ਕੋਚੀ: ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਕੇਰਲਾ ਹਾਈਕੋਰਟ ਨੇ ਕਿਹਾ ਕਿ ਪੀੜਤਾ ਦੇ ਪੱਟ ਨੂੰ ਛੂਹਣਾ ਵੀ ਬਲਾਤਕਾਰ ਦੇ ਬਰਾਬਰ ਹੋਵੇਗਾ। ਹਾਈਕੋਰਟ ਨੇ ਮਹੱਤਵਪੂਰਨ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਦੋਸ਼ੀ ਪੀੜਤ ਦੇ ਪੱਟਾਂ ਦੇ ਵਿੱਚ ਗਲਤ ਗਤੀਵਿਧੀ ਕਰਦਾ ਹੈ, ਤਾਂ ਇਸ ਨੂੰ ਭਾਰਤੀ ਦੰਡ ਵਿੱਚ ਮੌਜੂਦ ਧਾਰਾ 375 ਦੇ ਤਹਿਤ ਬਲਾਤਕਾਰ ਹੀ ਮੰਨਿਆ ਜਾਵੇਗਾ।
ਜਾਣਕਾਰੀ ਅਨੁਸਾਰ ਅਦਾਲਤ ਦੇ ਸਾਹਮਣੇ ਇੱਕ ਕੇਸ ਆਇਆ, ਜਿਸ ਵਿੱਚ 6 ਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਉਸਦੇ ਗੁਆਂਢੀ ਨੇ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ। ਮੁਲਜ਼ਮ ਨੌਜਵਾਨ ਨੇ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਸਦੇ ਪੱਟਾਂ ਦੇ ਵਿੱਚ ਗਲਤ ਹਰਕਤ ਕੀਤੀ ਸੀ । ਇਸ ਮਾਮਲੇ ਦੇ ਭਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਹੋਈ ਤੇ ਮੁਲਜ਼ਮ ਨੂੰ ਗੈਰ ਕੁਦਰਤੀ ਸ਼ੋਸ਼ਣ ਦੇ ਕਰਨ ਦੇ ਚੱਲਦੇ ਪੋਸਕੋ ਐਕਟ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਦੋਂ ਮਾਮਲਾ ਕੇਰਲਾ ਹਾਈਕੋਰਟ ਦੇ ਸਾਹਮਣੇ ਆਇਆ ਤਾਂ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਪੀੜਤਾ ਦੇ ਪੱਟ ਨਾਲ ਕੀਤੀ ਗਈ ਹਰਕਤ ਵੀ ਧਾਰਾ 375 (ਸੀ) ਦੇ ਅਨੁਸਾਰ ਬਲਾਤਕਾਰ ਹੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕਿਸੇ ਵੀ ਔਰਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਅਜਿਹੀ ਹਰਕਤ ਕਰਨਾ ਬਲਾਤਕਾਰ ਦੇ ਬਰਾਬਰ ਹੈ।
ਧਾਰਾ 375 ਤਹਿਤ ਬਲਾਤਕਾਰ ਹੋਵੇਗਾ
ਜਸਟਿਸ ਕੇ ਵਿਨੋਦ ਚੰਦਰਨ ਅਤੇ ਜਿਆਦ ਰਹਿਮਾਨ ਦੇ ਬੈਂਚ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੀੜਤ ਦੇ ਪੱਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਿਕ ਛੇੜਛਾੜ ਬਲਾਤਾਕਰ ਦੇ ਬਰਾਬਰ ਹੈ। ਇਸ ਦੌਰਾਨ ਉਨ੍ਹਾਂ ਸਪੱਸ਼ਸ ਕੀਤਾ ਕਿ ਜਦੋਂ ਪੱਟਾਂ ਦੇ ਵਿਚਕਾਰ ਅਜਿਹਾ ਕੁਝ ਕੀਤਾ ਜਾਂਦਾ ਹੈ ਤਾਂ ਇਹ ਨਿਸ਼ਚਤ ਰੂਪ ਤੋਂ ਭਾਰਤੀ ਦੰਡ ਵਿਧਾਨ ਦੀ ਧਾਰਾ 375 ਦੇ ਅਨੁਸਾਰ ਬਲਾਤਕਾਰ ਦੇ ਬਰਾਬਰ ਹੋਵੇਗਾ।
ਦੱਸ ਦਈਏ ਕਿ ਦੋਸ਼ੀ ਵਿਅਕਤੀ ਨੇ ਸਜ਼ਾ ਦੇ ਵਿਰੁੱਧ ਹਾਈ ਕੋਰਟ ਵਿੱਚ ਨਵੀਂ ਅਰਜ਼ੀ ਦਾਇਰ ਕੀਤੀ ਅਤੇ ਸਵਾਲ ਕੀਤਾ ਕਿ ਪੱਟਾਂ ਦੇ ਵਿਚਕਾਰ ਕੀਤੀ ਛੇੜਛਾੜ ਰੇਪ ਕਿਵੇਂ ਹੋ ਸਕਦਾ ਹੈ। ਡਿਵੀਜ਼ਨ ਬੈਂਚ ਨੇ ਕਿਹਾ ਕਿ ਆਈਪੀਸੀ ਦੀ ਵਿਵਸਥਾ ਵਿੱਚ ਔਰਤ ਦਾ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਪੇਨੇਟ੍ਰੇਸ਼ਨ ਸ਼ਾਮਿਲ ਹੈ। ਅਦਾਲਤ ਨੇ ਕਿਹਾ ਕਿ ਧਾਰਾ 375 ਵਿੱਚ ਯੋਨੀ, ਯੂਰੇਥਰਾ, ਗੁਦਾ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਸਮੇਤ ਸਾਰੇ ਪ੍ਰਕਾਰ ਦੇ ਲਿੰਗਕ ਹਮਲੇ ਸ਼ਾਮਲ ਹੋਣਗੇ। ਸਾਰੇ ਪ੍ਰਕਾਰ ਦੇ ਪੇਨੇਟ੍ਰੇਟਿਵ ਜਿਸਮਾਨੀ ਛੇੜਛਾੜ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ।
ਇਹ ਵੀ ਪੜ੍ਹੋ:ਪੈਗਾਸਸ ਵਿਵਾਦ ‘ਤੇ ਬੋਲਿਆ ਸੁਪਰੀਮ ਕੋਰਟ, ਜੇ ਮੀਡੀਆ ਰਿਪੋਰਟ ਸਹੀ ਹੈ ਤਾਂ ਇਲਜ਼ਾਮ ਗੰਭੀਰ