ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਰਾਕੇਸ਼ ਟਿਕੈਤ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨੀ ਅੰਦੋਲਨ 'ਤੇ ਗੱਲਬਾਤ ਦੌਰਾਨ ਕਿਹਾ, "ਹਾਲੀਵੁੱਡ ਕਲਾਕਾਰਾਂ ਵਿੱਚ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ। ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦਾ, ਪਰ ਉਹ ਬਿਨਾਂ ਕਿਸੇ ਉਮੀਦ ਦੇ ਸਮਰਥਨ ਕਰ ਰਹੇ ਹਨ। ਜੇ ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ, ਤਾਂ ਕਿਸਾਨ ਯੂਨੀਅਨ ਵੀ ਅਜਿਹਾ ਹੀ ਕਰੇਗੀ।"
ਦਿੱਲੀ ਦੇ ਬਾਹਰ ਹਰ ਥਾਂ ਹੋਵੇਗਾ ਚੱਕਾ ਜਾਮ: ਟਿਕੈਤ - ਕਿਸਾਨੀ ਅੰਦੋਲਨ
19:56 February 04
ਕੋਈ ਨੁਕਸਾਨ ਨਹੀਂ ਜੇ ਹਾਲੀਵੁੱਡ ਦੇ ਕਲਾਕਾਰ ਕਿਸਾਨਾਂ ਦਾ ਸਮਰਥਨ ਕਰਦੇ ਹਨ: ਟਿਕੈਤ
19:51 February 04
'ਚੱਕਾ ਜਾਮ' ਦਿੱਲੀ ਤੋਂ ਬਾਹਰ ਹਰ ਜਗ੍ਹਾ ਹੋਵੇਗਾ: ਟਿਕੈਤ
“ਇਥੇ 6 ਫਰਵਰੀ ਨੂੰ ਤਿੰਨ ਘੰਟਿਆਂ ਦਾ‘ ਚੱਕਾ ਜਾਮ ’ਹੋਵੇਗਾ, ਇਹ ਦਿੱਲੀ ਵਿਚ ਨਹੀਂ, ਬਲਕਿ ਦਿੱਲੀ ਦੇ ਬਾਹਰ ਹਰ ਜਗ੍ਹਾ ਹੋਵੇਗਾ। ਇਸ ਵਿੱਚ ਫਸੇ ਰਹਿਣ ਵਾਲੇ ਲੋਕਾਂ ਨੂੰ ਭੋਜਨ ਅਤੇ ਪਾਣੀ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਜਾਮ ਦੌਰਾਨ ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਜਾਣੂੰ ਕਰਵਾਵਾਂਗੇ।
19:46 February 04
ਗ੍ਰੇਟਾ ਦੇ ਟਵੀਟ 'ਤੇ ਦੇਸ਼ਧ੍ਰੋਹ ਦੀ ਐਫ਼ਆਈਆਰ, ਸਾਈਬਰ ਸੈਲ ਕਰੇਗੀ ਜਾਂਚ
ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਡੈਨਮਾਰਕ ਦੀ ਰਹਿਣ ਵਾਲੀ ਗ੍ਰੇਟਾ ਥਨਬਰਗ ਦੇ ਟਵੀਟ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਪ੍ਰਵੀਨ ਰੰਜਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਟਵਿਟਰ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਵਿਰੁੱਧ ਕੰਮ ਕਰਦਿਆਂ ਕਿਸਾਨੀ ਅੰਦੋਲਨ ਬਾਰੇ ਲੋਕਾਂ ਨੂੰ ਭੜਕਾਇਆ ਜਾਵੇ। ਹਿੰਸਾ ਕਿਵੇਂ ਕੀਤੀ ਜਾਏ ਅਤੇ ਕਿਵੇਂ 26 ਜਨਵਰੀ ਨੂੰ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ। ਇਸ ਸਾਰੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ 26 ਜਨਵਰੀ ਨੂੰ ਜੋ ਹੋਇਆ ਉਹ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸੀ। ਬਾਅਦ ਵਿੱਚ ਇਸ ਦਸਤਾਵੇਜ਼ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਐਫਆਈਆਰ ਇਸ ਦਸਤਾਵੇਜ਼ 'ਤੇ ਦਰਜ ਕੀਤੀ ਗਈ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਕਰੇਗੀ।
