ਬੈਂਗਲੁਰੂ: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ ਨੇ ਰਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੋਟ ਸ਼ੇਅਰ ਵਿੱਚ ਚਾਰ ਪ੍ਰਤੀਸ਼ਤ ਤੋਂ ਵੱਧ ਦਾ ਸੁਧਾਰ ਕੀਤਾ ਹੈ, ਜਿਸ ਨਾਲ ਉਸ ਦੀਆਂ ਸੀਟਾਂ ਦੀ ਗਿਣਤੀ 130 ਤੋਂ ਪਾਰ ਹੋ ਗਈ ਹੈ। 224 ਮੈਂਬਰੀ ਕਰਨਾਟਕ ਵਿਧਾਨ ਸਭਾ ਲਈ ਸ਼ਨੀਵਾਰ ਨੂੰ ਹੋਈ ਵੋਟਾਂ ਦੀ ਗਿਣਤੀ 'ਚ ਕਾਂਗਰਸ ਨੇ ਸਰਕਾਰ ਬਣਾਉਣ ਲਈ ਜ਼ਰੂਰੀ 113 ਸੀਟਾਂ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਪਾਰਟੀ ਨੇ 135 ਸੀਟਾਂ ਜਿੱਤੀਆਂ ਹਨ ਜਦਕਿ ਇੱਕ ਵਿੱਚ ਉਹ ਅੱਗੇ ਹੈ।ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਾਂਗਰਸ ਦੇ ਵੋਟ ਸ਼ੇਅਰ ਵਿੱਚ ਚਾਰ ਫੀਸਦੀ ਦਾ ਹੋਰ ਵਾਧਾ ਹੋਇਆ ਹੈ, ਜਦਕਿ ਜਨਤਾ ਦਲ (ਸੈਕੂਲਰ) ਨੂੰ ਮਿਲੀਆਂ ਵੋਟਾਂ ਵਿੱਚ ਕਮੀ ਆਈ ਹੈ।
- KARNATAKA ASSEMBLY RESULTS: ਕਰਨਾਟਕ 'ਚ ਕਾਂਗਰਸ ਦੀ ਵੱਡੀ ਜਿੱਤ 'ਤੇ ਰਾਹੁਲ ਨੇ ਕਿਹਾ- ਨਫਰਤ ਦਾ ਬਾਜ਼ਾਰ ਹੋਇਆ ਬੰਦ, ਪਿਆਰ ਦੀ ਦੁਕਾਨ ਖੁੱਲ੍ਹੀ ਹੈ
- ਯੂਪੀ ਦੇ ਸਿਰ ਚੜ੍ਹ ਬੋਲਿਆ ਯੋਗੀ ਦਾ ਤਲਿੱਸਮ, ਨਗਰ ਨਿਗਮ ਦੀਆਂ ਚੋਣਾਂ ਵਿੱਚ ਮਿਲੀ ਵੱਡੀ ਜਿੱਤ
- Encounter in Jammu Kashmir: ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
ਵੋਟ ਪ੍ਰਤੀਸ਼ਤਤਾ ਘਟ ਕੇ 13.29 ਫੀਸਦੀ ਰਹਿ ਗਈ: 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ 38.04 ਫੀਸਦੀ ਵੋਟਾਂ ਮਿਲੀਆਂ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 36.22 ਫੀਸਦੀ ਅਤੇ ਜਨਤਾ ਦਲ (ਐੱਸ) ਨੂੰ 18.36 ਫੀਸਦੀ ਵੋਟਾਂ ਮਿਲੀਆਂ।ਇਸ ਵਾਰ ਕਾਂਗਰਸ ਦਾ ਵੋਟ ਸ਼ੇਅਰ ਵੱਧ ਗਿਆ ਹੈ। ਜਦਕਿ ਜਨਤਾ ਦਲ (ਐਸ) ਦੀ ਵੋਟ ਪ੍ਰਤੀਸ਼ਤਤਾ ਘਟ ਕੇ 13.29 ਫੀਸਦੀ ਰਹਿ ਗਈ ਹੈ। ਜਦੋਂਕਿ ਭਾਜਪਾ ਨੂੰ ਸਿਰਫ਼ 36 ਫ਼ੀਸਦੀ ਵੋਟਾਂ ਮਿਲੀਆਂ ਹਨ। ਰਿਪੋਰਟਾਂ ਅਨੁਸਾਰ ਕਾਂਗਰਸ ਨੇ 50 ਵਿੱਚੋਂ 33 ਸੀਟਾਂ ਜਿੱਤ ਕੇ 'ਕਿੱਟੂਰ ਕਰਨਾਟਕ' ਖੇਤਰ ਵਿੱਚ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ। 