ETV Bharat / bharat

ਮਿਲੋ ਦੇਸ਼ ਦੇ ਤੀਜੇ ਤੇ ਦੁਨੀਆ ਦੇ 9ਵੇਂ ਸਭ ਤੋਂ ਛੋਟੇ ਵਿਅਕਤੀ ਨੂੰ ! - ਦੁਨੀਆ ਦੇ 9ਵੇਂ ਸਭ ਤੋਂ ਛੋਟੇ ਵਿਅਕਤੀ

ਦੁਨੀਆ 'ਚ ਕਈ ਲੋਕ ਖ਼ਾਸ ਹੁੰਦੇ ਹਨ ਤੇ ਉਨ੍ਹਾਂ ਵਰਲਡ ਰਿਕਾਰਡ (WORLD RECORD) 'ਚ ਵੀ ਥਾਂ ਮਿਲਦੀ ਹੈ, ਪਰ ਕਈ ਲੋਕਾਂ ਦੀ ਪਛਾਣ ਮਹਿਜ਼ ਇਸ ਲਈ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਦੂਰ -ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਏਜੰਸੀਆਂ ਇਸ ਬਾਰੇ ਜਾਣੂ ਨਹੀਂ ਹਨ।ਅਜਿਹਾ ਹੀ ਇੱਕ ਵਿਅਕਤੀ ਹੈ ਹਜ਼ਾਰੀਬਾਗ(Hazaribag)ਦਾ ਖੀਰੋਧਰ...

ਮਿਲੋ ਦੇਸ਼ ਦੇ ਤੀਜੇ ਤੇ ਦੁਨੀਆ ਦੇ 9ਵੇਂ ਸਭ ਤੋਂ ਛੋਟੇ ਵਿਅਕਤੀ ਨੂੰ !

author img

By

Published : Sep 21, 2021, 7:46 AM IST

ਹਜ਼ਾਰੀਬਾਗ: ਦੁਨੀਆ ਵਿੱਚ ਕਈ ਤਰ੍ਹਾਂ ਦੇ ਲੋਕ ਹਨ। ਇਸ ਰੰਗੀਨ ਦੁਨੀਆਂ ਵਿੱਚ, ਜਿਹੜੇ ਲੋਕ ਭੀੜ ਤੋਂ ਵੱਖਰੇ ਤੇ ਖ਼ਾਸ ਹੁੰਦੇ ਹਨ। ਉਨ੍ਹਾਂ ਨੂੰ ਵਿਸ਼ਵ ਰਿਕਾਰਡ (WORLD RECORD) ਵਿੱਚ ਵੀ ਥਾਂ ਮਿਲਦੀ ਹੈ, ਪਰ ਕੁੱਝ ਅਜਿਹੇ ਲੋਕਾਂ ਦੀ ਪਛਾਣ ਲੁਕੀ ਰਹਿੰਦੀ ਹੈ। ਅਜਿਹਾ ਹੀ ਇੱਕ ਵਿਅਕਤੀ ਹੈ ਹਜ਼ਾਰੀਬਾਗ ਦਾ ਖੀਰੋਧਰ। (Khirodhar of Hazaribag)

ਖੀਰੋਧਰ ਦੀ ਲੰਬਾਈ ਹੈ 28 ਇੰਚ

ਹਜ਼ਾਰੀਬਾਗ ਦੇ ਵਿਸ਼ਨੂਗੜ੍ਹ ਬਲਾਕ ਦੇ ਬਾਰਾ ਪਿੰਡ ਵਿੱਚ ਰਹਿਣ ਵਾਲੇ ਖੀਰੋਧਰ ਦੀ ਲੰਬਾਈ 28 ਇੰਚ ਹੈ। ਸੈਂਟੀਮੀਟਰ ਦੀ ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਨੂੰ ਦੁਨੀਆ ਦੇ ਛੋਟੇ ਦੇ 10 ਸਭ ਤੋਂ ਛੋਟੇ ਲੋਕਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ। ਈਟੀਵੀ ਭਾਰਤ ਦੀ ਰਿਸਰਚ ਦੇ ਮੁਤਾਬਕ, ਹੁਣ ਤੱਕ ਜੋ ਡਾਟਾ ਸਾਹਮਣੇ ਆਇਆ ਹੈ। ਉਸ ਮੁਤਾਬਕ , ਖੀਰੋਧਰ ਦੇਸ਼ ਦਾ ਤੀਜਾ ਅਤੇ ਦੁਨੀਆ ਦਾ ਨੌਵਾਂ ਸਭ ਤੋਂ ਛੋਟਾ ਵਿਅਕਤੀ ਹੋ ਸਕਦਾ ਹੈ। ਖੀਰੋਧਰ ਦੀ ਉਮਰ ਲਗਭਗ 40 ਸਾਲ ਅਤੇ ਭਾਰ 10 ਕਿਲੋ ਹੈ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਮਾਪੇ ਦੱਸਦੇ ਹਨ ਕਿ ਜਦੋਂ ਖੀਰੋਧਰ ਦਾ ਜਨਮ ਹੋਇਆ ਸੀ, ਉਦੋਂ ਵੀ ਇਸਦਾ ਕੱਦ ਅਤੇ ਭਾਰ ਦੂਜੇ ਬੱਚਿਆਂ ਦੇ ਮੁਕਾਬਲੇ ਬਹੁਤ ਘੱਟ ਸੀ। ਪਰਿਵਾਰ ਕਈ ਡਾਕਟਰਾਂ ਕੋਲ ਲੈ ਗਿਆ ਪਰ ਕੋਈ ਬਦਲਾਅ ਨਹੀਂ ਹੋਇਆ। ਨਾਂ ਹੀ ਉਸ ਦਾ ਭਾਰ ਅਤੇ ਨਾਂ ਹੀ ਉਸ ਦਾ ਕੱਦ ਵਧਿਆ।

