ਜੋਹਾਨਿਸਬਰਗ: ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਮੂਲ ਦੇ ਪੜਪੋਤੇ ਸਤੀਸ਼ ਧੁਪੇਲੀਆ ਦਾ ਕੋਰੋਨਾ ਵਾਇਰਸ ਦੀ ਲਾਗ ਸੰਬੰਧੀ ਜਟਿਲਤਾਵਾਂ ਦੇ ਚਲਦੇ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ ਤੇ ਤਿੰਨ ਦਿਨਾਂ ਪਹਿਲਾਂ ਹੀ ਉਨ੍ਹਾਂ ਦਾ ਜਨਮਦਿਨ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਧੁਪੇਲੀਆ ਦੀ ਭੈਣ ਉਮਾ ਧੁਪੇਲੀਆ-ਮੇਸਥਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮੌਤ ਕੋਵਿਡ-19 ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਨਿਮੋਨੀਆ ਹੋ ਗਿਆ ਸੀ ਅਤੇ ਉਸ ਦੇ ਇਲਾਜ਼ ਲਈ ਉਹ ਇੱਕ ਮਹੀਨਾ ਹਸਪਤਾਲ 'ਚ ਸਨ ਤੇ ਉਥੇ ਹੀ ਉਹ ਮਹਾਂਮਾਰੀ ਦੀ ਚਪੇਟ 'ਚ ਆ ਗਏ।
ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ, ਨਿਮੋਨੀਆ ਤੋਂ ਇੱਕ ਮਹੀਨਾ ਪੀੜਤ ਰਹਿਣ ਤੋਂ ਬਾਅਦ, ਮੇਰੇ ਪਿਆਰੇ ਭਰਾ ਦਾ ਦਿਹਾਂਤ ਹੋ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਉਹ ਕੋਵਿਡ-19 ਦੀ ਚਪੇਟ 'ਚ ਆ ਗਏ ਸਨ।
ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ, ਅੱਜ ਸ਼ਾਮ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਪਰਿਵਾਰ ਦੀਆਂ ਦੋ ਭੈਣਾਂ ਉਮਾ ਅਤੇ ਕੀਰਤੀ ਮੈਨਨ ਹਨ, ਜੋ ਇੱਥੇ ਰਹਿੰਦੀਆਂ ਹਨ।
ਇਹ ਤਿੰਨ ਭੈਣ-ਭਰਾ ਮਨੀਲਾਲ ਗਾਂਧੀ ਦੇ ਵਾਰਸ ਹਨ, ਜਿਨ੍ਹਾਂ ਨੂੰ ਮਹਾਤਮਾ ਗਾਂਧੀ ਆਪਣੇ ਕੰਮ ਪੂਰੇ ਕਰਨ ਲਈ ਦੱਖਣੀ ਅਫਰੀਕਾ ਛੱਡ ਕੇ ਭਾਰਤ ਵਾਪਿਸ ਆ ਗਏ ਸਨ।