ETV Bharat / bharat

ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਕੀਤਾ ਜਬਰ-ਜਨਾਹ, ਪਤਨੀ ਨੇ ਵੀ ਦਿੱਤਾ ਸਾਥ - ਪਤਨੀ ਨੇ ਵੀ ਬਲਾਤਕਾਰੀ ਪਤੀ ਦਾ ਦਿੱਤਾ ਸਾਥ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ ਦੇ ਡਰਾਮਾ ਵਿਭਾਗ ਦੇ ਪ੍ਰੋਫੈਸਰ ਨੇ ਪੀੜਤਾ ਨਾਲ ਕਈ ਵਾਰ ਬਲਾਤਕਾਰ ਕੀਤਾ। ਇਸ ਘਟਨਾ ਵਿੱਚ ਪ੍ਰੋਫੈਸਰ ਦੀ ਪਤਨੀ ਨੇ ਵੀ ਉਸਦਾ ਸਾਥ ਦਿੱਤਾ ਹੈ। ਫਿਲਹਾਲ ਮੁਲਜ਼ਮ ਜੋੜਾ ਫਰਾਰ ਹੈ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

MAHARASHTRA NEWS A UNIVERSITY PROFESSOR RAPED A GIRL STUDENT IN CHHATRAPATI SAMBHAJI NAGAR WIFE ALSO SUPPORTED
ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਕੀਤਾ ਜਬਰ-ਜਨਾਹ, ਪਤਨੀ ਨੇ ਵੀ ਦਿੱਤਾ ਸਾਥ
author img

By

Published : Apr 26, 2023, 10:11 PM IST

Updated : Apr 27, 2023, 2:44 PM IST

ਛਤਰਪਤੀ ਸੰਭਾਜੀ ਨਗਰ: ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਰਾਮਾ ਵਿਭਾਗ ਦੇ ਪ੍ਰੋਫੈਸਰ ਨੇ ਆਪਣੀ ਪਤਨੀ ਨਾਲ ਮਿਲ ਕੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਇਸ ਸਬੰਧੀ ਪੀੜਤਾ ਨੇ ਬੇਗਮਪੁਰਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਮੁਲਜ਼ਮ ਜੋੜਾ ਫਰਾਰ ਹੈ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪ੍ਰੋਫੈਸਰ ਜੂਨ 2022 ਤੋਂ ਪੀੜਤਾ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਪੀੜਤਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪ੍ਰੋਫੈਸਰ ਨੇ ਵਿਦਿਆਰਥਣ ਨਾਲ ਇਹ ਕਹਿ ਕੇ ਬਲਾਤਕਾਰ ਕੀਤਾ ਕਿ ਉਸ ਨੂੰ ਪੀੜਤਾ ਦੀ ਕੁੱਖੋਂ ਲੜਕਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਪੀੜਤਾ ਨੇ ਇਸ ਸਾਰੀ ਘਟਨਾ ਬਾਰੇ ਪ੍ਰੋਫੈਸਰ ਦੀ ਪਤਨੀ ਨੂੰ ਦੱਸਿਆ ਤਾਂ ਪਤਨੀ ਨੇ ਇਸ ਕਾਰੇ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਪੀੜਤਾ ਨੇ ਬੇਗਮਪੁਰਾ ਥਾਣੇ 'ਚ ਮਾਮਲਾ ਦਰਜ ਕਰਵਾਇਆ।