ਮਿਲੋ ਦੇਸ਼ ਦੇ ਤੀਜੇ ਤੇ ਦੁਨੀਆ ਦੇ 9ਵੇਂ ਸਭ ਤੋਂ ਛੋਟੇ ਵਿਅਕਤੀ ਨੂੰ !

ਦੁਕਾਨ ਚਲਾਉਂਦਾ ਹੈ ਖੀਰੋਧਰ

ਖੀਰੋਧਰ ਇੰਟਰ ਪਾਸ ਹੈ।ਪਹਿਲਾਂ ਉਹ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਸੀ, ਪਰ ਬਾਅਦ ਵਿੱਚ ਉਸ ਨੇ ਪੜ੍ਹਾਉਣਾ ਬੰਦ ਕਰ ਦਿੱਤਾ। ਕਿਉਂਕਿ ਉਹ ਆਪਣੇ ਛੋਟੇ ਕੱਦ ਕਾਰਨ ਬੈਠ ਵੀ ਨਹੀਂ ਸਕਦਾ ਸੀ। ਅਜਿਹੀ ਹਾਲਤ ਵਿੱਚ ਵੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਈ ਇੱਕ ਛੋਟੀ ਜਿਹੀ ਦੁਕਾਨ ਖੋਲ੍ਹੀ ਹੈ। ਪਿੰਡ ਦੇ ਲੋਕ ਆਉਂਦੇ ਹਨ, ਆਪਣਾ ਸਮਾਨ ਲੈਂਦੇ ਹਨ, ਖੁਦ ਤੋਲਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਇੰਟਰ ਤੱਕ ਦੀ ਪੜ੍ਹਾਈ ਕਰਨ ਦੇ ਕਾਰਨ, ਉਸ ਨੂੰ ਪੈਸਿਆਂ ਸਬੰਧੀ ਵੀ ਚੰਗੀ ਜਾਣਕਾਰੀ ਹੈ। ਖੀਰੋਧਰ ਮਾਨਸਿਕ ਤੌਰ 'ਤੇ ਤੰਦਰੁਸਤ ਹੈ, ਪਰ ਕੁਦਰਤ ਦੀ ਮਾਰ ਦੇ ਕਾਰਨ ਉਸ ਦੀ ਲੰਬਾਈ ਨੂੰ ਵਧਣ ਨਹੀਂ ਦਿੱਤਾ ਅਤੇ ਮਾੜਾ ਹੋਣ ਦੇ ਕਾਰਨ, ਇੱਕ ਸਮੱਸਿਆ ਵੀ ਹੈ।