19:13 February 04
ਐਫਆਈਆਰ 'ਚ ਗ੍ਰੇਟਾ ਦਾ ਨਾਂਅ ਨਹੀਂ : ਦਿੱਲੀ ਪੁਲਿਸ
ਦਿੱਲੀ ਪੁਲਿਸ ਵੱਲੋਂ ਗਣਤੰਤਰ ਦਿਵਸ ਹਿੰਸਾ ਨੂੰ ਲੈ ਕੇ ਕਈ ਟਵਿਟਰ ਖਾਤਿਆਂ 'ਤੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਦਿੱਲੀ ਪੁਲਿਸ ਕਾਰਵਾਈ ਕਰ ਰਹੀ ਹੈ। ਅੱਜ ਦਿੱਲੀ ਪੁਲਿਸ ਵੱਲੋਂ ਸਪੈਸ਼ਨ ਕਮਿਸ਼ਨਰ ਪ੍ਰਵੀਨ ਰੰਜਨ ਦੀ ਅਗਵਾਈ ਹੇਠ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਟਵਿਟਰ ਹੈਂਡਲ ਮਾਮਲਿਆਂ ਵਿੱਚ 120ਬੀ (ਸਾਜਿਸ਼) ਅਤੇ 153ਏ (ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਈਬਰ ਸੈਲ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਐਫਆਈਆਰ ਵਿੱਚ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਨਬਰਗ ਦਾ ਨਾਂਅ ਨਹੀਂ ਲਿਆ ਗਿਆ ਹੈ।
17:46 February 04
ਟਵਿਟਰ ਦੀ ਕੰਗਣਾ ਰਨੌਤ 'ਤੇ ਕਾਰਵਾਈ, ਕਈ ਟਵੀਟ ਹਟਾਏ
ਟਵਿੱਟਰ ਇੰਡੀਆ ਨੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਦੇ ਅਕਾਊਂਟ 'ਤੇ ਵੱਡੀ ਕਾਰਵਾਈ ਕੀਤੀ ਹੈ। ਟਵਿੱਟਰ ਨੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਅਭਿਨੇਤਰੀ ਦੇ ਦੋ ਟਵੀਟ ਹਟਾਏ। ਅਭਿਨੇਤਰੀ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਲੋਚਨਾ ਕਰ ਰਹੀ ਸੀ।
ਕੰਗਣਾ ਨੇ ਇੱਕ ਟਵੀਟ ਵਿੱਚ, ਦੇਸ਼ ਵਿੱਚੋਂ ‘ਕੈਂਸਰ’ ਦੇ ਖਾਤਮੇ ਦੀ ਗੱਲ ਕੀਤੀ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਵਿੱਟਰ ਨੇ ਰਣੌਤ ਖਿਲਾਫ ਕਾਰਵਾਈ ਕੀਤੀ ਹੋਵੇ।
17:31 February 04
ਮੈਂ ਅਜੇ ਵੀ ਕਿਸਾਨਾਂ ਨਾਲ ਖੜੀ ਹਾਂ: ਗ੍ਰੇਟਾ
ਦਿੱਲੀ ਪੁਲਿਸ ਵੱਲੋਂ ਆਪਣੇ ਵਿਰੁੱਧ ਐਫਆਈਆਰ ਦਰਜ ਕਰਨ ਉਪਰੰਤ ਅੱਜ ਮੁੜ ਫਿਰ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਾਨਬਰਗ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਹੈ।