ਵਿਦਿਆਰਥਣ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪ੍ਰੋਫੈਸਰ ਡਾ. ਅਸ਼ੋਕ ਗੁਰੱਪਾ ਬੰਡਗਰ ਅਤੇ ਉਨ੍ਹਾਂ ਦੀ ਪਤਨੀ ਪੱਲਵੀ ਅਸ਼ੋਕ ਬੰਗੜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ 'ਚ ਪੜਾਈ ਲਈ ਦਾਖ਼ਲਾ ਲੈ ਕੇ ਹੋਸਟਲ ਦੀ ਭਾਲ ਕਰ ਰਹੀ ਸੀ। ਉਸ ਸਮੇਂ ਪ੍ਰੋਫੈਸਰ ਨੇ ਉਸ ਨੂੰ ਹੋਸਟਲ ਦੀ ਬਜਾਏ ਪੇਇੰਗ ਗੈਸਟ ਵਜੋਂ ਆਪਣੇ ਘਰ ਰੱਖ ਲਿਆ ਤੇ ਪ੍ਰੋਫੈਸਰ ਦੀ ਪਤਨੀ ਨੇ ਵੀ ਪੀੜਤਾ ਨੂੰ ਆਪਣੀ ਧੀ ਵਾਂਗ ਰੱਖਣ ਦਾ ਵਾਅਦਾ ਕੀਤਾ।

ਕੁਝ ਦਿਨਾਂ ਬਾਅਦ ਜੂਨ 2022 ਵਿੱਚ ਪ੍ਰੋਫੈਸਰ ਨੇ ਉਸ ਨਾਲ ਕਈ ਵਾਰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਪੀੜਤਾ ਨੇ ਉਸ ਨੂੰ ਦੂਰ ਰਹਿਣ ਲਈ ਕਿਹਾ ਸੀ, ਪਰ ਜੁਲਾਈ 2022 ਦੀ ਸਵੇਰ ਨੂੰ ਜਦੋਂ ਪੀੜਤਾ ਘਰ ਦੇ ਹਾਲ ਵਿੱਚ ਸੁੱਤੀ ਹੋਈ ਸੀ ਤਾਂ ਮੁਲਜ਼ਮ ਪ੍ਰੋਫੈਸਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਵਿਦਿਆਰਥਣ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੁਲਜ਼ਮ ਪ੍ਰੋਫੈਸਰ ਨੇ ਪੰਜ ਤੋਂ ਛੇ ਵਾਰ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਪੀੜਤਾ ਨੇ ਇਹ ਸਭ ਕੁਝ ਜਨਵਰੀ 2023 'ਚ ਪ੍ਰੋਫੈਸਰ ਦੀ ਪਤਨੀ ਨੂੰ ਦੱਸਿਆ, ਪਰ ਵਿਰੋਧ ਕਰਨ ਦੇ ਬਜਾਏ ਪਤਨੀ ਨੇ ਆਪਣੇ ਪਤੀ ਦਾ ਸਾਥ ਦਿੱਤਾ।

ਮੁਲਜ਼ਮ ਦੀ ਪਤਨੀ ਨੇ ਵਿਦਿਆਰਥਣ ਨੂੰ ਕਿਹਾ ਕਿ ਉਹਨਾਂ ਕੋਲ ਦੋ ਧੀਆਂ ਹਨ ਤੇ ਉਹ ਪੀੜਤ ਵਿਦਿਆਰਥਣ ਤੋਂ ਪੁੱਤਰ ਚਾਹੁੰਦੇ ਹਨ। ਪ੍ਰੋਫੈਸਰ ਨੇ ਕਈ ਵਾਰ ਪੀੜਤਾ ਉਤੇ ਚੋਰੀ ਦੇ ਇਲਜ਼ਾਮ ਵੀ ਲਗਾਏ ਤਾਂ ਜੋ ਪੀੜਤਾ ਇਸ ਸਬੰਧੀ ਸ਼ਿਕਾਇਤ ਨਾ ਦਰਜ ਕਰਵਾਏ।

ਇਹ ਵੀ ਪੜ੍ਹੋ: Delhi liquor scam: ਈਡੀ ਮਾਮਲੇ 'ਚ ਸਿਸੋਦੀਆ ਦੀ ਜ਼ਮਾਨਤ 'ਤੇ 28 ਅਪ੍ਰੈਲ ਨੂੰ ਫੈਸਲਾ, ਹਾਈਕੋਰਟ 'ਚ ਸੁਣਵਾਈ ਜਾਰੀ

Last Updated : Apr 27, 2023, 2:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.