ਮੁੰਬਈ: ਮਹਾਰਾਸ਼ਟਰ ਦੇ ਮੁੱਖਮੰਤਰੀ ਉਧਵ ਠਾਕਰੇ ਰਾਜ ’ਚ ਕੋਰੋਨਾ ਦੀ ਮੌਜੂਦਾ ਸਥਿਤੀ ’ਤੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਰਾਸ਼ਟਰ ’ਚ ਹਾਲਾਤ ਬਹੁਤ ਹੀ ਖਤਰਨਾਕ ਹਨ। ਜਿਸ ਕਾਰਨ ਮਹਾਰਾਸ਼ਟਰ ਦੇ ਹਸਪਤਾਲਾਂ ’ਤੇ ਭਾਰੀ ਦਬਾਅ ਬਣਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਪੂਰੀ ਤਰ੍ਹਾਂ ਲੋਕਡਾਊਨ ਨਹੀਂ ਲੱਗੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਬੁੱਧਵਾਰ ਤੋਂ ਮਹਾਰਾਸ਼ਟਰ ਚ ਸਖਤ ਪਾਬੰਦੀਆਂ ਲਗਾ ਰਹੇ ਹਨ ਜੋ ਰਾਤ ਅੱਠ ਵਜੇ ਤੋਂ ਲਾਗੂ ਹੋਵੇਗਾ। ਕੱਲ੍ਹ ਤੋਂ ਪੂਰੇ ਰਾਜ ਚ ਧਾਰਾ 144 ਲਾਗੂ ਰਹੇਗੀ। ਉੱਦਵ ਠਾਕਰੇ ਨੇ ਕਿਹਾ ਕਿ ਉਹ ਇਸਨੂੰ ਲੌਕਡਾਊਨ ਨਹੀਂ ਕਹਿਣਗੇ ਪਰ 14 ਅਪ੍ਰੈਲ ਤੋਂ ਅਗਲੇ 15 ਦਿਨਾਂ ਤੱਕ ਪੂਰੇ ਸੂਬੇ ਚ ਕਰਫਿਊ ਰਹੇਗਾ। ਇਸ ਦੌਰਾਨ ਸਿਰਫ ਜਰੂਰੀ ਸੇਵਾਵਾਂ ਦੀ ਛੋਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਚ ਆਕਸੀਜਨ ਦੀ ਸਖਤ ਜਰੂਰਤ ਹੈ। ਕੇਂਦਰ ਸਰਕਾਰ ਕੋਲੋਂ ਉਨ੍ਹਾਂ ਨੇ ਹੋਰ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਟੀਕਾਕਰਨ ਦੀ ਪ੍ਰਕ੍ਰਿਆ ਨੂੰ ਹੋਰ ਵੀ ਤੇਜ਼ ਕਰਨਾ ਹੋਵੇਗਾ।
ਸੀਐੱਮ ਠਾਕਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਚ 14 ਅਪ੍ਰੈਲ ਤੋਂ ਅੱਠ ਵਜੇ ਤੋਂ ਨਵੀਂ ਪਾਬੰਦੀਆਂ ਲਾਗੂ ਹੋਣਗੀਆਂ। ਪੂਰੇ ਮਹਾਰਾਸ਼ਟਰ ਚ ਕੱਲ੍ਹ ਤੋਂ ਆਉਣ ਜਾਣ ਤੇ ਪਾਬੰਦੀ ਰਹੇਗੀ। ਅੱਠ ਵਜੇ ਤੋਂ ਬ੍ਰੇਕ ਦ ਚੇਨ ਮੁਹਿੰਮ ਸ਼ੁਰੂ ਹੋਵੇਗੀ ਅਤੇ ਅਗਲੇ 15 ਦਿਨ ਤੱਕ ਪੂਰੇ ਮਹਾਰਾਸ਼ਟਰ ਚ ਕਰਫਿਊ ਰਹੇਗਾ। ਜਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫਤਰ ਬੰਦ ਰਹਿਣਗੇ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਜਰੂਰੀ ਕੰਮ ਨਹੀਂ ਹੈ ਤਾਂ ਉਹ ਘਰ ਤੋਂ ਬਾਹਰ ਨਾ ਨਿਕਲਣ। ਸੀਐੱਮ ਨੇ ਕਿਹਾ ਕਿ ਅਸੀਂ ਸੂਬੇ ਚ ਸਿਹਤ ਸਹੂਲਤਾਂ ਨੂੰ ਲਗਾਤਾਰ ਅਪਗ੍ਰੇਡ ਕਰ ਰਹੇ ਹੈ ਸਾਡੇ ਕੋਲ ਮੈਡੀਕਲ ਆਕਸੀਜਨ ਅਤੇ ਬੈੱਡ ਦੀ ਕਮੀ ਹੈ ਅਤੇ ਰੇਮੇਡਿਸਵਿਰ ਦੀ ਮੰਗ ਵੀ ਵਧ ਗਈ ਹੈ।