ਗ੍ਰੇਟਾ ਨੇ ਲਿਖਿਆ, "ਮੈਂ ਅਜੇ ਵੀ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਹਮਾਇਤ ਕਰਦੀ ਹਾਂ। ਮਨੁੱਖਤਾ ਦੇ ਅਧਿਕਾਰਾਂ ਦੀ ਕੋਈ ਵੀ ਨਫ਼ਰਤ, ਧਮਕੀਆਂ ਜਾਂ ਉਲੰਘਣਾ ਕਦੇ ਇਸ ਨੂੰ ਨਹੀਂ ਬਦਲੇਗੀ।"
17:21 February 04
ਦਿੱਲੀ ਪੁਲਿਸ ਨੇ ਗ੍ਰੇਟਾ ਥਨਬਰਗ ਵਿਰੁੱਧ ਦਰਜ ਕੀਤੀ ਐਫਆਈਆਰ
ਦਿੱਲੀ ਪੁਲਿਸ ਨੇ ਸਵੀਡਨ ਵਾਸੀ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਾਨਬਰਗ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਗ੍ਰੇਟਾ ਥਨਬਰਗ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਲਿਖਿਆ ਸੀ।, ਜਿਸ ਤੋਂ ਬਾਅਦ ਭਾਰਤ ਵਿੱਚ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ।
16:30 February 04
ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਆਪਣਾ ਆਰ.ਓ.
ਸਿੰਘੂ ਸਰਹੱਦ 'ਤੇ ਪੁਲਿਸ ਵੱਲੋਂ ਵਿਰੋਧ ਪ੍ਰਦਰਸ਼ਨ ਸਥਾਨ ਦੇ ਆਲੇ-ਦੁਆਲੇ ਭਾਰੀ ਬੈਰੀਕੇਡਿੰਗ ਕਰਨ ਨਾਲ, ਕਿਸਾਨਾਂ ਨੂੰ ਪੀਣ ਵਾਲਾ ਪਾਣੀ ਪ੍ਰਾਪਤ ਕਰਨ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਕਿਸਾਨਾਂ ਨੇ ਹੁਣ ਆਪਣਾ ਆਰ.ਓ. ਵਾਟਰ ਪਲਾਂਟ ਲਗਾ ਲਿਆ ਹੈ, ਜਿਸ ਨੂੰ ਖਾਲਸਾ ਏਡ ਦੁਆਰਾ ਸਥਾਪਤ ਕੀਤਾ ਗਿਆ ਸੀ।
16:15 February 04
ਕਿਸਾਨਾਂ ਵਿਰੋਧ ਪ੍ਰਦਰਸ਼ਨ ਨੂੰ ਸਿਆਸੀ ਸਾਜਿਸ਼ ਵੱਜੋਂ ਵੇਖਣਾ ਗੁਨਾਹ: ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, “ਤਿੰਨ ਖੇਤੀ ਕਾਨੂੰਨਾਂ ਜਿਹੜੇ ਵਾਪਸ ਲਏ ਜਾਣੇ ਚਾਹੀਦੇ ਹਨ, ਉਹ ਕਿਸਾਨਾਂ ਵਿਰੁੱਧ ਅਪਰਾਧ ਹਨ। ਜਦਕਿ ਇਸਤੋਂ ਵੀ ਵੱਡਾ ਅਪਰਾਧ ਮ੍ਰਿਤਕ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਹੈ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਰਾਜਨੀਤਿਕ ਸਾਜਿਸ਼ ਵਜੋਂ ਵੇਖਣਾ ਹੈ।,” ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਕਿਹਾ।
15:54 February 04
ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ ਸਰਕਾਰ: ਪ੍ਰਿਯੰਕਾ
