ਕਿਨੌਰ: ਜਨਜਾਤੀ ਜਿਲ੍ਹਾ ਕਿਨੌਰੀ ਦੇ ਨਿਗੁਲਸਾਰੀ ਚ ਲੈਂਡਸਲਾਈਡ ਹੋਣ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਦਿਨ ਰਾਹਤ ਬਚਾਅ ਦੇ ਦੌਰਾਨ 3 ਹੋਰ ਲਾਸ਼ਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 10 ਲਾਸ਼ਾਂ ਮਿਲੀਆਂ ਸੀ। ਇਸ ਹਾਦਸੇ ’ਚ 13 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ’ਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜੇ ਵੀ ਕੋਈ ਲੋਕ ਲਾਪਤਾ ਹਨ। ਅੱਜ ਮੁੱਖਮੰਤਰੀ ਜੈਰਾਮ ਠਾਕੁਰ (Chief Minister Jairam Thakur) ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣਗੇ। ਨਾਲ ਹੀ ਪੀੜਤ ਪਰਿਵਾਰਾਂ ਤੋਂ ਵੀ ਮਿਲਣਗੇ।
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ (Himachal Road Transport Corporation Bus) ਅਜੇ ਵੀ ਲਾਪਤਾ ਹੈ, ਜਿਸ ਦਾ ਰਾਹਤ ਬਚਾਅ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਿਆ ਹੈ। ਡੀਸੀ ਕਿੰਨੌਰ ਆਬਿਦ ਹੁਸੈਨ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੋਮ ਗਾਰਡ, ਆਈਟੀਬੀਪੀ ਦੇ ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਰਾਸ਼ਟਰੀ ਰਾਜਮਾਰਗ -5 ਨੂੰ ਬਹਾਲ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਉੱਥੇ ਹੀ ਵਿਧਾਇਕ ਕਿੰਨੌਰ ਜਗਤ ਸਿੰਘ ਨੇਗੀ (MLA Kinnaur Jagat Singh Negi) ਅਤੇ ਸਾਬਕਾ ਵਿਧਾਇਕ ਕਿੰਨੌਰ ਤੇਜਵੰਤ ਸਿੰਘ ਨੇਗੀ ਵੀ ਰਾਜ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਨਾਲ ਮੌਜੂਦ ਰਹਿਣਗੇ। ਸੂਤਰਾਂ ਮੁਤਾਬਿਕ ਨਿਗੁਲਸਰੀ ਲੈਂਡਸਲਾਈਡ (Nigulsari Landslide) ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਮਲਬੇ ਹੇਠ ਨਹੀਂ ਦੱਬੀ ਹੈ, ਪਰ ਬੱਸ ਦੇ ਕੁਝ ਹਿੱਸੇ ਸਤਲੁਜ ਦਰਿਆ ਵਿੱਚ ਮਿਲੇ ਹਨ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਉੱਥੇ ਹੀ ਬੁੱਧਵਾਰ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ (Prime Minister Narendra Modi), ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਫੋਨ ਤੇ ਗੱਲ ਕਰਕੇ ਕਿਨੌਰ ਹਾਦਸੇ ਦੀ ਜਾਣਕਾਰੀ ਲਈ। ਪੀਐੱਮ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐੱਮ ਜੈਰਾਮ ਠਾਕੁਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਰਾਜ ਆਫਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਕੁਝ ਵਾਹਨਾਂ ਦੇ ਨਾਲ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਇੱਕ ਬੱਸ ਵੀ ਮਲਬੇ ਹੇਠ ਦਬ ਗਈ ਸੀ। ਇਹ ਤਿੰਨ ਲਾਸ਼ਾਂ ਬੱਸ ਵਿੱਚੋਂ ਹੀ ਮਿਲੀਆਂ ਹਨ। ਬੱਸ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਮਿਲੀ ਸੀ, ਜਦਕਿ ਇੱਕ ਬੋਲੈਰੋ ਗੱਡੀ ਅਜੇ ਵੀ ਮਲਬੇ ਹੇਠ ਦੱਬੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ 6 ਵਜੇ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਗਿਆ। ਸਥਾਨਕ ਪੁਲਿਸ, ਹੋਮ ਗਾਰਡਜ਼, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ), ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਮੈਂਬਰ ਸਾਂਝੇ ਤੌਰ 'ਤੇ ਬਚਾਅ ਕਾਰਜ ਨੂੰ ਅੰਜਾਮ ਦੇ ਰਹੇ ਹਨ। ਅਧਿਕਾਰੀਆਂ ਨੇ ਬੁੱਧਵਾਰ ਰਾਤ ਕਰੀਬ 10 ਵਜੇ ਤਲਾਸ਼ੀ ਮੁਹਿੰਮ ਨੂੰ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜੋ: ਚੰਡੀਗੜ੍ਹ-ਮਨਾਲੀ NATIONAL HIGHWAY ਹੋਇਆ ਬੰਦ, ਜਾਣੋ ਕਿਉਂ
ਡੀਸੀ ਕਿੰਨੌਰ ਆਬਿਦ ਹੁਸੈਨ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਰਾਸ਼ਟਰੀ ਰਾਜਮਾਰਗ -5 ਨੂੰ ਬਹਾਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਇੱਕ ਬੱਸ, ਜੋ ਕਿ ਰੇਕਾਂਗ ਪੀਓ ਤੋਂ ਸ਼ਿਮਲਾ ਹੁੰਦੇ ਹੋਏ ਹਰਿਦੁਆਰ ਜਾ ਰਹੀ ਸੀ, ਦੇ ਨਿਗੁਲਸਰੀ ਖੇਤਰ ਦੇ ਚੌਰਾ ਪਿੰਡ ਦੇ ਕੋਲ ਰਾਸ਼ਟਰੀ ਰਾਜਮਾਰਗ 5 ’ਤੇ ਜ਼ਮੀਨ ਖਿਸਕਣ ਤੋਂ ਬਾਅਦ ਪਹਾੜ ਤੋਂ ਡਿੱਗਦੇ ਪੱਥਰਾਂ ਦੀ ਲਪੇਟ ਵਿੱਚ ਆ ਗਈ।