ਨਵੀਂ ਦਿੱਲੀ: ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ (Upcoming Assembly elections in Punjab) ਦੇ ਮੱਦੇਨਜ਼ਰ ਕੇਜਰੀਵਾਲ ਲਗਾਤਾਰ ਦੌਰੇ ਕਰ ਰਹੇ ਹਨ। ਇਸੇ ਕੜੀ ਵਿੱਚ ਮੰਗਲਵਾਰ ਨੂੰ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਪੰਜਾਬ ਦੇ ਦੌਰੇ 'ਤੇ ਜਾਣਗੇ। ਜਿੱਥੇ ਉਹ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਦੇਵੀ ਤਾਲਾਬ ਮੰਦਰ ਜਲੰਧਰ (Devi Talab Temple Jalandhar) ਜਾਣਗੇ। ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਡਾ (Raghav Chadha) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਦੇਵੀ ਤਾਲਾਬ ਮੰਦਰ ਜਲੰਧਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ (Upcoming Assembly elections in Punjab) ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵਿੱਚ ਬਹੁਤ ਸਰਗਰਮ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪਿਛਲੇ ਦੌਰੇ ਵਿੱਚ ਸੀਐਮ ਕੇਜਰੀਵਾਲ ਨੇ ਵਾਅਦਿਆਂ ਦੀ ਭਰਮਾਰ ਕੀਤੀ ਸੀ।
-
ਦਿੱਲੀ ਦੇ ਮੁੱਖਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ਕੱਲ ਸ਼੍ਰੀ ਦੇਵੀ ਤਾਲਾਬ ਮੰਦਿਰ ਜਲੰਧਰ ਆ ਰਹੇ ਹਨ
— Raghav Chadha (@raghav_chadha) October 11, 2021 " class="align-text-top noRightClick twitterSection" data="
">ਦਿੱਲੀ ਦੇ ਮੁੱਖਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ਕੱਲ ਸ਼੍ਰੀ ਦੇਵੀ ਤਾਲਾਬ ਮੰਦਿਰ ਜਲੰਧਰ ਆ ਰਹੇ ਹਨ
— Raghav Chadha (@raghav_chadha) October 11, 2021ਦਿੱਲੀ ਦੇ ਮੁੱਖਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ਕੱਲ ਸ਼੍ਰੀ ਦੇਵੀ ਤਾਲਾਬ ਮੰਦਿਰ ਜਲੰਧਰ ਆ ਰਹੇ ਹਨ
— Raghav Chadha (@raghav_chadha) October 11, 2021
ਇਹ ਵੀ ਪੜ੍ਹੋ: ‘ਸ਼ਿਲਾਂਗ ’ਚ ਸਿੱਖਾਂ ਦੇ ਉਜਾੜੇ ਨੂੰ ਰੋਕਣ ਲਈ ਕੇਂਦਰ ਸਰਕਾਰ ਦੇਵੇ ਦਖ਼ਲ’
ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਪੰਜਾਬ (Government of Punjab) ਵਿੱਚ ਬਣੀ ਤਾਂ ਅਸੀਂ 300 ਯੂਨਿਟ ਬਿਜਲੀ (300 units of electricity) ਮੁਫ਼ਤ (Arvind Kejriwal free electricity) ਕਰਾਂਗੇ, ਅਸੀਂ ਇਹ ਦਿੱਲੀ ਵਿੱਚ ਕਰ ਕੇ ਦਿਖਾਇਆ ਹੈ। ਅਸੀਂ 24 ਘੰਟੇ ਬਿਜਲੀ ਮੁਹੱਈਆ ਕਰਾਂਗੇ। 16,000 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਸਾਰੇ ਸਰਕਾਰੀ ਹਸਪਤਾਲ ਏਅਰ ਕੰਡੀਸ਼ਨਡ ਹੋਣਗੇ, ਨਵੇਂ ਸਰਕਾਰੀ ਹਸਪਤਾਲ (New government hospitals) ਵੱਡੇ ਪੱਧਰ 'ਤੇ ਖੋਲ੍ਹੇ ਜਾਣਗੇ।
ਉਂਜ ਕੇਜਰੀਵਾਲ ਇਸ ਦੌਰੇ ਵਿੱਚ ਕੀ-ਕੀ ਖਾਸ ਕਰਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ, ਪਰ ਦਿੱਲੀ ਵਿੱਚ ਬਿਜਲੀ ਸੰਕਟ ਦੇ ਡਰ ਦੇ ਵਿਚਕਾਰ ਉਨ੍ਹਾਂ ਦਾ ਪੰਜਾਬ ਦੌਰਾ ਵਿਰੋਧੀ ਧਿਰ ਨੂੰ ਵੱਡਾ ਮੌਕਾ ਦੇ ਸਕਦਾ ਹੈ।
ਇਹ ਵੀ ਪੜ੍ਹੋ: ਏਅਰਪੋਰਟ ਨੂੰ ਪੰਜਾਬ ਦੀਆਂ ਸਰਕਾਰੀ ਬੱਸਾਂ ਵੀ ਚਲਾ ਦਿਓ ਕੇਜਰੀਵਾਲ ਜੀ !