ETV Bharat / bharat

Mann Ki Baat 'ਚ ਬੋਲੇ ਪੀਐਮ ਮੋਦੀ,ਪੰਚਾਇਤ ਤੋਂ ਸੰਸਦ ਤੱਕ ਅੰਮ੍ਰਿਤ ਮਹੋਤਸਵ ਦੀ ਗੂੰਜ - ਆਜ਼ਾਦੀ ਕੀ ਕਹਾਣੀ

ਪ੍ਰਧਾਨ ਮੰਤਰੀ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਆਪਣੇ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦੇ ਹਨ। ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੈਟਵਰਕ ਦੇ ਨਾਲ ਏ.ਆਈ.ਆਰ ਨਿਊਜ਼ ਅਤੇ ਮੋਬਾਈਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।

Mann Ki Baat 'ਚ ਬੋਲੇ ਪੀਐਮ ਮੋਦੀ,ਪੰਚਾਇਤ ਤੋਂ ਸੰਸਦ ਤੱਕ ਅੰਮ੍ਰਿਤ ਮਹੋਤਸਵ ਦੀ ਗੂੰਜ

author img

By

Published : Nov 28, 2021, 12:27 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ (PM Modi Mann Ki Baat address) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਸੰਬਰ ਵਿੱਚ ਜਲ ਸੈਨਾ ਦਿਵਸ (Navy Day) ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ (Armed Forces Flag Day) ਮਨਾਉਂਦਾ ਹੈ। ਦੇਸ਼ 16 ਦਸੰਬਰ ਨੂੰ 1971 ਦੀ ਜੰਗ ਦੀ ਗੋਲਡਨ ਜੁਬਲੀ ਸਾਲ ਮਨਾ ਰਿਹਾ ਹੈ। ਇਨ੍ਹਾਂ ਸਾਰੇ ਮੌਕਿਆਂ 'ਤੇ ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਯਾਦ ਕਰਦਾ ਹਾਂ, ਆਪਣੇ ਨਾਇਕਾਂ ਨੂੰ ਯਾਦ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਅੰਮ੍ਰਿਤ ਮਹੋਤਸਵ ਸਿੱਖਣ ਦੇ ਨਾਲ-ਨਾਲ ਸਾਨੂੰ ਦੇਸ਼ ਲਈ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਹੈ, ਚਾਹੇ ਉਹ ਦੇਸ਼ ਭਰ ਵਿੱਚ ਆਮ ਲੋਕ ਹੋਣ ਜਾਂ ਸਰਕਾਰਾਂ, ਪੰਚਾਇਤ ਤੋਂ ਲੈ ਕੇ ਸੰਸਦ ਤੱਕ, ਹਰ ਪਾਸੇ ਅੰਮ੍ਰਿਤ ਮਹੋਤਸਵ ਦੀ ਗੂੰਜ ਹੈ ਅਤੇ ਇਹ ਉਤਸਵ ਨਾਲ ਸਬੰਧਤ ਪ੍ਰੋਗਰਾਮ ਲਗਾਤਾਰ ਚੱਲ ਰਹੇ ਹਨ।

ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਾਕਿਸਤਾਨ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਵਿੱਚ ਆਪਣੇ ਕਬਾਇਲੀ ਭਾਈਚਾਰੇ ਦੇ ਯੋਗਦਾਨ ਨੂੰ ਦੇਖਦੇ ਹੋਏ ਕਬਾਇਲੀ ਮਾਣ ਸਪਤਾਹ ਵੀ ਮਨਾਇਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਬੰਧੀ ਪ੍ਰੋਗਰਾਮ ਵੀ ਕਰਵਾਏ ਗਏ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ, ਜਾਰਾਵਾ ਅਤੇ ਓਂਗੇ ਵਰਗੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦਾ ਇੱਕ ਜੀਵੰਤ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : Punjab Delhi Education System Row: ਮਨੀਸ਼ ਸਿਸੋਦੀਆ 1 ਵਜੇ ਕਰਨਗੇ ਵੱਡਾ ਖੁਲਾਸਾ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਪ੍ਰੋਗਰਾਮ 'ਆਜ਼ਾਦੀ ਕੀ ਕਹਾਣੀ-ਬੱਚਿਆਂ ਦੀ ਜ਼ੁਬਾਨੀ' ਪ੍ਰੋਗਰਾਮ 'ਚ ਬੱਚਿਆਂ ਨੇ ਆਜ਼ਾਦੀ ਸੰਗਰਾਮ ਨਾਲ ਸਬੰਧਤ ਕਹਾਣੀਆਂ ਪੇਸ਼ ਕੀਤੀਆਂ। ਖਾਸ ਗੱਲ ਇਹ ਹੈ ਕਿ ਭਾਰਤ ਦੇ ਨਾਲ-ਨਾਲ ਨੇਪਾਲ, ਮਾਰੀਸ਼ਸ, ਤਨਜ਼ਾਨੀਆ, ਨਿਊਜ਼ੀਲੈਂਡ ਅਤੇ ਫਿਜੀ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

ਬੀਤੇ 24 ਅਕਤੂਬਰ ਨੂੰ ਪ੍ਰਸਾਰਿਤ 'ਮਨ ਕੀ ਬਾਤ' ਦੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਆਨ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ ਸੀ। ਇਸ ਦੇ ਨਾਲ ਹੀ ਪੀਐਮ ਨੇ ਕਿਹਾ ਸੀ ਕਿ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜੋ ਡਰੋਨ ਦੀ ਮਦਦ ਨਾਲ ਆਪਣੇ ਪਿੰਡਾਂ ਵਿੱਚ ਜ਼ਮੀਨ ਦਾ ਡਿਜੀਟਲ ਰਿਕਾਰਡ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ : UP TET ਦਾ ਪੇਪਰ ਲੀਕ, ਪ੍ਰੀਖਿਆ ਰੱਦ

ETV Bharat Logo

Copyright © 2025 Ushodaya Enterprises Pvt. Ltd., All Rights Reserved.