ETV Bharat / bharat

ਕਰਨਾਟਕ ’ਚ ਕਮਾਲ, ਇੱਕ ਹਫਤੇ ’ਚ ਪੁਲਿਸ ਅਧਿਕਾਰੀ ਦਾ ਤਿੰਨ ਵਾਰ ਤਬਾਦਲਾ - ਤੈਨਾਤ ਪੀਐਸਆਈ ਡੀਆਰ ਰਵੀਕੁਮਾਰ ਦਾ ਪਹਿਲਾ ਤਬਾਦਲਾ

ਕਰਨਾਟਕ ਵਿੱਚ ਇੱਕ ਪੁਲਿਸ ਅਧਿਕਾਰੀ (PSI) ਦਾ ਤਬਾਦਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਕ ਹਫ਼ਤੇ ਵਿੱਚ ਪੀਐਸਆਈ ਦੇ ਤਿੰਨ ਤਬਾਦਲੇ ਹੋਏ। ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੀ ਬਦਲੀ ਦੇ ਦੌਰਾਨ ਕਿਸੇ ਵੀ ਵਿਭਾਗ ਚ ਡਿਊਟੀ ਜੁਆਇੰਨ ਨਹੀਂ ਕੀਤੀ।

ਇੱਕ ਹਫਤੇ ’ਚ ਪੁਲਿਸ ਅਧਿਕਾਰੀ ਦਾ ਤਿੰਨ ਵਾਰ ਤਬਾਦਲਾ

author img

By

Published : May 14, 2022, 11:50 AM IST

ਚਾਮਰਾਜਨਗਰ (ਕਰਨਾਟਕ): ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਕਿੱਸੇ ਤਾਂ ਤੁਸੀਂ ਸੁਣੇ ਹੀ ਹੋਣਗੇ। ਭਾਰਤੀ ਸਿਨੇਮਾ ਵਿੱਚ ਅਜਿਹੀਆਂ ਕਹਾਣੀਆਂ ਅਕਸਰ ਦੇਖਣ ਨੂੰ ਮਿਲਦੀਆਂ ਹਨ ਕਿ ਇੱਕ ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਦਾ ਵਾਰ-ਵਾਰ ਤਬਾਦਲਾ ਹੁੰਦਾ ਹੈ। ਪਰ ਕਰਨਾਟਕ ਦੇ ਚਮਰਾਜਨਗਰ 'ਚ ਪੁਲਿਸ ਵਿਭਾਗ ਨੇ ਤਬਾਦਲਿਆਂ 'ਤੇ ਹੈਰਾਨੀਜਨਕ ਕੰਮ ਕੀਤਾ। ਇੱਥੇ ਇੱਕ ਪੀਐਸਆਈ ਅਧਿਕਾਰੀ ਦਾ ਇੱਕ ਹਫ਼ਤੇ ਵਿੱਚ ਤਿੰਨ ਥਾਵਾਂ ’ਤੇ ਤਬਾਦਲਾ ਕਰ ਦਿੱਤਾ ਗਿਆ। ਉਸ ਦਾ ਵਾਰ-ਵਾਰ ਤਬਾਦਲਾ ਕਿਉਂ ਕੀਤਾ ਗਿਆ, ਇਸ ਬਾਰੇ ਉੱਚ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ।

ਜਾਣਕਾਰੀ ਮੁਤਾਬਿਕ ਥਾਣਾ ਚਾਮਰਾਜਨਗਰ ਪੂਰਬੀ ਵਿੱਚ ਤੈਨਾਤ ਪੀਐਸਆਈ ਡੀਆਰ ਰਵੀਕੁਮਾਰ ਦਾ ਪਹਿਲਾ ਤਬਾਦਲਾ 6 ਮਈ ਨੂੰ ਹੋਇਆ ਸੀ। ਉਨ੍ਹਾਂ ਨੂੰ ਬੇਗੁਰੂ ਸਟੇਸ਼ਨ 'ਤੇ ਪੋਸਟਿੰਗ ਦਿੱਤੀ ਗਈ ਸੀ। ਅਗਲੇ ਹੀ ਦਿਨ, 7 ਮਈ ਨੂੰ, ਵਿਭਾਗ ਨੇ ਆਪਣੇ ਆਦੇਸ਼ ਵਿੱਚ ਸੋਧ ਕੀਤੀ ਅਤੇ ਰਵੀਕੁਮਾਰ ਨੂੰ ਬੇਗੁਰੂ ਥਾਣੇ ਤੋਂ ਗੁੰਡਲੁਪੇਟ ਥਾਣੇ ਦੀ ਅਪਰਾਧ ਸ਼ਾਖਾ ਵਿੱਚ ਡਿਊਟੀ ਜੁਆਇਨ ਕਰਨ ਦੇ ਆਦੇਸ਼ ਦਿੱਤੇ।

