ਨਵੀਂ ਦਿੱਲੀ: ਕਿੱਤਾਮੁੱਖੀ ਸੁਰੱਖਿਆ ਮੰਤਰਾਲਾ ਦਫ਼ਤਰ 'ਚ ਰੋਜ਼ਾਨਾ ਕੰਮ ਕਰਨ ਦੇ ਘੰਟਿਆਂ 'ਚ ਇਜਾਫ਼ਾ ਕਰਨ ਦਾ ਸੋਚ ਰਹੇ ਹਨ। ਹੁਣ 8 ਘੰਟੇ ਦੀ ਥਾਂ 12 ਘੰਟੇ ਕੰਮ ਕਰਨਾ ਪਵੇਗਾ। ਮੰਤਰਾਲੇ ਨੇ ਇਹ ਵਿਚਾਰ ਸਿਹਤ ਤੇ ਕਾਰਜਧਾਰੀ ਹਾਲਤਾਂ ਮੱਦੇਨਜ਼ਰ ਜ਼ਿਆਦਾ ਤੋਂ ਜ਼ਿਆਦਾ 12 ਘੰਟੇ ਕੰਮ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਕੀ ਆਵੇਗਾ ਬਦਲਾਵ
- ਮੌਜੂਦਾ ਨਿਯਮਾਂ ਮੁਤਾਬਕ, ਰੋਜ਼ਾਨਾ 8 ਘੰਟੇ ਕੰਮ ਕਰਨਾ ਹੁੰਦਾ ਹੈ, ਇਹ ਹਫ਼ਤੇ ਦੇ 6 ਦਿਨ ਹੁੰਦਾ ਹੈ ਤੇ ਇੱਕ ਹਫ਼ਤਾਵਰੀ ਮਿਲਦੀ ਹੈ। 9 ਘੰਟੇ ਦੀ ਤਬਦੀਲੀ ਤੋਂ ਬਾਅਦ ਹਫ਼ਤੇ 'ਚ 2 ਛੁੱਟਿਆਂ ਹੁੰਦੀਆਂ ਹਨ। ਹੁਣ ਬਦਲਾਅ ਤੋਂ ਬਾਅਦ 12 ਘੰਟੇ ਦੇ ਕੰਮ ਤੋਂ ਬਾਅਦ ਹਫ਼ਤੇ 'ਚ ਤਿੰਨ ਦਿਨਾਂ ਦੀ ਛੁੱਟੀ ਹੋਵੇਗੀ।
- ਮੌਜੂਦਾ ਸਮੇਂ 'ਚ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਇਮ ਨਹੀਂ ਗਿਣਿਆ ਜਾਂਦਾ। ਨਵੇਂ ਨਿਯਮਾਂ ਮੁਤਾਬਿਕ 15 ਤੋਂ 30 ਮਿੰਟ ਦਾ ਓਵਰਟਾਇਮ 30 ਮਿੰਟ ਦਾ ਹੀ ਮੰਨਿਆ ਜਾਵੇਗਾ।
- ਕੰਮ ਕਰਨ ਤੋਂ ਬਾਅਦ ਬਰੇਕ ਦੇ ਸਮੇਂ 'ਚ ਵੀ ਫ਼ਰਕ ਪਵੇਗਾ। ਨਵੇਂ ਨਿਯਮਾਂ 'ਚ 5 ਘੰਟੇ ਦੇ ਕੰਮ ਤੋਂ ਬਾਅਦ 30 ਮਿੰਟ ਦਾ ਅੰਤਰਾਲ ਮਿਲੇਗਾ ਤੇ ਇਹ ਜ਼ਰੂਰੀ ਵੀ ਹੋਵੇਗਾ।
ਕਿਰਤ ਮੰਤਰਾਲੇ ਨੇ ਦਿੱਤਾ ਪ੍ਰਸਤਾਵ
ਕਿਰਤ ਸੁੱਰਖਿਆ ਮੰਤਰਾਲੇ ਨੇ ਇਹ ਪ੍ਰਸਤਾਵ ਸਿਹਤ ਤੇ ਕਾਰਜਕਾਰੀ ਹਲਾਤਾਂ ਕੋਡ 2020 ਦੇ ਖਰੜੇ ਨਿਯਮਾਂ ਤਹਿਤ ਜ਼ਿਆਦਾ ਤੋਂ ਜ਼ਿਆਦਾ 12 ਘੰਟੇ ਕੰਮ ਕਰਨ ਦਾ ਪ੍ਰਸਤਾਵ ਰੱਖਿਆ ਹੈ।