'ਕਲਿਆਣਾ ਕਰਨਾਟਕ' ਖੇਤਰ 'ਚ ਪਿਛਲੀ ਵਾਰ 20 ਦੇ ਮੁਕਾਬਲੇ ਕਾਂਗਰਸ ਨੇ 41 'ਚੋਂ 26 ਸੀਟਾਂ ਜਿੱਤੀਆਂ ਹਨ, ਜਦਕਿ ਇਸ ਖੇਤਰ 'ਚ ਭਾਜਪਾ ਦੀਆਂ ਸੀਟਾਂ 17 ਤੋਂ ਘੱਟ ਕੇ 10 'ਤੇ ਆ ਗਈਆਂ ਹਨ। ਦੱਖਣੀ ਕਰਨਾਟਕ ਦੇ ਵੋਕਲੀਗਾ ਦੇ ਦਬਦਬੇ ਵਾਲੇ ਓਲਡ ਮੈਸੂਰ ਖੇਤਰ ਵਿੱਚ ਕਾਂਗਰਸ ਨੇ 59 ਵਿੱਚੋਂ 37 ਸੀਟਾਂ ਜਿੱਤੀਆਂ ਹਨ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅਸਰ: ਜ਼ਿਕਰਯੋਗ ਹੈ ਕਿ ਚੋਣਾਂ ਵਿੱਚ ਕਾਂਗਰਸ ਨੂੰ 135, ਭਾਜਪਾ ਨੂੰ 65 ਅਤੇ ਜਨਤਾ ਦਲ (ਐਸ) ਨੂੰ 19 ਸੀਟਾਂ ਮਿਲੀਆਂ ਹਨ। ਰਿਪੋਰਟਾਂ ਅਨੁਸਾਰ, ਕਾਂਗਰਸ ਨੇ 'ਕਿੱਟੂਰ ਕਰਨਾਟਕ' ਖੇਤਰ ਵਿੱਚ 50 ਵਿੱਚੋਂ 33 ਸੀਟਾਂ ਜਿੱਤ ਕੇ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ। 'ਕਲਿਆਣਾ ਕਰਨਾਟਕ' ਖੇਤਰ 'ਚ ਪਾਰਟੀ ਨੇ ਪਿਛਲੀ ਵਾਰ 20 ਦੇ ਮੁਕਾਬਲੇ 41 'ਚੋਂ 26 ਸੀਟਾਂ ਜਿੱਤੀਆਂ, ਜਦਕਿ ਇਸ ਖੇਤਰ 'ਚ ਭਾਜਪਾ ਦੀ ਗਿਣਤੀ 17 ਤੋਂ ਘਟ ਕੇ 10 'ਤੇ ਆ ਗਈ। ਉਥੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅਸਰ ਇੰਨਾ ਵੋਟਾਂ ਉੱਤੇ ਖਾਸ ਹੀ ਪਿਆ ਹੈ। ਜਿਥੇ ਕਸ਼ਮੀਰ ਤੋਂ ਕਨਿਆਕੁਮਾਰੀ ਤੱਕ ਪੈਦਲ ਯਾਤਰਾ ਕਰਕੇ ਪੂਰੇ ਦੇਸ਼ ਨੂੰ ਰਾਹੁਲ ਗਾਂਧੀ ਨੇ ਆਪਣੇ ਨਾਲ ਜੋੜਿਆ ਸੀ। ਇਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਵੀ ਰਹੀ ਕਿ ਹਾਲ ਹੀ 'ਚ ਮੋਦੀ ਸਰਨੇਮ ਨੂੰ ਲੈਕੇ ਦੋਸ਼ੀ ਪਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਮੈਂਬਰਸ਼ਿੱਪ ਨੂੰ ਰੱਦ ਕੀਤਾ ਗਿਆ ਸੀ। ਇਸ ਤੋਂ ਬਾਅਦ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਨੇ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦਿੱਤਾ ਹੈ।