"ਮ੍ਰਿਤਕ ਦੇ ਪਰਿਵਾਰਕ ਮੈਂਬਰ ਨਿਆਂਇਕ ਜਾਂਚ ਚਾਹੁੰਦੇ ਹਨ। ਅਸੀਂ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਾਂ। ਸਰਕਾਰ ਅਜੇ ਇਸ ਅੰਦੋਲਨ ਨੂੰ ਅਸਲ ਸੰਘਰਸ਼ ਵਜੋਂ ਨਹੀਂ ਪਛਾਣ ਸਕੀ। ਇਸ ਪਿੱਛੇ ਕੋਈ ਰਾਜਨੀਤੀ ਨਹੀਂ ਹੈ। ਇਹ ਸਾਡੇ ਕਿਸਾਨਾਂ ਦਾ ਦਰਦ ਹੈ," ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਦੋਂ ਉਹ ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਦੌਰਾਨ ਮਾਰੇ ਗਏ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
15:48 February 04
ਪ੍ਰਿਅੰਕਾ ਗਾਂਧੀ ਰਾਮਪੁਰ ਵਿੱਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਿਲੀ
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਇੱਕ ਕਿਸਾਨ ਨਵਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਉਸ ਦਾ ਟਰੈਕਟਰ ਪਲਟ ਜਾਣ ਕਾਰਨ 27 ਸਾਲਾ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਪਾਰਟੀ ਦੇ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਸਣੇ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਨਾਲ ਪ੍ਰਿਯੰਕਾ ਗਾਂਧੀ ਦੁਪਹਿਰ ਕਰੀਬ ਮ੍ਰਿਤਕ ਕਿਸਾਨ ਦੇ ਜੱਦੀ ਪਿੰਡ ਡਿਬਡਿਬਾ ਪਹੁੰਚੇ।
15:18 February 04
ਖੇਤੀ ਕਾਨੂੰਨ ਰੱਦ ਕਰਕੇ ਰਹਿਮ ਕਰੇ ਸਰਕਾਰ: ਸੰਜੇ ਸਿੰਘ
ਆਪ ਆਗੂ ਸੰਜੇ ਸਿੰਘ ਨੇ ਸੰਸਦ ਸੈਸ਼ਨ ਦੌਰਾਨ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਕੇ ਰਹਿਮ ਕਰਨ ਲਈ ਕਿਹਾ। ਉਨ੍ਹਾਂ ਅੱਜ ਕਿਹਾ ਕਿ ਕਿਸਾਨ 76 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ‘ਤੇ ਲਾਠੀਚਾਰਜ ਕੀਤੇ ਜਾ ਰਹੇ ਹਨ। ਗੱਦਾਰ, ਅੱਤਵਾਦੀ, ਖਾਲਿਸਤਾਨੀ ਕਹਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਉਹ ਗੱਲਬਾਤ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ 165 ਕਿਸਾਨ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
14:59 February 04
ਨਵਜੋਤ ਸਿੱਧੂ ਦਾ ਸਰਕਾਰ 'ਤੇ ਤੰਜ
ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸਰਕਾਰ 'ਤੇ ਤੰਜ ਕੱਸਿਆ। ਉਨ੍ਹਾਂ ਆਪਣੇ ਟਵੀਟ 'ਤੇ ਲਿਖਿਆ, ਅਮੀਰ ਦੇ ਘਰ 'ਚ ਬੈਠਾ ਕਊਆ ਵੀ ਮੋਰ ਨਜ਼ਰ ਆਤਾ ਹੈ, ਇੱਕ ਗਰੀਬ ਦਾ ਬੱਚਾ ਕੀ ਤੁਮੇਂ ਚੋਰ ਨਜ਼ਰ ਆਤਾ ਹੈ?
