ਪਿਥੌਰਾਗੜ੍ਹ (ਉੱਤਰਾਖੰਡ): ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਲਗਾਤਾਰ ਚਾਰ ਸਾਲਾਂ ਤੋਂ ਮੁਲਤਵੀ ਕਰਨ ਦੇ ਨਾਲ, ਉੱਤਰਾਖੰਡ ਸੈਰ-ਸਪਾਟਾ ਵਿਭਾਗ ਸ਼ਰਧਾਲੂਆਂ ਨੂੰ ਇੱਥੇ ਪੁਰਾਣੀ ਲਿਪੁਲੇਖ ਚੋਟੀ ਤੋਂ ਭਗਵਾਨ ਸ਼ਿਵ ਦਾ ਨਿਵਾਸ ਮੰਨੇ ਜਾਂਦੇ ਕੈਲਾਸ਼ ਪਰਬਤ ਦੀ ਝਲਕ ਦਿਖਾਉਣ ਦੀ ਸੰਭਾਵਨਾ ਦਾ ਪਤਾ ਲਗਾ ਰਿਹਾ ਹੈ। ਮੰਗਲਵਾਰ ਨੂੰ, ਉੱਤਰਾਖੰਡ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ, ਪੁਰਾਣੀ ਲਿਪੁਲੇਖ ਚੋਟੀ, ਤਿੱਬਤ ਦੇ ਪ੍ਰਵੇਸ਼ ਦੁਆਰ, ਲਿਪੁਲੇਖ ਦੱਰੇ ਦੇ ਪੱਛਮੀ ਪਾਸੇ ਸਥਿਤ ਹੈ। ਲਿਪੁਲੇਖ ਦੱਰੇ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਆਖਰੀ ਵਾਰ 2019 ਵਿੱਚ ਕੀਤੀ ਗਈ ਸੀ। ਇਸ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ 2020 ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।
'ਕੈਲਾਸ਼ ਦਰਸ਼ਨ' ਕੈਲਾਸ਼-ਮਾਨਸਰੋਵਰ ਯਾਤਰਾ ਦਾ ਬਦਲ : ਧਾਰਚੂਲਾ ਦੇ ਉਪ ਮੰਡਲ ਮੈਜਿਸਟਰੇਟ ਦੇਵੇਸ਼ ਸ਼ਾਸ਼ਾਨੀ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਹਾਲ ਹੀ ਵਿੱਚ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਅਧਿਕਾਰੀਆਂ, ਸਾਹਸੀ ਸੈਰ-ਸਪਾਟਾ ਮਾਹਿਰਾਂ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਪੁਰਾਣੀ ਲਿਪੁਲੇਖ ਚੋਟੀ ਦਾ ਦੌਰਾ ਕੀਤਾ, ਜਿੱਥੋਂ ਸ਼ਾਨਦਾਰ ਕੈਲਾਸ਼ ਪਰਬਤ ਦਾ ਦ੍ਰਿਸ਼ ਦਿਖਾਈ ਦਿੰਦਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਸਥਾਨ ਨੂੰ ਧਾਰਮਿਕ ਸੈਰ ਸਪਾਟੇ ਵਜੋਂ ਕਿਵੇਂ ਵਿਕਸਿਤ ਕੀਤਾ ਜਾ ਸਕਦਾ ਹੈ। ਦੇਵੇਸ਼ ਸ਼ਸ਼ਾਨੀ ਵੀ ਉਸ ਟੀਮ ਦਾ ਹਿੱਸਾ ਸਨ। ਅਧਿਕਾਰੀਆਂ ਨੇ ਕਿਹਾ ਕਿ ਪੁਰਾਣੀ ਲਿਪੁਲੇਖ ਚੋਟੀ ਤੋਂ 'ਕੈਲਾਸ਼ ਦਰਸ਼ਨ' ਕੈਲਾਸ਼-ਮਾਨਸਰੋਵਰ ਯਾਤਰਾ ਦਾ ਬਦਲ ਹੋ ਸਕਦਾ ਹੈ।
- Manipur violence: ਹਿੰਸਾ 'ਤੇ ਕਾਬੂ ਪਾਉਣ ਲਈ ਪੁਲਿਸ ਕੰਟਰੋਲ ਰੂਮ ਸਥਾਪਿਤ, ਪਿਛਲੇ 24 ਘੰਟਿਆਂ 'ਚ ਕੋਈ ਹਿੰਸਾ ਨਹੀਂ
- Rahul Gandhi reached Karol Bagh: ਮਕੈਨਿਕ ਬਣੇ ਰਾਹੁਲ ਗਾਂਧੀ, ਮੋਟਰਸਾਈਕਲ ਕੀਤਾ ਠੀਕ !
