ਨਵੀਂ ਦਿੱਲੀ: ਟੋਕੀਓ ਓਲੰਪਿਕ 2020 (Tokyo Olympics 2020) ਦੀ ਕਾਂਸੀ ਤਮਗਾ ਜੇਤੂ (Bronze medal winner) ਲਵਲੀਨਾ ਬੋਰਗੋਹੇਨ (Lovelina Borgohen) (69 ਕਿ.ਗ੍ਰਾ) ਨੂੰ ਭਾਰਤੀ ਮੁੱਕੇਬਾਜ਼ੀ (Indian boxing) ਮਹਾਸੰਘ ਨੇ ਆਪਣੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (World Boxing Championships) ਲਈ ਟੀਮ ਵਿਚ ਸਿੱਧੀ ਥਾਂ ਦਿੱਤੀ ਹੈ। ਮਹਾਸੰਘ ਨੇ ਫੈਸਲਾ ਕੀਤਾ ਹੈ ਕਿ ਟੀਮ ਦੇ ਬਾਕੀ ਮੈਂਬਰ ਆਗਾਮੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਹੋਵੇਗੀ।
ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਹਿਸਾਰ ਵਿਚ 21 ਅਕਤੂਬਰ ਤੋਂ ਕੀਤਾ ਜਾਵੇਗਾ ਅਤੇ ਹਾਲ ਹੀ ਵਿਚ ਸੰਪੰਨ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (National Championships) ਵਾਂਗ ਮੁਕਾਬਲੇਬਾਜ਼ੀ ਦੇ ਜੇਤੂ ਮੁੱਕੇਬਾਜ਼ਾਂ ਨੂੰ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਸਿਰਫ 69 ਕਿ.ਗ੍ਰਾਮ ਵਰਗ ਵਿਚ ਅਜਿਹਾ ਨਹੀਂ ਹੋਵੇਗਾ ਕਿਉਂਕਿ ਟੋਕੀਓ ਓਲੰਪਿਕ (Tokyo Olympics) ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (Lovelina Borgohen) ਨੂੰ ਵਿਸ਼ਵ ਚੈਂਪੀਅਨਸ਼ਿਪ ਲਈ ਸਿੱਧੀ ਕੁਆਲੀਫਿਕੇਸ਼ਨ (Direct qualification) ਦਿੱਤਾ ਗਿਆ ਹੈ।
ਸੋਨ ਅਤੇ ਸਿਲਵਰ ਤਮਗਾ ਜੇਤੂਆਂ ਨੂੰ ਰਾਸ਼ਟਰੀ ਕੈਂਪ ਵਿਚ ਵੀ ਥਾਂ ਮਿਲੇਗੀ। ਕਾਂਸੀ ਤਮਗਾ ਜੇਤੂਆਂ ਅਤੇ ਪਿਛਲੇ ਤਿੰਨ ਟੂਰਨਾਮੈਂਟ ਦੇ ਤਮਗਾ ਜੇਤੂਆਂ ਵਿਚਾਲੇ ਟ੍ਰਾਇਲ ਤੋਂ ਕੈਂਪ ਦੇ ਹੋਰ ਮੁੱਕੇਬਾਜ਼ਾਂ 'ਤੇ ਫੈਸਲਾ ਹੋਵੇਗਾ। ਟੋਕੀਓ ਖੇਡਾਂ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਵਿਚ ਥਾਂ ਪੱਕੀ ਹੋਣ ਤੋਂ ਬਾਅਦ 24 ਸਾਲ ਦੀ ਲਵਲੀਨਾ ਦਾ ਰਾਸ਼ਟਰੀ ਚੈਂਪੀਅਨਸ਼ਿਪ ਤੋਂ ਬਾਹਰ ਰਹਿਣਾ ਲਗਭਗ ਤੈਅ ਹੈ।
ਮਹਿਲਾ ਵਿਸ਼ਵ ਚੈਂਪੀਅਨਸ਼ਿਪ (Women's World Championships) ਦਸੰਬਰ ਵਿਚ ਇਸਤਾਨਬੁਲ ਵਿਚ ਹੋਵੇਗੀ। ਟੂਰਨਾਮੈਂਟ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਹੋਇਆ ਹੈ। ਸਰਬੀਆ ਦੇ ਬੇਲਗ੍ਰਾਦ (Belgrade of Serbia) ਵਿਚ 24 ਅਕਤੂਬਰ ਤੋਂ ਹੋਣ ਵਾਲੀ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦਾ ਕੈਂਪ ਅਜੇ ਤੱਕ ਸ਼ੁਰੂ ਨਹੀਂ ਹੋਇਆ ਹੈ। ਮਹਾਂਸੰਘ ਦੇ ਇਕ ਸੂਤਰ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਇਸ ਦੀ ਸ਼ੁਰੂਆਤ ਪਟਿਆਲਾ ਵਿਚ ਹੋ ਸਕਦੀ ਹੈ। ਇਸ ਵਿਚਾਲੇ ਟੀਮ ਦੇ ਨਾਲ ਬੇਲਗ੍ਰਾਦ ਜਾਣ ਵਾਲੇ ਕੋਚਿੰਗ ਸਟਾਫ ਨੂੰ ਲੈ ਕੇ ਲਗਾਤਾਰ ਵਿਚਾਰ-ਵਟਾਂਦਰਾ ਹੋ ਰਿਹਾ ਹੈ।
ਇਹ ਵੀ ਪੜ੍ਹੋ-ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ: ਮੁੱਖ ਮੰਤਰੀ ਚਰਨਜੀਤ ਚੰਨੀ