ਸੋਨੀਪਤ: 12 ਜਨਵਰੀ ਨੂੰ ਕੁੰਡਲੀ ਉਦਯੌਗਿਕ ਖੇਤਰ 'ਚ ਇੱਕ ਫੈਕਟਰੀ ਦੇ ਬਾਹਰ ਪੁਲਿਸ ਤੇ ਹਮਲਾ ਹੋਇਆ ਸੀ। ਹਮਲੇ ਦੇ ਇਸ ਮਾਮਲੇ 'ਚ ਸੋਨੀਪਤ ਕੁੰਡਲੀ ਥਾਣੇ ਦੀ ਪੁਲਿਸ ਨੇ ਨੌਦੀਪ ਕੌਰ ਨਾਂਅ ਕੁੜੀ ਨੂੰ ਹਿਰਾਸਤ 'ਚ ਲਿਆ ਸੀ। ਮਜ਼ਦੂਰ ਨੇਤਾ ਨੌਦੀਪ ਕੌਰ ਨੂੰ 26 ਫਰਵਰੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਕਰਨਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨੌਦੀਪ ਕੌਰ ਸਿੰਘੂ ਬਾਰਡਰ ਪਹੁੰਚੀ। ਇਥੇ ਉਨ੍ਹਾਂ ਈਟੀਵੀ ਭਾਰਤ ਦੀ ਟੀਮ ਨਾਲ ਖ਼ਾਸ ਗੱਲਬਾਤ ਕੀਤੀ।
ਨੌਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਇਸ ਕੇਸ ਦਾ ਮੀਡੀਆ ਨੂੰ ਮਹਿਜ਼ ਇੱਕ ਪੱਖ ਹੀ ਦਿਖਾਇਆ ਹੈ, ਦੂਜਾ ਪੱਖ ਸਾਹਮਣੇ ਆਉਣ ਤੋਂ ਬਾਅਦ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅਸੀਂ ਕਿਸਾਨੀ ਅੰਦੋਲਨ 'ਚ ਹਿੱਸਾ ਲੈਣ ਲਈ ਇਥੇ ਪਹੁੰਚੇ ਸੀ ਅਤੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰ ਰਹੇ ਸੀ। ਇਸ ਲਈ ਕੁੰਡਾਲੀ ਉਦਯੌਗਿਕ ਖੇਤਰ 'ਚ ਅਸੀਂ ਇੱਕ ਫੈਕਟਰੀ ਦੇ ਬਾਹਰ ਪਹੁੰਚੇ।
ਨੌਦੀਪ ਕੌਰ ਨੇ ਦੱਸਿਆ ਕਿ ਜਦੋਂ ਫੈਕਟਰੀ ਦੇ ਬਾਹਰ ਹੰਗਾਮਾ ਹੋਇਆ ਤਾਂ ਪੁਲਿਸ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਇਸ ਸਾਰੇ ਮਾਮਲੇ ਵਿੱਚ, ਪੁਲਿਸ ਮੈਨੂੰ ਇੱਕ ਥਾਣੇ ਲੈ ਗਈ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਮੈਨੂੰ ਬੇਰਹਿਮੀ ਨਾਲ ਕੁੱਟਿਆ। ਇਸ ਦੌਰਾਨ ਉਸ ਦੇ ਨਿਜੀ ਅੰਗਾਂ 'ਤੇ ਵੀ ਸੱਟਾਂ ਲੱਗੀਆਂ। ਨੌਦੀਪ ਕੌਰ ਨੇ ਕਿਹਾ ਕਿ ਅਸੀਂ ਅੱਗੇ ਵੀ ਮਜ਼ਦੂਰਾਂ ਦੀ ਅਵਾਜ਼ ਬੁਲੰਦ ਕਰਦੇ ਰਹਾਂਗੇ।