ਨਵੀਂ ਦਿੱਲੀ: ਉੱਤਰੀ ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਇੱਕ ਲੜਕੀ ਨੂੰ ਚਾਕੂ ਮਾਰਨ ਵਾਲੇ ਨਕਾਬਪੋਸ਼ (Lover stabbed girlfriend after breakup in Delhi) ਗੁੰਡੇ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਪੁਲਿਸ ਨੇ ਗ੍ਰਿਫ਼ਤਾਰ (Police arrested from Ambala district) ਕੀਤਾ ਹੈ।
ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ (accused identified as Sukhwinder Singh ) ਵਜੋਂ ਹੋਈ ਹੈ। ਲੜਕੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਕੋਚਿੰਗ ਲਈ ਜਾ ਰਹੀ ਸੀ ਜਦੋਂ ਮੁਲਜ਼ਮ ਉਸ ਨੂੰ ਮਿਲਿਆ। ਕਿਉਂਕਿ ਉਹ ਉਸ ਨੂੰ ਜਾਣਦੀ ਸੀ, ਉਸ ਨੂੰ ਉਮੀਦ ਨਹੀਂ ਸੀ ਕਿ ਉਹ ਉਸ 'ਤੇ ਹਮਲਾ ਕਰੇਗਾ। ਮੁਲਜ਼ਮ ਉਸ ਨੂੰ ਕਿਸੇ ਗੱਲ ’ਤੇ ਬਹਿਸ ਕਰਨ ਦੇ ਬਹਾਨੇ ਇੱਕ ਗਲੀ ਵਿੱਚ ਲੈ ਗਿਆ ਅਤੇ ਅਚਾਨਕ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਲੜਕੀ ਨੇ ਪੁਲਸ ਨੂੰ ਦੱਸਿਆ ਕਿ, 'ਉਹ ਚਾਹੁੰਦਾ ਸੀ ਕਿ ਸਾਡੇ ਵਿਚਕਾਰ ਦੋਸਤੀ ਬਣੀ ਰਹੇ, ਪਰ ਮੈਂ ਉਸ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਰਹਿਣਾ ਚਾਹੁੰਦੀ ਸੀ। ਅਸੀਂ ਦੋਸਤ ਸੀ, ਪਰ ਕਿਸੇ ਸਮੇਂ ਮੈਂ ਇਹ ਦੋਸਤੀ ਤੋੜ ਦਿੱਤੀ। ਉਦੋਂ ਤੋਂ ਉਹ ਮੇਰੇ 'ਤੇ ਦਬਾਅ ਬਣਾ ਰਿਹਾ ਸੀ। 2 ਜਨਵਰੀ ਨੂੰ ਉਹ ਮੈਨੂੰ ਮਿਲਿਆ ਅਤੇ ਦੁਬਾਰਾ ਦੋਸਤੀ ਜਾਰੀ ਰੱਖਣ ਲਈ ਕਿਹਾ, ਪਰ ਜਦੋਂ ਮੈਂ ਇਨਕਾਰ ਕੀਤਾ ਤਾਂ ਉਸ ਨੇ ਮੇਰੇ 'ਤੇ ਚਾਕੂ ਮਾਰ ਦਿੱਤਾ।
ਪੁਲਸ ਨੇ ਦੱਸਿਆ ਕਿ ਲੜਕੀ ਨੂੰ ਚਾਕੂ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ (the accused escaped from the spot) ਤੋਂ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦਿੱਲੀ ਤੋਂ ਅੰਬਾਲਾ (The accused fled from Delhi to Ambala) ਭੱਜ ਗਿਆ ਸੀ। ਇਸ ਤੋਂ ਬਾਅਦ ਟੀਮ ਅੰਬਾਲਾ ਪਹੁੰਚੀ ਅਤੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਫੜ ਲਿਆ। ਮੁਲਜ਼ਮ ਨੂੰ ਅੰਬਾਲਾ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਪੀੜਤ ਦੀ ਹਾਲਤ ਸਥਿਰ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ: ਹਿਮਾਚਲ ਦੇ ਪੰਡੋਹ ਡੈਮ 'ਚ ਡਿੱਗਿਆ ਤੇਲ ਟੈਂਕਰ, ਹਾਦਸੇ 'ਚ ਦੋ ਲੋਕਾਂ ਦੀ ਮੌਤ