ਚੰਡੀਗੜ੍ਹ: ਵੀਸੀ ਪ੍ਰੋਫੈਸਰ ਅਰਵਿੰਦ ਨੇ ਆਪਣੇ ਵਕੀਲ ਹਰਚੰਦ ਸਿੰਘ ਬਾਠ ਰਾਹੀਂ ਮਦਨ ਲਾਲ ਜਲਾਲਪੁਰ ਨੂੰ ਮਾਨ ਹਾਨੀ ਨੋਟਿਸ ਭੇਜਿਆ (Defamation notice of 20 crore to Jalalpur) ਹੈ। ਵੀਸੀ ਨੇ ਜਲਾਲਪੁਰ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਕੋਲੋਂ 15 ਦਿਨਾਂ ਵਿੱਚ ਜਨਤਕ ਤੌਰ ’ਤੇ ਮਾਫੀ ਮੰਗਣ ਨਹੀਂ ਤਾਂ 20 ਕਰੋੜ ਰੁਪਏ ਹਰਜਾਨਾ ਅਦਾ ਕਰਨ। ਵੀਸੀ ਨੇ ਕਿਹਾ ਹੈ ਕਿ 15 ਦਿਨਾਂ ਬਾਅਦ ਉਹ ਮਾਨ ਹਾਨੀ ਦਾ ਕੇਸ ਕਰਨਗੇ ਤੇ 20 ਕਰੋੜ ਰੁਪਏ ਹਰਜਾਨਾ ਠੋਕਣਗੇ।
ਆਰਐਸਐਸ ਤੇ ਭਾਜਪਾ ਨਾਲ ਨਹੀਂ ਹਨ ਸਬੰਧ:ਵੀਸੀ
ਪ੍ਰੋ. ਅਰਵਿੰਦ ਨੇ ਨੋਟਿਸ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਅਕਸ਼ ਕਾਫੀ ਵੱਡਾ ਹੈ ਤੇ ਮਦਨ ਲਾਲ ਜਲਾਲਪੁਰਾ ਨੇ ਉਨ੍ਹਾਂ ਬਾਰੇ ਖੁੱਲ੍ਹਾ ਬਿਆਨ ਦਿੱਤਾ ਹੈ ਕਿ ਵੀਸੀ ਆਰਐਸਐਸ ਤੇ ਭਾਜਪਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਹੈ ਕਿ ਜਲਾਲਪੁਰ ਦੇ ਇਸ ਬਿਆਨ ਨਾਲ ਉਨ੍ਹਾਂ ਦੇ ਅਕਸ਼ ਨੂੰ ਢਾਹ ਲੱਗੀ ਹੈ, ਲਿਹਾਜਾ ਜਲਾਲਪੁਰ ਨੂੰ ਖੁੱਲ੍ਹੇ ਤੌਰ ’ਤੇ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਜਲਾਲਪੁਰ ਦੇ ਇਸ ਬਿਆਨ ਨੂੰ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਨੇ ਕਵਰ ਕੀਤਾ ਤੇ ਇਹ ਕਵਰੇਜ ਨਾ ਸਿਰਫ ਪੰਜਾਬ ਤੇ ਦੇਸ਼ ਵਿੱਚ ਵੇਖੀ ਗਈ, ਸਗੋਂ ਵਿਸ਼ਵ ਦੇ ਕੋਨੇ-ਕੋਨੇ ਵਿੱਚ ਗਈ।
ਨਿਯੁਕਤੀ ਪ੍ਰਕਿਰਿਆ ਤਹਿਤ ਹੋਈ
ਪਟਿਆਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਹੈ ਕਿ ਉਹ ਇੰਡੀਅਨ ਇੰਸਟੀਚਿਊਟ ਆਫ ਸਾਈਂਸ ਐਂਡ ਰਿਸਰਚ (ਆਈਆਈਐਸਆਰ) ਦੇ ਸਕੌਲਰ ਸੀ ਤੇ ਉਥੋਂ ਉਨ੍ਹਾਂ ਦੀ ਨਿਯੁਕਤੀ ਵੀਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਜੋਂ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਬਕਾਇਦਾ ਮੁਕੰਮਲ ਪ੍ਰਕਿਰਿਆ ਅਪਣਾ ਕੇ ਕੀਤੀ ਗਈ, ਜਦੋਂਕਿ ਜਲਾਲਪੁਰਾ ਨੇ ਬਿਆਨ ਦਿੱਤਾ ਕਿ ਨਿਯੁਕਤੀ ਮੁੱਖ ਮੰਤਰੀ ਨੇ ਕੀਤੀ।
ਜਲਾਲਪੁਰਾ ਦੇ ਬਿਆਨ ਨਾਲ ਅਕਸ਼ ਨੂੰ ਢਾਹ ਲੱਗੀ
ਵੀਸੀ ਨੇ ਕਿਹਾ ਹੈ ਕਿ ਉਹ ਕਈ ਅਹੁਦਿਆਂ ’ਤੇ ਰਹੇ ਹਨ ਤੇ ਵਿਦਿਅਕ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ ਤੇ ਜਲਾਲਪੁਰ ਦੇ ਬਿਆਨ ਨਾਲ ਅਕਸ਼ ਨੂੰ ਢਾਹ ਲੱਗੀ ਹੈ ਤੇ ਜਲਾਲਪੁਰਾ ਨੂੰ ਜਨਤਕ ਤੌਰ ’ਤੇ ਮਾਫੀ ਮੰਗਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਵੀਸੀ ਨੇ 20 ਕਰੋੜ ਰੁਪਏ ਦਾ ਮਾਨਹਾਨੀ ਕੇਸ ਕਰਨ ਦੀ ਚਿਤਾਵਨੀ ਵੀ ਵਿਧਾਇਕ ਮਦਨਲਾਲ ਜਲਾਲਪੁਰ ਨੂੰ ਦਿੱਤੀ ਹੈ।
ਯੁਨੀਵਰਸਿਟੀ ਦੀ ਵਿੱਤੀ ਹਾਲਤ ਸੀ ਮੰਦੀ
ਇਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਪ੍ਰੋ.ਅਰਵਿੰਦ ਬਾਰੇ ਕਈ ਰਾਜਸੀ ਆਗੂ ਅਜਿਹੇ ਬਿਆਨ ਦਿੰਦੇ ਆਏ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵਿੱਚ ਨਿਘਾਰ ਆਉਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਇਸੇ ਦੌਰਾਨ ਪਿਛਲੇ ਦਿਨੀਂ ਸਰਕਾਰ ਨੇ ਯੂਨੀਵਰਸਿਟੀ ਦਾ ਸਾਰਾ ਕਰਜ ਆਪਣੇ ਸਿਰ ਲੈ ਲਿਆ ਸੀ ਤੇ ਨਾਲ ਹੀ ਸਲਾਨਾ ਗਰਾਂਟ 114 ਕਰੋੜ ਤੋਂ ਵਧਾ ਕੇ 240 ਕਰੋੜ ਕਰ ਦਿੱਤੀ ਸੀ।
ਇਹ ਵੀ ਪੜ੍ਹੋ:ਸਰਕਾਰ ਵੱਲੋਂ ਨਵੀਂ ਨੀਤੀ ਬਣਾ ਕੇ ਅਨਾਜ ਲੁੱਟਣ ਦਾ ਪ੍ਰੋਗਰਾਮ : ਟਿਕੈਤ