ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਓਮ ਬਿਰਲਾ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਏਮਜ਼ ਦੇ ਮੀਡੀਆ ਸੈਲ ਨੇ ਦਿੱਤੀ ਹੈ।
ਓਮ ਬਿਰਲਾ ਨੇ ਕਿਹਾ ਕਿ ਹਾਲ ਵਿੱਚ ਜੋ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਕੋਰੋਨਾ ਜਾਂਚ ਕਰਵਾਉਣ, ਜਿਸ ਨਾਲ ਇਸ ਲਾਗ ਤੋਂ ਬਚਿਆ ਜਾ ਸਕੇ। ਦਸ ਦੇਈਏ ਕਿ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਓਮ ਬਿਰਲਾ ਏਮਜ਼ ਵਿੱਚ ਭਰਤੀ ਹੋ ਗਏ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਦੀ ਸਿਹਤ ਕੁਝ ਸਮੇਂ ਤੋਂ ਖਰਾਬ ਸੀ। ਉਨ੍ਹਾਂ ਦਾ ਜਦੋਂ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ। ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ 20 ਮਾਰਚ ਨੂੰ ਏਮਜ਼ ਵਿੱਚ ਭਰਤੀ ਕਰ ਲਿਆ ਗਿਆ।
ਦਸ ਦੇਈਏ ਕਿ ਲੋਕਸਭਾ ਸਪੀਕਰ ਓਮ ਬਿਰਲਾ 19 ਮਾਰਚ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। 20 ਮਾਰਚ ਤੋਂ ਓਮ ਬਿਰਲਾ ਨੂੰ ਏਮਜ਼ ਦੇ ਕੋਵਿਡ ਸੈਂਟਰ ਦੇ ਅਬਜ਼ਰਬਰ ਰੂਮ ਵਿੱਚ ਰੱਖਿਆ ਗਿਆ।