ਅਜੇ ਚਾਰ ਦਿਨ ਹੀ ਹੋਏ ਸੀ ਕਿ 11 ਮਈ ਨੂੰ ਇਕ ਵਾਰ ਫਿਰ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਆ ਗਏ। ਇਸ ਵਾਰ ਉਨ੍ਹਾਂ ਨੂੰ ਗੁੰਡਲੁਪੇਟ ਥਾਣੇ ਤੋਂ ਵਿਰਾਜਪੇਟ ਪਿੰਡ ਥਾਣੇ ਵਿੱਚ ਤੈਨਾਤੀ ਦਿੱਤੀ ਗਈ ਸੀ। ਵਿਰਾਜਪੇਟ ਥਾਣਾ ਕੋਡਾਗੂ ਜ਼ਿਲ੍ਹੇ ਵਿੱਚ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਰਵੀਕੁਮਾਰ ਦੀ ਇੱਕ ਹਫ਼ਤੇ ਵਿੱਚ ਤਿੰਨ ਥਾਵਾਂ ’ਤੇ ਬਦਲੀ ਹੋਣ ਦੇ ਬਾਵਜੂਦ ਖ਼ਬਰ ਲਿਖੇ ਜਾਣ ਤੱਕ ਉਹ ਕਿਸੇ ਵੀ ਥਾਣੇ ਵਿੱਚ ਡਿਊਟੀ ਜੁਆਇਨ ਨਹੀਂ ਕੀਤਾ ਸੀ।

ਫਿਲਹਾਲ ਇਹ ਮਾਮਲਾ ਪੁਲਿਸ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਅਜਿਹਾ ਕੀ ਹੋਇਆ ਕਿ ਡੀਆਰ ਰਵੀਕੁਮਾਰ ਨੂੰ ਹਫ਼ਤੇ ਵਿੱਚ ਤਿੰਨ ਥਾਵਾਂ 'ਤੇ ਤੈਨਾਨੀ ਦਿੱਤੀ ਗਈ।

ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਉਸ ਨੇ ਡਿਊਟੀ ਜੁਆਇਨ ਕਿਉਂ ਨਹੀਂ ਕੀਤੀ। ਫਿਲਹਾਲ ਇਸ ਮੁੱਦੇ 'ਤੇ ਪੀਐਸਆਈ ਰਵੀਕੁਮਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਹ ਕਦੋਂ ਡਿਊਟੀ ਜੁਆਇਨ ਕਰਨਗੇ, ਇਹ ਵੀ ਅਜੇ ਸਪੱਸ਼ਟ ਨਹੀਂ ਹੈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਇਸ ਮੁੱਦੇ ’ਤੇ ਗੱਲ ਨਹੀਂ ਕਰਨਾ ਚਾਹੁੰਦੇ। ਜਦੋਂ ਈਟੀਵੀ ਭਾਰਤ ਨੇ ਕਈ ਸੀਨੀਅਰ ਅਧਿਕਾਰੀਆਂ ਤੋਂ ਫੀਡਬੈਕ ਮੰਗੀ, ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜੋ: ਈ- ਰਿਕਸ਼ਾ ’ਤੇ ਬੈਠ ਜੇਪੀ ਨੱਢਾ ਜਾਣਗੇ ਸ਼ਹੀਦ ਸੁਖਦੇਵ ਥਾਪਰ ਦੇ ਘਰ, ਜਾਣੋ ਕਿਉਂ

ETV Bharat Logo

Copyright © 2025 Ushodaya Enterprises Pvt. Ltd., All Rights Reserved.