ਕਰਨਾਟਕ /ਬੰਤਵਾਲਾ : ਕਰਨਾਟਕ ਦੇ ਬੰਤਵਾਲਾ 'ਚ ਨੈਸ਼ਨਲ ਹਾਈਵੇਅ 75 'ਤੇ ਕਾਲਾਡਕਾ ਨੇੜੇ ਦਾਸਕੋੜੀ ਵਿਖੇ ਇਕ ਸਲੀਪਰ ਬੱਸ 'ਚ ਇਕ ਨੌਜਵਾਨ ਅਤੇ ਇਕ ਹੋਰ ਭਾਈਚਾਰੇ ਦੀ ਲੜਕੀ ਇਕੱਠੇ ਸਫਰ ਕਰ ਰਹੇ ਸਨ। ਕਥਿਤ ਹਿੰਦੂ ਸੰਗਠਨ ਨੂੰ ਸੂਚਨਾ ਮਿਲੀ ਸੀ ਕਿ ਇਕ ਲੜਕੀ ਨੌਜਵਾਨ ਦੇ ਨਾਲ ਮੰਗਲੌਰ ਤੋਂ ਬੈਂਗਲੁਰੂ ਜਾ ਰਹੀ ਹੈ।
ਸੂਚਨਾ ਤੋਂ ਬਾਅਦ ਕਥਿਤ ਹਿੰਦੂ ਕਾਰਕੁਨਾਂ ਨੇ ਬੱਸ ਨੂੰ ਡਸਕੋੜੀ ਵਿਖੇ ਰੋਕ ਲਿਆ। ਜਾਣਕਾਰੀ ਮੁਤਾਬਕ ਇਸ ਦੌਰਾਨ ਲੜਕੀ ਅਤੇ ਹਿੰਦੂ ਕਾਰਕੁਨਾਂ ਵਿਚਾਲੇ ਤਕਰਾਰ ਹੋ ਗਈ। ਥਾਣਾ ਬੰਤਵਾਲਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੱਲਬਾਤ ਮਗਰੋਂ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ:- 10 ਸਾਲਾਂ ਤੋਂ ਲਾਪਤਾ ਲੜਕੀ 'ਅਜ਼ੀਜ਼ਾਂ ਨਾਲ ਮਿਲੀ'