ਬਾਂਦੀਪੋਰਾ: ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਬਾਪੋਰਾ ਇਲਾਕੇ 'ਚ ਇੱਕ ਸਿਪਾਹੀ ਦੀ ਸਰਵਿਸ ਰਾਈਫਲ ਚੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਇਕ ਫੌਜੀ ਜਵਾਨ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਹੋਰ ਜਵਾਨ ਜ਼ਖਮੀ ਹੋ ਗਿਆ, ਬਾਂਦੀਪੋਰਾ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਮੁਲਜ਼ਮ ਫੌਜੀ ਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮ੍ਰਿਤਕ ਫੌਜੀ ਦੀ ਪਛਾਣ 40 ਸਾਲਾ ਵਿਪਿਨ ਬਾਟੀਆ ਵਜੋਂ ਹੋਈ ਹੈ।
ਇਕ ਹੋਰ ਫੌਜੀ ਜਵਾਨ ਜ਼ਖਮੀ: ਇਸ ਹਾਦਸੇ 'ਚ ਜ਼ਖਮੀ ਹੋਏ ਇਕ ਹੋਰ ਜਵਾਨ ਦੀ ਪਛਾਣ 37 ਸਾਲਾ ਯੋਗੇਸ਼ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ 14 ਆਰਆਰ ਦੇ ਬਾਪੋਰਾ ਕੈਂਪ 'ਚ ਤਾਇਨਾਤ 14 ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਹਨ। ਇਹ ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਤੁਰੰਤ ਬਾਅਦ ਦੋਹਾਂ ਜਵਾਨਾਂ ਨੂੰ ਜ਼ਿਲਾ ਹਸਪਤਾਲ ਬਾਂਦੀਪੋਰਾ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਵਿਪਨ ਬਾਟੀਆ ਦਾ ਇਲਾਜ ਸ਼ੁਰੂ ਕਰ ਦਿੱਤਾ। ਪਰ ਵਿਪਨ ਦੀ ਹਾਲਤ ਨਾਜ਼ੁਕ ਰਹੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ।
- Flag Hoisting In New Parliament : ਉਪ ਰਾਸ਼ਟਰਪਤੀ ਧਨਖੜ ਨੇ ਨਵੀਂ ਸੰਸਦ ਭਵਨ 'ਤੇ ਲਹਿਰਾਇਆ ਤਿਰੰਗਾ, ਖੜਗੇ ਨਹੀਂ ਹੋਏ ਸ਼ਾਮਲ
- PM Modi Inaugurate: ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦੇ ਫੇਜ਼ 1 ਦਾ ਕੀਤਾ ਉਦਘਾਟਨ
- Rahul attacked BJP: ਰਾਹੁਲ ਨੇ ਵਿਚਾਰਧਾਰਕ ਸਪੱਸ਼ਟਤਾ 'ਤੇ ਦਿੱਤਾ ਜ਼ੋਰ, ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਦਿੱਤੀ ਸਲਾਹ
ਫੌਜੀ ਜਵਾਨ ਗ੍ਰਿਫਤਾਰ: ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜਵਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਾਦਸਾ ਸਰਵਿਸ ਰਿਵਾਲਵਰ ਦੇ ਅਚਾਨਕ ਡਿੱਗਣ ਕਾਰਨ ਵਾਪਰਿਆ। ਇਹ ਕੋਈ ਜਾਣਬੁੱਝ ਕੇ ਕੀਤੀ ਵਾਰਦਾਤ ਨਹੀਂ ਹੈ। ਮੁਲਜ਼ਮ ਫੌਜੀ ਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।