12:55 February 04
ਦੇਸ਼ ਦੀ ਤਰੱਕੀ ਦੇ ਪਿਛੇ ਕਿਸਾਨ: ਮੋਦੀ
ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦੇ ਪਿੱਛੇ ਕਿਸਾਨ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਚੋਰੀਚੋਰਾ ਤਸ਼ਦੱਦ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਬੀਤੇ ਛੇ ਸਾਲ ਤੋਂ ਕਿਸਾਨਾਂ ਨੂੰ ਆਤਮ ਨਿਭਰ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸਦਾ ਨਤੀਜਾ ਮਹਾਂਮਾਰੀ ਦੇ ਸੌਰਾਨ ਸਿਰਫ਼ ਖੇਤੀਬਾੜੀ ਖੇਤਰ 'ਚ ਹੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਕਈ ਫੈਸਲੇ ਲਏ ਗਏ ਹਨ। ਮੰਡੀ ਨੂੰ ਕਿਸਾਨਾਂ ਲਈ ਲਾਭਦਾਇਕ ਬਣਾਉਣ ਲਈ 1000 ਤੋਂ ਵੱਧ ਮੰਡੀਆਂ ਨੂੰ ਈ-ਨਾਮ ਦੇ ਨਲਾ ਜੋੜਿਆ ਗਿਆ ਹੈ।
12:41 February 04
ਗਣਤੰਤਰ ਦਿਹਾੜੇ ਦੀ ਹਿੰਸਾ ਲਈ ਕਿਸਾਨ ਨਹੀਂ ਜ਼ਿੰਮੇਦਾਰ
ਰਾਜ ਸਭਾ 'ਚ ਚੱਲ਼ ਰਹੇ ਸੈਸ਼ਨ ਦੇ ਦੌਰਾਨ ਦੇਵੇਗੋਵਡਾ ਨੇ ਕਿਹਾ ਕਿ ਗਣਤੰਤਰ ਦਿਵਸ 'ਚ ਹੋਈ ਹਿੰਸਾ ਦਾ ਸਾਨੂੰ ਖੇਦ ਹੈ ਪਰ ਕਿਸਾਨ ਇਸ ਲਈ ਜ਼ਿੰਮੇਦਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੀਮੇਂਟ ਦੀ ਦੀਵਾਰਾਂ ਬਣਾਉਣ ਨਾਲ ਕੋਈ ਮਦਦ ਨਹੀਂ ਹੋਣੀ। ਸਰਕਾਰ ਨੂੰ ਇਹ ਮੁੱਦਾ ਸ਼ਾਂਤਮਈ ਢੰਗ ਨਾਲ ਮੁਕਾਉਣਾ ਚਾਹੀਦਾ ਹੈ।
11:40 February 04
ਪ੍ਰਿਯੰਕਾ ਗਾਂਧੀ ਪੁੱਜੀ ਰਾਮਪੁਰ , ਕਾਫਲੇ ਦੀਆਂ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ
ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਰਾਮਪੁਰ ਜ਼ਿਲ੍ਹੇ ਵਿੱਚ ਇੱਕ 25 ਸਾਲਾ ਨੌਜਵਾਨ ਨਵਰੀਤ ਸਿੰਘ ਦੀ ਮੌਤ ਹੋ ਗਈ। ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉਨ੍ਹਾਂ ਦੇ ਸੋਗ ਲਈ ਰਾਮਪੁਰ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾ ਕੁੱਝ ਹੋਰ ਕਾਂਗਰਸੀ ਆਗੂ ਵੀ ਮੌਜੂਦ ਹਨ।
