ETV Bharat / bharat

ਬਾਂਕੇ ਬਿਹਾਰੀ ਮੰਦਰ ਨੇੜੇ ਪੁਰਾਣੇ ਘਰ ਦੀ ਬਾਲਕੋਨੀ ਡਿੱਗੀ, ਮਲਬੇ ਹੇਠ ਦੱਬ ਕੇ 5 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ - ਮਥੁਰਾ ਦੇ ਵ੍ਰਿੰਦਾਵਨ

ਮਥੁਰਾ 'ਚ ਆਜ਼ਾਦੀ ਦਿਹਾੜੇ ਮੌਕੇ ਵੱਡਾ ਹਾਦਸਾ ਵਾਪਰ ਗਿਆ। ਬਾਂਕੇ ਬਿਹਾਰੀ ਮੰਦਰ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸਥਿਤ ਇਕ ਪੁਰਾਣੇ ਘਰ ਦੀ ਬਾਲਕੋਨੀ ਅਚਾਨਕ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

House Collapse Near Banke Bihari Temple Of Mathura, UP
House Collapse Near Banke Bihari Temple Of Mathura
author img

By

Published : Aug 15, 2023, 10:42 PM IST

ਉੱਤਰ ਪ੍ਰਦੇਸ਼: ਤੀਰਥ ਸਥਾਨ ਮਥੁਰਾ ਦੇ ਵ੍ਰਿੰਦਾਵਨ 'ਚ ਬਾਂਕੇ ਬਿਹਾਰੀ ਮੰਦਰ ਨੇੜੇ ਮੰਗਲਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਦੋ ਮੰਜ਼ਿਲਾਂ ਮਕਾਨ ਦੀ ਬਾਲਕੋਨੀ ਸ਼ਰਧਾਲੂਆਂ 'ਤੇ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ। ਮੌਕੇ 'ਤੇ ਹੜਕੰਪ ਮੱਚ ਗਿਆ। ਸੂਚਨਾ ਮਿਲਦੇ ਹੀ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਜ਼ਖਮੀ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਮੰਦਰ ਨੇੜੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ।

ਹਾਦਸੇ ਵਿੱਚ 5 ਸ਼ਰਧਾਲੂਆਂ ਦੀ ਗਈ ਜਾਨ: ਅੱਜ 15 ਅਗਸਤ ਦੀ ਛੁੱਟੀ ਹੋਣ ਕਾਰਨ ਵੱਡੀ ਗਿਣਤੀ 'ਚ ਸ਼ਰਧਾਲੂ ਬਾਂਕੇ ਬਿਹਾਰੀ ਮੰਦਰ 'ਚ ਦਰਸ਼ਨਾਂ ਲਈ ਪਹੁੰਚੇ। ਮੰਗਲਵਾਰ ਸ਼ਾਮ ਨੂੰ ਬਾਂਕੇ ਬਿਹਾਰੀ ਮੰਦਰ ਦੇ ਕੋਲ ਕੁੰਜ ਦੀਆਂ ਗਲੀਆਂ ਤੋਂ ਸ਼ਰਧਾਲੂ ਨਿਕਲ ਰਹੇ ਸਨ। ਫਿਰ ਅਚਾਨਕ ਦੋ ਮੰਜ਼ਿਲਾ ਮਕਾਨ ਦੀ ਬਾਲਕੋਨੀ ਸ਼ਰਧਾਲੂਆਂ 'ਤੇ ਡਿੱਗ ਗਈ। ਇਸ ਹਾਦਸੇ ਵਿੱਚ ਕਾਨਪੁਰ ਵਾਸੀ ਅਰਵਿੰਦ ਕੁਮਾਰ, ਗੀਤਾ ਕਸ਼ਯਪ, ਰਸ਼ਮੀ ਗੁਪਤਾ, ਦੇਵਰੀਆ ਦੇ ਚੰਦਨ ਰਾਏ ਅਤੇ ਪੰਜਾਬ ਦੀ ਅੰਜੂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਖੁਸ਼ੀ ਪਾਲ ਵਾਸੀ ਫ਼ਿਰੋਜ਼ਾਬਾਦ, ਅਨਾਮਿਕਾ ਵਾਸੀ ਕਾਨਪੁਰ, ਆਕਾਂਕਸ਼ਾ ਵਾਸੀ ਵਰਿੰਦਾਵਨ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਰਿੰਦਾਵਨ 'ਚ ਭਰਤੀ ਕਰਵਾਇਆ ਗਿਆ ਹੈ।

ਦੋਸਾਇਤ ਮੁਹੱਲੇ ਵਿੱਚ ਕਾਫੀ ਪੁਰਾਣਾ ਮਕਾਨ ਢੇਰ: ਬਾਂਕੇ ਬਿਹਾਰੀ ਮੰਦਿਰ ਨੇੜੇ ਦੋਸਾਇਤ ਇਲਾਕੇ 'ਚ ਵਿਸ਼ਨੂੰ ਸ਼ਰਮਾ ਦਾ ਦੋ ਮੰਜ਼ਿਲਾ ਮਕਾਨ ਬਣਿਆ ਸੀ। ਘਰ ਬਹੁਤ ਪੁਰਾਣਾ ਸੀ। ਮੰਗਲਵਾਰ ਸ਼ਾਮ ਨੂੰ ਘਰ ਦੀ ਬਾਲਕੋਨੀ ਅਤੇ ਕੰਧ ਡਿੱਗ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਮ ਪੁਲਕਿਤ ਖਰੇ ਨੇ ਪੁਸ਼ਟੀ ਕੀਤੀ ਹੈ ਕਿ ਬਾਂਕੇ ਬਿਹਾਰੀ ਮੰਦਰ ਨੇੜੇ ਮਕਾਨ ਦੀ ਬਾਲਕੋਨੀ ਅਤੇ ਕੰਧ ਡਿੱਗਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਕਈ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ, ਜ਼ਿਲਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਹਿਲੀ ਤਰਜੀਹ ਜ਼ਖ਼ਮੀਆਂ ਦਾ ਬਿਹਤਰ ਇਲਾਜ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪਹਿਲੀ ਨਜ਼ਰੇ, ਘਰ ਪੁਰਾਣਾ ਹੋਣ ਕਾਰਨ ਬਾਲਕੋਨੀ ਡਿੱਗ ਪਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਟੀਮ ਬਣਾ ਕੇ ਜਾਂਚ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.