ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਤੇ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੇ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪਵਨ ਬਾਂਸਲ ਅਤੇ ਰਾਜ ਦੇ ਕੁਝ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜੋ: ਪੰਜਾਬ ਕਾਂਗਰਸ ਦਾ ਇੰਚਾਰਜ ਬਣਨ ਤੋਂ ਬਾਅਦ ਹਰੀਸ਼ ਚੌਧਰੀ ਦਾ ਵੱਡਾ ਧਮਾਕਾ !
ਕੈਪਟਨ ਨੂੰ ਪਾਰਟੀ ਲਈ ਕਰਨਾ ਚਾਹੀਦਾ ਸੀ ਕੰਮ
ਮੁਲਾਕਾਤ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ Bharat Bhushan Ashu) ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਂਡ ਦਾ ਇੱਕ ਸੁਨੇਹਾ ਮਿਲਿਆ ਹੈ, ਜੋ ਉਹ ਪੰਜਾਬ ਦੇ ਬਾਕੀ ਕਾਂਗਰਸੀ ਆਗੂਆਂ ਤਕ ਪਹੁੰਚਾਉਣਗੇ। ਉਥੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਨਵੀਂ ਪਾਰਟੀ ਬਾਰੇ ਬੋਲਦੇ ਭਾਰਤ ਭੂਸ਼ਣ ਆਸ਼ੂ Bharat Bhushan Ashu) ਨੇ ਕਿਹਾ ਕਿ ਇਸ ਦਾ ਕਾਂਗਰਸ ’ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਭੂਸ਼ਣ ਆਸ਼ੂ Bharat Bhushan Ashu) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਸੀ।
ਪੰਜਾਬ ਕਾਂਗਰਸ ’ਚ ਹੋਣਗੀਆਂ ਤਬਦੀਲੀਆਂ
ਉਥੇ ਹੀ ਪਾਰਟੀ ਵਿੱਚ ਤਬਦੀਲੀਆਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਮੰਤਰੀ ਭਾਰਤ ਭੂਸ਼ਣ ਆਸ਼ੂ Bharat Bhushan Ashu) ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਸੰਗਠਨਾਤਮਕ ਤਬਦੀਲੀਆਂ ‘ਤੇ ਕੰਮ ਕਰ ਰਹੇ ਹਨ ਜੋ ਸੱਤ ਤੋਂ ਦਸ ਦਿਨਾਂ ਵਿੱਚ ਸਾਹਮਣੇ ਆ ਜਾਣਗੇ।
ਹਰੀਸ਼ ਰਾਵਤ ’ਤੇ ਬੋਲੇ ਮੰਤਰੀ ਭਾਰਤ ਭੂਸ਼ਣ ਆਸ਼ੂ
ਹਰੀਸ਼ ਰਾਵਤ ਜਿਹਨਾਂ ਕਿ ਪੰਜਾਬ ਕਾਂਗਰਸ ਦਾ ਇੰਚਾਰਜ ਹਟਾ ਦਿੱਤਾ ਗਿਆ ਹੈ, ਉਹਨਾਂ ਬਾਰੇ ਮੰਤਰੀ ਆਸ਼ੂ Bharat Bhushan Ashu) ਨੇ ਕਿਹਾ ਕਿ ਹਰੀਸ਼ ਰਾਵਤ ਨੇ ਪੰਜਾਬ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ, ਪਰ ਉੱਤਰਾਖੰਡ ਵਿੱਚ ਵੀ ਚੋਣਾਂ ਆ ਰਹੀਆਂ ਹਨ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜੋ: ਅਰੂਸਾ ਆਲਮ ਨੂੰ ਲੈਕੇ ਭਖੀ ਪੰਜਾਬ ਦੀ ਸਿਆਸਤ, ਉੱਠੇ ਇਹ ਵੱਡੇ ਸਵਾਲ
ਉਥੇ ਹੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਕਿ ਵੇਣੂਗੋਪਾਲ ਨਾਲ ਸੰਗਠਨਾਤਮਕ ਬਦਲਾਅ 'ਤੇ ਕੋਈ ਚਰਚਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਮਿਲਿਆ ਹਾਂ।
ਰੰਧਾਵਾ ਦੀ ਕੈਪਟਨ ਨਾਲ ਚੱਲ ਰਹੀ ਹੈ ਟਵੀਟ ਜੰਗ
ਉਥੇ ਹੀ ਪੰਜਾਬ ਕਾਂਗਰਸੀਆਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਸਭ ਤੋਂ ਅੱਗੇ ਹਨ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਸਿੱਧੇ ਤੰਜ਼ ਕੱਸ ਰਹੇ ਹਨ, ਉਥੇ ਹੀ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀਆਂ ਵਿਚਾਲੇ ਦੂਰੀਆਂ ਵਧ ਗਈਆਂ ਹਨ।
ਬੀਤੇ ਦਿਨ ਪੰਜਾਬ ਦਾ ਬਦਲਿਆਂ ਦਾ ਇੰਚਾਰਜ
ਦੱਸ ਦਈਏ ਕਿ ਹਾਈਕਮਾਨ ਨੇ ਬੀਤੇ ਦਿਨ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਿਆਂ ਹੈ, ਹੁਣ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ (Harish Chaudhary) ਨੂੰ ਪੰਜਾਬ ਕਾਂਗਰਸ ਦਾ ਇੰਚਰਾਜ ਲਗਾਇਆ ਗਿਆ। ਕੁਝ ਦਿਨ ਪਹਿਲਾਂ ਹਰੀਸ਼ ਰਾਵਤ ਨੇ ਹਾਈਕਮਾਨ ਨੂੰ ਕਿਹਾ ਕਿ ਸੀ ਉਤਰਾਖੰਡ ਵਿੱਚ ਚੋਣਾਂ ਆ ਗਈਆਂ ਹਨ ਜਿਸ ਕਾਰਨ ਉਹਨਾਂ ਨੂੰ ਪੰਜਾਬ ਤੋਂ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਉਤਰਾਖੰਡ ਵੱਲ ਧਿਆਨ ਦੇ ਸਕਣ। ਹਰੀਸ਼ ਰਾਵਤ ਦੀ ਇਸ ਬੇਨਤੀ ਨੂੰ ਸਵੀਕਾਰ ਕਰਦੇ ਹਾਈਕਮਾਨ ਨੇ ਉਹਨਾਂ ਦੀ ਥਾਂ ਹਰੀਸ਼ ਚੌਧਰੀ (Harish Chaudhary) ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਪ ਦਿੱਤੀ ਹੈ।