ਸਰਕਾਰ ਤੋਂ ਮਦਦ ਦੀ ਮੰਗ

ਖੀਰੋਧਰ ਨੇ ਆਪਣੀ ਸਮੱਸਿਆ ਦੇ ਸਬੰਧ ਵਿੱਚ ਜ਼ਿਲੇ ਤੋਂ ਰਾਜਧਾਨੀ ਤੱਕ ਕਈ ਚੱਕਰ ਲਗਾਏ ਹਨ। ਉਸ ਨੂੰ ਸਰਕਾਰ ਤੋਂ ਮਦਦ ਵੀ ਮਿਲੀ ਹੈ, ਕਿਉਂਕਿ ਉਹ ਦਿਵਿਆਂਗ ਹੈ। ਉਸ ਨੂੰ ਇੱਕ ਹਜ਼ਾਰ ਰੁਪਏ ਦੀ ਵਿੱਤੀ ਮਦਦ ਮਿਲਦੀ ਹੈ ਅਤੇ ਅੰਤਯੋਦਯ ਰਾਸ਼ਨ ਕਾਰਡ ਵਿੱਚ ਉਸ ਦੇ ਨਾਮ ਦਾ ਵੀ ਜ਼ਿਕਰ ਹੈ। ਪਰ, ਇਸ ਸਮੇਂ ਉਸਨੇ ਰਾਸ਼ਨ ਲੈਣਾ ਬੰਦ ਕਰ ਦਿੱਤਾ ਹੈ. ਉਸ ਦਾ ਕਹਿਣਾ ਹੈ ਕਿ ਉਸ ਨੂੰ ਸਰਕਾਰ ਤੋਂ ਮਦਦ ਦੀ ਲੋੜ ਹੈ। ਇੱਕ ਇਲੈਕਟ੍ਰੌਨਿਕ ਵਾਹਨ ਹਾਸਲ ਕਰਕੇ ਉਹ ਘਰ ਤੋਂ ਬਾਹਰ ਜਾ ਸਕੇ। ਇਸ ਦੇ ਨਾਲ ਹੀ, ਉਸ ਨੇ ਆਰਥਿਕ ਮਦਦ ਦੀ ਵੀ ਦਿੱਤੀ ਜਾਣੀ ਚਾਹੀਦੀ ਹੈ। ਖੀਰੋਧਰ ਦਾ ਕਹਿਣਾ ਹੈ ਕਿ ਗੂਗਲ ਸਰਚ ਦੇ ਮੁਤਾਬਕ, ਉਸ ਨੂੰ ਦੁਨੀਆ ਦੇ ਟੌਪ 10 ਸਭ ਤੋਂ ਛੋਟੇ ਲੋਕਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਿਸ ਕਾਰਨ ਝਾਰਖੰਡ ਸਣੇ ਹਜ਼ਾਰੀਬਾਗ ਦਾ ਨਾਂ ਵਿਸ਼ਵ ਮੰਚ 'ਤੇ ਜਾਣਿਆ ਜਾਵੇਗਾ।

ਖੀਰੋਧਰ ਦੀ ਲਾਚਾਰੀ ਤੋਂ ਪਰੇਸ਼ਾਨ ਨੇ ਮਾਪੇ

ਖੀਰੋਧਰ ਦੇ ਮਾਪਿਆਂ ਨੇ ਦੱਸਿਆ ਕਿ ਖੀਰੋਧਰ ਪੈਦਾ ਹੋਣ ਦੇ ਸਮੇਂ ਤੋਂ ਹੀ ਅਜਿਹਾ ਹੈ। ਇਸ ਦੇ ਚਲਦੇ ਉਨ੍ਹਾਂ ਉਸ ਦੇ ਪਾਲਣ ਪੋਸ਼ਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਘਰ ਵਿੱਚ ਕੋਈ ਵੀ ਨਹੀਂ ਰਹਿੰਦਾ। ਕਿਉਂਕਿ ਉਹ ਸਾਰੇ ਖੇਤੀ ਦਾ ਕੰਮ ਕਰਦੇ ਹਨ। ਘਰ ਦੇ ਇੱਕ ਕਮਰੇ 'ਚ ਉਸ ਦੇ ਲਈ ਛੋਟੀ ਜਿਹੀ ਖਿੜਕੀ ਤਿਆਰ ਕੀਤੀ ਗਈ ਹੈ, ਇਸ ਖਿੜਕੀ ਰਾਹੀਂ ਉਹ ਆਪਣੇ ਕਮਰੇ ਤੱਕ ਅਸਾਨੀ ਨਾਲ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਕੱਦ ਛੋਟਾ ਹੋਣ ਕਾਰਨ ਉਸ ਪਾਖਾਨੇ ਸਮੇਂ ਵੀ ਬੇਹਦ ਮੁਸ਼ਕਲ ਪੇਸ਼ ਆਉਂਦੀ ਹੈ।

ਉਸ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਕਿ ਵਿਸ਼ਵ ਭਰ 'ਚ ਛੋਟੇ ਕੱਦ ਵਾਲੇ ਲੋਕਾਂ ਨੂੰ ਵੱਖਰੀ ਪਛਾਣ ਮਿਲੀ ਹੈ। ਮੌਜੂਦਾ ਸਮੇਂ ਵਿੱਚ ਖੀਰੋਧਰ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਤੇ ਗਰੀਬੀ ਦੇ ਚਲਦ ਉਹ ਆਪਣੇ ਪੁੱਤਰ ਦੀ ਸਹੀ ਢੰਗ ਨਾਲ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ : ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਾਤ 'ਚ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.