕੱਲ੍ਹ ਤੱਕ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਦੇ ਸਿਰ ਸੱਜੇਗਾ ਤਾਜ਼ ਅਤੇ ਕਿਸ ਦੀ ਹੋਵੇਗੀ ਹਾਰ।
ਇਹ ਵੀ ਪੜ੍ਹੋ: Bombay HC Judgement: ਮਤਰੇਈ ਮਾਂ ਨੂੰ ਤੰਗ ਕਰਨ ਦੇ ਦੋਸ਼ 'ਚ ਪੁੱਤਰਾਂ ਨੂੰ ਪਿਤਾ ਦੀ ਜਾਇਦਾਦ ਤੋਂ ਕੀਤਾ ਬੇਦਖਲ