ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀਆਂ ਵਿਚਾਲੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਆਨਲਾਈਨ ਬੈਠਕ ਹੋਈ। ਇਸ ਬੈਠਕ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਛਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਸ਼ਾਮਲ ਨਹੀਂ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਵਿੱਚ ਕਿਹਾ ਕਿ ਦੁਨੀਆ ਵਿੱਚ ਕਈ ਕੋਰੋਨਾ ਨਾਲ ਪ੍ਰਭਾਵਿਤ ਦੇਸ਼ ਅਜਿਹੇ ਹੋਏ ਹਨ। ਜਿੱਥੇ ਕੋਰੋਨਾ ਦੀ ਲਹਿਰ ਮੁੜ ਤੋਂ ਸ਼ੁਰੂ ਹੋ ਗਈ ਹੈ। ਸਾਡੇ ਇੱਥੇ ਵੀ ਕੁਝ ਸੂਬਿਆਂ ਵਿੱਚ ਅਚਾਨਕ ਤੋਂ ਕੇਸ ਵੱਧਣ ਲੱਗ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ-ਮੱਧ ਪ੍ਰਦੇਸ਼ ਵਰਗੇ ਦੇਸ਼ਾਂ ਵਿੱਚ ਕੋਰੋਨਾ ਪੌਜ਼ੀਟਿਵ ਰੇਟ ਕਾਫੀ ਵਧਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਇਸ ਵੇਵ ਨੂੰ ਇੱਥੇ ਰੋਕਿਆ ਨਹੀਂ ਗਿਆ ਤਾਂ ਦੇਸ਼ ਵਿਆਪੀ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਟੈਸਟਿੰਗ ਨੂੰ ਵਧਾਉਣਾ ਹੋਵੇਗਾ
ਉਨ੍ਹਾਂ ਕਿਹਾ ਕਿ ਜਨਤਾ ਵਿੱਚ ਪੈਨਿਕ ਮੋਡ ਨਹੀਂ ਲਿਆਉਣਾ ਹੈ ਡਰ ਦਾ ਮਾਹੌਲ ਨਹੀਂ ਬਣਾਉਣਾ ਹੈ। ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਦਲਾਉਣੀ ਹੈ ਅਤੇ ਪੁਰਾਣੇ ਤਜ਼ਰਬਿਆਂ ਨੂੰ ਫਿਰ ਤੋਂ ਇਸਤੇਮਾਲ ਵਿੱਚ ਲਿਆਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੈਸਟ ਟ੍ਰੈਕ ਅਤੇ ਟ੍ਰੀਟ ਨੂੰ ਫਿਰ ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਟੈਸਟਿੰਗ ਨੂੰ ਵਧਾਉਣਾ ਹੋਵੇਗਾ। RT-PCR ਟੈਸਟ ਦੀ ਗਿਣਤੀ 70 ਫੀਸਦੀ ਤੋਂ ਉੱਪਰ ਲਿਆਉਣੀ ਹੋਵੇਗੀ।
ਵੈਕਸੀਨ ਬਰਬਾਦ ਹੋਣ ਤੋਂ ਰੋਕਣ ਸੂਬੇ
ਪੀਐਮ ਮੋਦੀ ਨੇ ਕਿਹਾ ਕਿ ਵੈਕਸੀਨੇਸ਼ਨ ਦੀ ਰਫ਼ਤਾਰ ਹੋਣੀ ਚਾਹੀਦੀ, ਤੇਲੰਗਾਨਾ-ਅੰਧਰਾ ਪ੍ਰਦੇਸ਼- ਯੂਪੀ ਵਿੱਚ ਵੈਕਸੀਨ ਟੈਸਟ ਦਾ ਅੰਕੜਾ 10 ਫੀਸਦ ਤੱਕ ਪਹੁੰਚ ਗਿਆ ਹੈ। ਇਹ ਬਿਲਕੁੱਲ ਨਹੀਂ ਹੋਣਾ ਚਾਹੀਦਾ। ਦੇਸ਼ ਵਿੱਚ ਅਸੀਂ ਕਰੀਬ 30 ਲੱਖ ਵੈਕਸੀਨ ਰੋਜ ਲਗਾ ਸਕੀਏ, ਅਜਿਹੇ ਵਿੱਚ ਇਸੀ ਤੇਜ਼ੀ ਨੂੰ ਵਧਾਉਣਾ ਹੋਵੇਗਾ, ਇਸ ਦੇ ਲਈ ਵੈਕਸੀਨ ਦੀ ਬਰਬਾਦੀ ਨੂੰ ਰੋਕਣਾ ਹੋਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਇੱਕ ਅੰਤਰ-ਨਿਰਭਰ ਅਤੇ ਅੰਤਰ-ਜੁੜੇ ਸੰਸਾਰ ਵਿੱਚ, ਕੋਈ ਵੀ ਦੇਸ਼- ਅਮੀਰ ਜਾਂ ਗਰੀਬ, ਪੂਰਬ ਜਾਂ ਪੱਛਮ, ਉੱਤਰ ਜਾਂ ਦੱਖਣ ਵਿੱਚ ਆਲਮੀ ਤਬਾਹੀ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ।
ਪੀਐਮ ਮੋਦੀ ਨੇ ਕਿਹਾ ਕਿ ਮਾਈਕ੍ਰੋ ਕੰਟੈਮੈਂਟ ਜ਼ੋਨ ਬਣਾਉਣ ਉੱਤੇ ਜ਼ੋਰ ਦਿੱਤਾ ਜਾਵੇਗਾ।