ਕਰਨਾਟਕ: ਸ਼੍ਰੀਨਿਵਾਸ ਗੌੜਾ ਦੀ ਕੰਬਾਲਾ ਬਫੈਲੋ ਜਾਕੀ ਮੁੜ ਚਰਚਾ ਵਿੱਚ ਹੈ। ਲੋਕ ਉਸ ਦੀ ਤੁਲਨਾ ਓਲੰਪਿਕ ਦੇ ਸੋਨ ਤਗਮਾ ਜੇਤੂ ਉਸੈਨ ਬੋਲਟ ਨਾਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਮੱਝ ਨਾਲ 100 ਮੀਟਰ ਦੌੜ ਵਿੱਚ ਉਸੈਨ ਬੋਲਟ ਦੇ ਰਿਕਾਰਡ ਨੂੰ ਵੀ ਪਛਾੜ ਦਿੱਤਾ ਹੈ। ਪਿਛਲੇ ਸਾਲ, ਰਾਸ਼ਟਰ ਨੇ ਉਸੈਨ ਬੋਲਟ ਦੇ ਰਿਕਾਰਡ ਨੂੰ ਤੋੜਣ ਉੱਤੇ ਸ੍ਰੀ ਗੌੜਾ ਦੀ ਪ੍ਰਸ਼ੰਸਾ ਕੀਤੀ। ਇਥੋਂ ਤੱਕ ਕਿ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਸ੍ਰੀਨਿਵਾਸ ਗੌੜਾ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਸਿਖਲਾਈ ਦੇਣ ਲਈ ਸੱਦਾ ਦਿੱਤਾ ਹੈ।
ਸ਼੍ਰੀਨਿਵਾਸ ਗੌੜਾ ਨੇ ਕਿਹਾ ਕਿ, "ਉਨ੍ਹਾਂ ਪਿਛਲੇ ਸਾਲ ਏਕਲਵ ਕੰਬਾਲਾ ਵਿੱਚ ਹਿੱਸਾ ਲਿਆ ਸੀ ਕਿਉਂਕਿ ਉਹ ਤੇਜ਼ੀ ਨਾਲ ਦੌੜਦੇ ਹਾਂ, ਤਾਂ ਮੱਝਾਂ ਨੂੰ ਵੀ ਸਾਡੇ ਨਾਲ ਤੇਜ਼ ਦੌੜਨਾ ਪੈਂਦਾ ਹੈ। ਮੱਝਾਂ ਨੂੰ ਪਾਲਣ ਲਈ ਮਾਲਕਾਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੱਝ ਨੇ ਪ੍ਰਸਿੱਧੀ ਅਤੇ ਨਾਂਅ ਕਮਾਇਆ ਹੈ। ਉਹ ਖੁਸ਼ ਹਾਂ ਕਿ ਇਸ ਮੱਝ ਦੇ ਕਾਰਨ ਮੇਰੇ ਮਾਲਕ ਅਤੇ ਮੈਂ ਵੀ ਨਾਂਅ ਅਤੇ ਪ੍ਰਸਿੱਧੀ ਵੀ ਪ੍ਰਾਪਤ ਕੀਤੀ।"
ਪਿਛਲੇ 8 ਸਾਲਾਂ ਤੋਂ ਸ੍ਰੀਨਿਵਾਸ ਗੌੜਾ ਕੰਬਾਲਾ ਬਫੈਲੋ ਜਾਕੀ ਦੇ ਤੌਰ ਉੱਤੇ ਕੰਮ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਪ੍ਰਸਿੱਧੀ ਲਈ ਉਸ ਸਮੇਂ ਨਿਸ਼ਾਨਾ ਵਿੰਨ ਦਿੱਤਾ, ਜਦੋਂ 1 ਫਰਵਰੀ 2020 ਵਿੱਚ ਇਕਲਾਬ ਕਾਂਥਾਭਾਰੇ-ਬੁਧਾਰੇ ਜੂਡੂ ਕੰਬਾਲਾ ਵਿੱਚ ਹਿੱਸਾ ਲਿਆ। ਜਿਥੇ ਉਨ੍ਹਾਂ ਨੇ ਕੰਬਾਲਾ ਮੱਝਾਂ ਦੀ ਦੌੜ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਅਤੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਸ੍ਰੀ ਗੌੜਾ ਨੇ ਮਾਤਰ 13.46 ਸੈਕਿੰਡ ਵਿੱਚ 142.50 ਮੀਟਰ ਦੀ ਦੂਰੀ ਨੂੰ ਤੈਅ ਕੀਤਾ। ਇਸ ਸਾਲ, ਉਨ੍ਹਾਂ ਨੇ ਆਪਣਾ ਪਿਛਲਾ ਰਿਕਾਰਡ ਵੀ ਤੋੜ ਦਿੱਤਾ ਹੈ। ਉਹ ਪਿਛਲੇ ਹਫ਼ਤੇ ਕਰਵਾਏ ਗਏ ਵੇਨੁਰੂ ਕੰਬਾਲਾ ਵਿਖੇ ਸਿਰਫ਼ 8.89 ਸੈਕਿੰਡ ਵਿੱਚ 100 ਮੀਟਰ ਦੀ ਦੂਰੀ 'ਤੇ ਪਹੁੰਚ ਗਿਆ। ਬੰਤਵਾਲਾ-ਕਿਆਪਾਡਵੁ ਵਿਖੇ 28 ਮਾਰਚ ਨੂੰ ਕਰਵਾਏ ਗਏ ਸੱਤਿਆ-ਧਰਮਾ ਜੋਦੁਕੱਰੇ ਕੰਬਾਲਾ ਵਿੱਚ ਸ੍ਰੀ ਗੌੜਾ ਸਿਰਫ਼ 8.78 ਸੈਕਿੰਡ ਵਿੱਚ 100 ਮੀਟਰ ਤੱਕ ਪਹੁੰਚ ਗਏ। 100 ਮੀਟਰ ਦੀ ਦੌੜ ਵਿੱਚ ਉਸੈਨ ਬੋਲਟ ਦਾ ਰਿਕਾਰਡ 9.58 ਸੈਕਿੰਡ ਦਾ ਸੀ। ਆਪਣੇ ਹੀ ਪਿਛਲੇ ਰਿਕਾਰਡ ਨੂੰ ਤੋੜਦਿਆਂ, ਸ੍ਰੀ ਗੌੜਾ ਨੇ ਬਹੁਤ ਸਾਰੇ ਕੰਬਾਲਾ ਪ੍ਰੇਮਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ।
ਉਨ੍ਹਾਂ ਕਿਹਾ ਕਿ "ਮੈਂ 20 ਸਾਲ ਦੀ ਉਮਰ ਵਿੱਚ ਬਫੈਲੋ ਦੋੜ ਸ਼ੁਰੂ ਕੀਤੀ ਅਤੇ 2012 ਵਿੱਚ ਸਿਖਲਾਈ ਲਈ। ਉਸ ਤੋਂ ਬਾਅਦ ਮੈਂ ਵੱਡੀ ਕੰਬਾਲਾ ਦੀ ਦੌੜ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਮੈਂ ਬਾਗਦਿਕੌਲੀ ਕੰਬਾਲਾ ਤੋਂ ਕੰਬਾਲਾ ਮੁਕਾਬਲੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸ ਸਮੇਂ ਮੈਂ ਸ਼੍ਰੀਨਾਥ ਭੱਟੜੂ ਦੀ ਮੱਝ ਦਾ ਕਾਰਜਭਾਰ ਸੰਭਾਲਿਆ ਅਤੇ ਜੂਨੀਅਰ (ਕੀਰੀਆ) ਸ਼੍ਰੇਣੀ ਕੰਬਾਲਾ ਵਿੱਚ ਤਗਮਾ ਜਿੱਤਿਆ।"