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਰਾਮਪੁਰ ਦੌਰੇ ਤੇ ਹੈ। ਹਾਲਾਂਕਿ, ਸਵੇਰੇ ਇੱਕ ਅਣਸੁਖਾਵੀਂ ਘਟਨਾ ਵਿੱਚ, ਉਸਦੇ ਕਾਫਲੇ ਦੀਆਂ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ।
11:31 February 04
ਸਿੰਘੂ ਬਾਰਡਰ 'ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜਾਰੀ
ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਬਾਰਡਰ 'ਤੇ ਕਿਸਾਨ ਅੰਦੋਲਨਕਾਰੀਆਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਣਾਲੀ ਨੂੰ ਲਗਾਤਾਰ ਸਖਤ ਕੀਤਾ ਜਾ ਰਿਹਾ ਹੈ। ਟਿੱਕਰੀ ਅਤੇ ਗਾਜੀਪੁਰ ਬਾਰਡਰਾਂ ਦੀ ਤਰ੍ਹਾਂ, ਸਿੰਘੂ ਬਾਰਡਰ 'ਤੇ, ਪ੍ਰਸ਼ਾਸਨ ਦੁਆਰਾ ਸੜਕ 'ਤੇ ਮੇਖਾਂ ਲਗਾਈਆਂ ਜਾ ਰਹੀਆਂ ਹਨ ਅਤੇ ਸੈਨਿਕਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਕਿਸਾਨਾਂ-ਵਿਰੋਧ ਦੇ ਮੱਦੇਨਜ਼ਰ ਦਿੱਲੀ-ਐਨਸੀਆਰ ਵਿੱਚ 16 ਆਰਏਐਫ ਕਪਨੀਆਂ ਸਮੇਤ ਸੀਆਰਪੀਐਫ ਦੀਆਂ 31 ਕੰਪਨੀਆਂ ਦੀ ਤਾਇਨਾਤੀ ਨੂੰ ਦੋ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ।
11:26 February 04
26 ਜਨਵਰੀ ਹਿੰਸਾ 'ਚ ਦਰਜ ਹੋਈਆਂ 42 ਐਫਆਈਆਰ
ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਠੋਸ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਹਾੜੇ ਦੀ ਹਿੰਸਾ ਨੂੰ ਲੈ ਕੇ 43 ਲੋਕਾਂ 'ਤੇ ਐਫਆਈਆਰ ਦਰਜ ਹੋਈ ਹੈ ਤੇ ਇਨ੍ਹਾਂ 'ਚੋਂ 13 ਦਿੱਲੀ ਪੁਲਿਸ ਸਪੈਸ਼ਲ ਸੈਲ 'ਚ ਤਬਦੀਲ ਕਰ ਦਿੱਤਾ ਹੈ। ਸਾਲਿਸਿਟਰੀ ਜਨਰਲ ਨੇ ਕਿਹਾ ਕਿ ਐਫਆਈਆਰ 'ਚ ਯੂਏਪੀਏ ਨੂੰ ਬੁੱਲੲ ਰਹੇ ਹਾਂ ਜਿਸ 'ਚ ਪਾਬੰਦੀਸ਼ੁਦਾ ਸੰਸਥਾਂ 'ਸਿੱਖ ਫਾਰ ਜਸਟਿਸ' ਵੀ ਸ਼ਾਮਿਲ ਹੈ।
