ਮਨੀਪੁਰ/ਇੰਫਾਲ: ਮਨੀਪੁਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਵਿੱਚ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਕਈ ਇਲਾਕਿਆਂ ਨੂੰ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਹਾਲਾਂਕਿ ਮੰਗਲਵਾਰ ਨੂੰ ਫਿਰ ਤੋਂ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ, ਜਿਸ ਤੋਂ ਬਾਅਦ ਸਰਕਾਰ ਨੇ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ 1 ਅਕਤੂਬਰ ਤੱਕ ਬੰਦ ਰਹਿਣਗੀਆਂ। ਇਸ ਦੇ ਨਾਲ ਹੀ 19 ਥਾਣਾ ਖੇਤਰਾਂ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ਨੂੰ ਸ਼ਾਂਤੀ ਖੇਤਰ ਐਲਾਨਿਆ ਗਿਆ ਹੈ। (Manipur Violence)
- PM Modi Gujarat Visit: "ਭਾਰਤ ਜਲਦ ਹੀ ਦੁਨੀਆ ਦੀ ਆਰਥਿਕ ਮਹਾਸ਼ਕਤੀ ਦੇ ਰੂਪ ਵਜੋਂ ਉਭਰੇਗਾ"
- PM Modi Telangana visit: ਪ੍ਰਧਾਨ ਮੰਤਰੀ ਮੋਦੀ ਇੱਕ ਅਕਤੂਬਰ ਤੋਂ ਕਰਨਗੇ ਤੇਲੰਗਾਨਾ ਦਾ ਦੌਰਾ, ਦੌਰੇ ਦਾ ਮੰਤਵ ਚੌਣ ਪ੍ਰਚਾਰ
- Snap Layoff : Snapchat ਦੀ ਪੇਰੈਂਟ ਕੰਪਨੀ ਨੇ ਕਰਮਚਾਰੀਆਂ ਦੀ ਛਾਂਟੀ ਦਾ ਲਿਆ ਫੈਸਲਾ, ਦੱਸਿਆ ਇਹ ਵੱਡਾ ਕਾਰਨ
- Killing planning of Hardeep Nijhar: ਯੋਜਨਾਬੱਧ ਤਰੀਕੇ ਨਾਲ ਕੈਨੇਡਾ 'ਚ ਕੀਤਾ ਗਿਆ ਖਾਲਿਸਤਾਨੀ ਹਰਦੀਪ ਨਿੱਝਰ ਦਾ ਕਤਲ, ਦਾਗੀਆਂ ਗਈਆਂ ਸੀ 50 ਗੋਲੀਆਂ
- EAM Jaishankar on China: ਚੀਨ ਨਾਲ ਸਬੰਧਾਂ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਇਹ ਕਦੇ ਵੀ ਆਸਾਨ ਨਹੀਂ ਰਿਹਾ
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 24 ਮਾਰਚ, 2023 ਨੂੰ ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੀ ਸਰਹੱਦ ਨਾਲ ਲੱਗਦੇ ਕੁਝ ਪੁਲਿਸ ਸਟੇਸ਼ਨ ਖੇਤਰਾਂ ਨੂੰ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਸੀ। ਹੁਣ ਉੱਥੇ, ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ (ਅਫਸਪਾ) ਦੀ ਮਿਆਦ 1 ਅਕਤੂਬਰ ਤੋਂ ਅਗਲੇ ਛੇ ਮਹੀਨਿਆਂ ਲਈ ਵਧਾ ਦਿੱਤੀ ਗਈ ਹੈ।