ਉਦੋਂ ਤੋਂ ਸ੍ਰੀ ਗੌੜਾ ਨੇ ਆਪਣੀ ਦੌੜ ਜਾਰੀ ਰੱਖੀ ਹੈ। ਚਾਰੇ ਪਾਸੇਂ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਏ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਉਸ ਨੂੰ 3 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਸਾਲ ਉਨ੍ਹਾਂ ਨੇ ਸਿਰਫ਼ 7 ਕੰਬਾਲਾ ਵਿੱਚ 18 ਤਗਮੇ ਜਿੱਤੇ ਹਨ ਅਤੇ ਸਭ ਤੋਂ ਵੱਧ ਤਗਮਾ ਜੇਤੂ ਕੰਬਾਲਾ ਬਫੈਲੋ ਜਾਕੀ ਦਾ ਖਿਤਾਬ ਜਿੱਤਿਆ ਹੈ। ਪਿਛਲੇ ਸਾਲ, ਉਨ੍ਹਾਂ ਨੇ 15 ਕੰਬਾਲਾ ਵਿੱਚ 46 ਤਗ਼ਮੇ ਜਿੱਤੇ ਸਨ।
ਕੰਬਾਲਾ ਅਕੈਡਮੀ ਦੇ ਸੰਸਥਾਪਕ ਗੁਣਪਾਲ ਕੜਬਾ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਬਲਕਿ ਸੀਨੀਅਰ (ਹੀਰੀਆ), ਜੂਨੀਅਰ (ਕਿਰੀਆ) ਅਤੇ ਨੇਗਿਲੂ ਸੀਨੀਅਰ ਵਰਗਾਂ ਵਿੱਚ ਵੀ ਪਹਿਲਾ ਇਨਾਮ ਜਿੱਤਿਆ ਹੈ। ਕੰਬਾਲਾ ਦੌੜ ਦੇ ਤਿੰਨੋਂ ਫਾਰਮੈਟਾਂ ਵਿੱਚ, ਸ੍ਰੀ ਗੌੜਾ ਨੂੰ ਪਹਿਲਾ ਇਨਾਮ ਮਿਲਿਆ ਹੈ। ਉਨ੍ਹਾਂ ਕੋਲ ਬਫੈਲੋ ਰੇਸਿੰਗ ਦੀ ਯੋਗਤਾ ਅਤੇ ਪ੍ਰਤਿਭਾ ਹੈ। ਅਸੀਂ ਇਹ ਕਹਿ ਕੇ ਖੁਸ਼ ਵੀ ਹਾਂ ਕਿ ਸ਼੍ਰੀਨਿਵਾਸ ਗੌੜਾ ਦੀਆਂ ਪ੍ਰਾਪਤੀਆਂ ਨੂੰ ਦੇਖਣ ਦੇ ਬਾਅਦ ਨਵੀਂ ਪੀੜ੍ਹੀ ਮੱਝਾਂ ਦੀ ਦੌੜ ਵਿੱਚ ਰੁਚੀ ਦਿਖਾ ਰਹੀ ਹੈ। ਉਹ ਸਾਡੀ ਅਕੈਡਮੀ ਵਿੱਚ ਸੀਨੀਅਰ ਬਫੈਲੋ ਜਾਕੀ ਵਜੋਂ ਸਿਖਲਾਈ ਲੈ ਰਹੇ ਹਨ।
ਸ਼੍ਰੀਨਿਵਾਸ ਗੌੜਾ ਦੀਆਂ ਪ੍ਰਾਪਤੀਆਂ ਨੂੰ ਵੇਖਣ ਤੋਂ ਬਾਅਦ, ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਪ੍ਰਧਾਨ ਆਨੰਦ ਮਹਿੰਦਰਾ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਮਦਦ ਲਈ ਆਪਣਾ ਹੱਥ ਅੱਗੇ ਵਧਿਆ। ਇੰਨਾ ਹੀ ਨਹੀਂ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵੀ ਸ੍ਰੀਨਿਵਾਸ ਗੌੜਾ ਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਸ ਵਿੱਚ SAI ਵਿੱਚ ਸਿਖਲਾਈ ਦੇਣਾ ਵੀ ਸ਼ਾਮਲ ਹੈ।