10:58 February 04
ਬਾਰਡਰਾਂ 'ਤੇ ਲਗਾਈਆਂ ਮੇਖਾਂ ਨੂੰ ਹਟਾਇਆ
ਰੋਜ਼ ਕਿਸਾਨ ਅੰਦੋਲਨ ਇੱਕ ਨਵਾਂ ਮੋੜ ਲੈ ਰਿਹਾ ਹੈ। ਜਿੱਥੇ ਗਾਜ਼ੀਪੁਰ ਬਾਰਡਰ ਦੇ ਨਾਲ ਸਿੰਘੂ ਬਾਰਡਰ 'ਤੇ ਵੀ ਮੇਖਾਂ ਲਗਾਈਆਂ ਜਾ ਰਹੀਆਂ ਸੀ ਤੇ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਕਿਸਾਨਾਂ ਦੇ ਰਾਹਾਂ ਤੋਂ ਮੇਖਾਂ ਹਟਾਇਆਂ ਜਾ ਰਹੀਆਂ ਹਨ।
10:49 February 04
ਸਪੀਕਰ ਸਾਨੂੰ ਮੁੱਦੇ ਚੁੱਕਣ ਨਹੀਂ ਦਿੰਦਾ ਹੈ: ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਹਾਲ ਦੇਖਣ ਪੁੱਜੇ ਹਨ। ਉਨ੍ਹਾਂ ਦੇ ਨਾਲ 10 ਸਿਆਸੀ ਪਾਰਟੀਆ ਮੌਜੂਦ ਹਨ। ਉਨ੍ਹਾਂ ਨੇ ਇਸ ਮੌਕੇ ਗੱਲ਼ ਕਰਦੇ ਹੋਏ ਕਿਹਾ,"ਅਸੀਂ ਸੰਸਦ ਵਿੱਚ ਕਿਸਾਨਾਂ ਦੇ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ਆਏ ਹਾਂ ਪਰ ਸਪੀਕਰ ਸਾਨੂੰ ਮੁੱਦੇ 'ਤੇ ਆਵਾਜ਼ ਨਹੀਂ ਚੁੱਕਣ ਦਿੰਦੇ। ਉਨ੍ਹਾਂ ਨੇ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਦੱਸਣਗੀਆਂ ਕਿ ਇੱਥੇ ਕਿ ਹੋਇਆ?
10:38 February 04
15 ਐਮਪੀ ਤੇ 10 ਸਿਆਸੀ ਪਾਰਟੀਆਂ ਗਾਜ਼ੀਪੁਰ ਬਾਰਡਰ ਪੁੱਜੀਆਂ
15 ਐਮਪੀ ਤੇ 10 ਸਿਆਸੀ ਪਾਰਟੀਆਂ ਗਾਜ਼ੀਪੁਰ 'ਤੇ ਗਰਾਉਂਡ ਹਾਲਾਤਾਂ ਨੂੰ ਦੇਖਣ ਲਈ ਪੁੱਜੀਆਂ। ਇਨ੍ਹਾਂ 'ਚ ਐਨਸੀਪੀ ਦੇ ਐਮਪੀ ਸੁਪਰਿਆ, ਡੀਐਮਕੇ ਦੇ ਐਮਪੀ ਕਾਨੀਮੋਸ਼ੀ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਮਿਮਰਤ ਕੌਰ ਬਾਦਲ ਸ਼ਾਮਿਲ ਹੈ।
ਵਿਰੋਧੀ ਧਿਰ ਨੂੰ ਕਿਸਾਨਾਂ ਤੋਂ ਮਿਲਣ ਤੋਂ ਪਹਿਲ਼ਾਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਰੋਕਿਆ ਤਾਂ ਜੋ ਉਹ ਕਿਸਾਨਾਂ ਨੂੰ ਨਾ ਮਿਲ ਸਕਣ।
09:08 February 04
ਅਮਰੀਕਾ ਨੇ ਕੀਤੀ ਖੇਤੀ ਕਾਨੂੰਨਾਂ ਦੀ ਹਮਾਇਤ
