ਮਹਾਰਾਸ਼ਟਰ: ਠਾਣੇ ਜ਼ਿਲ੍ਹੇ ਦੇ ਕਲਿਆਣ ਕਸਬੇ ਦੇ ਨਿਵਾਸੀ ਨੇ ਸਮਾਜ 'ਚ ਪ੍ਰਚਲਿਤ ਅੰਧ-ਵਿਸ਼ਵਾਸ ਖਿਲਾਫ ਸੰਦੇਸ਼ ਦੇਣ ਲਈ ਸ਼ਮਸ਼ਾਨਘਾਟ 'ਚ ਆਪਣਾ ਜਨਮ ਦਿਨ ਮਨਾਇਆ। ਗੌਤਮ ਰਤਨਾ ਮੋਰੇ 19 ਨਵੰਬਰ ਨੂੰ 54 ਸਾਲ ਦੇ ਹੋ ਗਏ ਸਨ ਅਤੇ ਆਪਣਾ ਜਨਮ ਦਿਨ ਮਨਾਉਣ ਲਈ, ਉਨ੍ਹਾਂ ਨੇ ਸ਼ਨੀਵਾਰ ਰਾਤ ਨੂੰ ਮਹਨੇ ਸ਼ਮਸ਼ਾਨਘਾਟ ਵਿੱਚ ਇੱਕ ਜਸ਼ਨ ਦਾ ਆਯੋਜਨ ਕੀਤਾ, ਜਿੱਥੇ ਮਹਿਮਾਨਾਂ ਨੂੰ ਬਿਰਯਾਨੀ ਅਤੇ ਕੇਕ ਪਰੋਸਿਆ ਗਿਆ। ਇਸ ਪਾਰਟੀ ਦਾ ਇਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ, ਜਿਸ 'ਚ ਲੋਕ ਜਨਮਦਿਨ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
ਮੋਰੇ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਲੇ ਜਾਦੂ ਅਤੇ ਅੰਧਵਿਸ਼ਵਾਸ ਵਿਰੁੱਧ ਮੁਹਿੰਮ ਚਲਾਉਣ ਵਾਲੇ ਪ੍ਰਸਿੱਧ ਸਮਾਜ ਸੇਵੀ ਸਵਰਗੀ ਸਿੰਧੂਤਾਈ ਸਪਕਲ ਅਤੇ ਮਰਹੂਮ ਨਰਿੰਦਰ ਦਾਭੋਲਕਰ ਤੋਂ ਅਜਿਹਾ ਕਰਨ ਲਈ ਪ੍ਰੇਰਿਤ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਨ ਕਿ ਭੂਤ ਕੁਝ ਨਹੀਂ ਹੁੰਦਾ। ਮੋਰੇ ਨੇ ਦੱਸਿਆ ਕਿ ਉਨ੍ਹਾਂ ਦੇ ਜਨਮ ਦਿਨ ਦੇ ਜਸ਼ਨ ਵਿੱਚ 40 ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਮਹਿਮਾਨ ਸ਼ਾਮਲ ਹੋਏ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: ਪਾਕਿਸਤਾਨ ਦੇ ਨਵੇਂ ਫੌਜ ਮੁਖੀ ਲੈਫਟੀਨੈਂਟ ਜਨਰਲ ਸਈਦ ਅਸੀਮ ਮੁਨੀਰ