ਮੁੰਬਈ: ਭਗਤ ਸਿੰਘ ਕੋਸ਼ਯਾਰੀ ਨੇ ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਜਤਾਈ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਕਿਹਾ, 'ਮੈਂ ਪ੍ਰਧਾਨ ਮੰਤਰੀ ਨੂੰ ਆਪਣੀਆਂ ਸਾਰੀਆਂ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਦੱਸੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਰਾਜ ਭਵਨ ਨੇ ਇਕ ਪ੍ਰੈਸ ਬਿਆਨ ਰਾਹੀਂ ਸਾਂਝੀ ਕੀਤੀ। ਰਾਜ ਭਵਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, 'ਰਾਜਪਾਲ ਕੋਸ਼ਿਆਰੀ ਨੇ ਆਪਣੀ ਬਾਕੀ ਦੀ ਜ਼ਿੰਦਗੀ ਪੜ੍ਹਨ, ਲਿਖਣ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਵਿੱਚ ਬਿਤਾਉਣ ਦੀ ਇੱਛਾ ਪ੍ਰਗਟਾਈ ਹੈ।
ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਕੋਸ਼ਿਆਰੀ ਨੇ ਕਿਹਾ, 'ਮੇਰੇ ਲਈ ਇੱਕ ਰਾਜ ਸੇਵਕ ਜਾਂ ਮਹਾਰਾਸ਼ਟਰ ਵਰਗੇ ਮਹਾਨ ਰਾਜ - ਸੰਤਾਂ, ਸਮਾਜ ਸੁਧਾਰਕਾਂ ਅਤੇ ਬਹਾਦਰ ਸੈਨਾਨੀਆਂ ਦੀ ਧਰਤੀ ਦੇ ਰਾਜਪਾਲ ਵਜੋਂ ਸੇਵਾ ਕਰਨਾ ਇੱਕ ਪੂਰਨ ਸਨਮਾਨ ਦੀ ਗੱਲ ਸੀ।
ਇਹ ਵੀ ਪੜ੍ਹੋ: Subhash Chandra Bose 126th Jayanti: ਪੰਜਾਬੀ ਸ਼ਹੀਦਾਂ ਦੇ ਨਾਂਅ 'ਤੇ ਟਾਪੂਆਂ ਦਾ ਨਾਮਕਰਨ