ਅਮਰੀਕਾ ਨੇ ਨਵੇਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਬਾਜ਼ਾਰਾਂ ਦੀ ਕਾਰਗੁਜ਼ਾਰੀ ਨੂੰ ਵਧਾਉਣਗੇ।
09:01 February 04
ਕਿਸਾਨਾਂ ਦੇ ਰਾਹਾਂ 'ਚ ਕੰਢੇ ਬੀਜ ਰਹੀ ਸਰਕਾਰ
ਨਵੀਂ ਦਿੱਲੀ: ਕਿਸਾਨੀ ਅੰਦੋਲਨ ਦੀ ਗੂੰਜ ਪੂਰੇ ਵਿਸ਼ਵ 'ਚ ਗੂੰਜ ਰਹੀ ਹੈ ਤੇ ਹੁਣ ਸਰਕਾਰ 'ਚ ਇਸ ਦੀ ਬੌਖਲਾਹਟ ਦਿੱਖਣੀ ਸ਼ੁਰੂ ਹੋ ਹਈ ਹੈ। ਗਾਜ਼ੀਪੁਰ ਬਾਰਡਰ 'ਤੇ ਪਹਿਲ਼ਾਂ ਸਰਕਾਰ ਨੇ ਕਿਲੇਬੰਦੀ ਕੀਤੀ ਤੇ ਹੁਣ ਸਰਕਾਰ ਨੇ ਸਿੰਘੂ ਬਾਰਡਰ 'ਤੇ ਵੀ ਮੇਖਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਬੀਤੇ ਦਿਨੀਂ ਜੀਂਦ 'ਚ ਹੋਈ ਮਹਾਂਪੰਚਾਇਤ 'ਚ ਟਿਕੈਤ ਨੇ ਕਿਹਾ ਕਿ ਇਹ ਸਾਰੀਆਂ ਕਾਰਵਾਈਆਂ ਅੰਦੋਲਨ ਦਾ ਸਰਕਾਰ ਦੇ ਦਬਾਅ ਦਰਸਾ ਰਹੀਆਂ ਹਨ।
ਰਿਹਾਨਾ ਦੇ ਟਵੀਟ 'ਤੇ ਬਾਲੀਵੁੱਡ ਜਾਗਿਆ
ਰਿਹਾਨਾ ਦੇ ਟਵੀਟ ਨੇ ਭਾਰਤ 'ਚ ਖਲਬਲੀ ਲਿਆ ਦਿੱਤੀ ਹੈ। ਇਸ ਤੋਂ ਬਾਅਦ ਕਿਸਾਨੀ ਅੰਦੋਲਨ, ਉਨ੍ਹਾਂ ਦੀਆਂ ਮੌਤਾਂ 'ਤੇ ਚੁੱਪ ਵੱਡੇ ਫ਼ਿਮਲੀ ਸਿਤਾਰੇ ਵੀ ਬੋਲੇ ਤੇ ਪ੍ਰਤੀਕਿਰਿਆਵਾਂ ਦਿੱਤੀਆਂ। ਜਿੱਥੇ ਉਹ ਮੋਦੀ ਸਰਕਾਰ ਦੇ ਪੱਖ 'ਚ ਹਾਅ ਦਾ ਨਾਅਰਾ ਮਾਰਦੇ ਵਿਖਾਈ ਦਿੰਦੇ ਸਨ ਉਥੇ ਹੀ ਅੱਜ ਦਿਖਾਵੇ ਲਈ ਹੀ ਸਹੀ ਪਰ ਫਿਲਮੀ ਸਿਤਾਰੇ ਕਿਸਾਨੀ ਅੰਦੋਲਨ ਦੇ ਹੱਕ 'ਚ ਬੋਲਦੇ ਹੋਏ ਵਿਖਾਈ ਦਿੱਤੇ। ਇਨ੍ਹਾਂ ਸਿਤਾਰਿਆਂ 'ਚ ਗਾਇਕ, ਖਿਡਾਰੀ, ਅਦਾਕਾਰ ਆਦਿ ਸ਼ਾਮਿਲ ਹਨ।
ਕਿਸਾਨਾਂ ਦਾ ਕਹਿਣਾ ਸੱਤਾ 'ਚ ਰਹਿਣਾ ਔਖਾ ਹੋਵੇਗਾ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕਾਲੇ ਕਾਨੂੰਨ ਵਾਪਿਸ ਨਾ ਲਏ ਗਏ ਤਾਂ ਸੱਤਾਧਾਰੀ ਪਾਰਟੀ ਦਾ ਸੱਤਾ 'ਚ ਰਹਿਣਾ ਔਖਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਕੀਤੀ ਬੈਰੀਕੇਡਸ ਰਾਜਾ ਦੇ ਡਰੇ ਹੋਣ ਦਾ ਸਬੂਤ ਦਿੰਦੀ ਹੈ।