- 5.50 ਕਰੋੜ ਦਾ ਫਰੋਡ ਕਰਨ ਵਾਲਾ ਯੂ-ਟਿਊਬਰ ਬਾਬਾ, ਦੁੱਗਣਾ ਕਰਨ ਦੇ ਲਾਲਚ 'ਚ ਲੈਂਦਾ ਸੀ ਪੈਸੇ
ਬਰਫ ਦੇ ਸਕੂਟਰਾਂ ਦੀ ਕੀਤੀ ਜਾ ਸਕਦੀ ਹੈ ਵਰਤੋ: ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਕ੍ਰਿਤੀ ਚੰਦ ਦਾ ਕਹਿਣਾ ਹੈ ਕਿ 'ਸਾਡੀ ਟੀਮ ਨੂੰ ਵਿਆਸ ਘਾਟੀ ਵਿਚ ਧਾਰਮਿਕ ਸੈਰ-ਸਪਾਟੇ ਦੀ ਸੰਭਾਵਨਾ ਬਾਰੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ, ਜਿਸ ਲਈ ਅਸੀਂ ਪੁਰਾਣੀ ਲਿਪੁਲੇਖ ਚੋਟੀ, ਨਾਭਿਧੰਗ ਅਤੇ ਆਦਿ ਕੈਲਾਸ਼ ਖੇਤਰ ਦਾ ਦੌਰਾ ਕੀਤਾ। ਕ੍ਰਿਤੀ ਚੰਦ ਨੇ ਕਿਹਾ, 'ਇੱਕ ਸਨੋ ਸਕੂਟਰ (ਬਰਫ ਉਤੇ ਆਸਾਨੀ ਨਾਲ ਚੱਲਣ ਵਾਲਾ ਸਕੂਟਰ) ਸ਼ਰਧਾਲੂਆਂ ਨੂੰ ਸਿਖਰ 'ਤੇ ਲੈ ਕੇ ਜਾ ਸਕਦਾ ਹੈ, ਜੋ ਸਮੁੰਦਰ ਤਲ ਤੋਂ 19 ਹਜ਼ਾਰ ਫੁੱਟ ਦੀ ਉਚਾਈ 'ਤੇ ਅਤੇ ਲਿਪੁਲੇਖ ਦੱਰੇ ਤੋਂ 1800 ਮੀਟਰ ਦੀ ਦੂਰੀ 'ਤੇ ਸਥਿਤ ਹੈ। ਬੀਆਰਓ ਨੇ ਚੋਟੀ ਦੇ ਅਧਾਰ ਤੱਕ ਸੜਕ ਬਣਾਈ ਹੈ।
ਪੁਰਾਣੀ ਲਿਪੁਲੇਖ ਚੋਟੀ ਤੋਂ ਕੈਲਾਸ਼ ਪਰਬਤ ਦੇ ਦਰਸ਼ਨ: ਉਥੇ ਹੀ ਵਿਆਸ ਘਾਟੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਸ਼ਰਧਾਲੂ ਬੁਢਾਪੇ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਮਾਨਸਰੋਵਰ ਨਹੀਂ ਜਾ ਸਕਦੇ ਸਨ, ਉਹ ਪੁਰਾਣੀ ਲਿਪੁਲੇਖ ਚੋਟੀ ਤੋਂ ਪਵਿੱਤਰ ਕੈਲਾਸ਼ ਪਰਬਤ ਦੇ 'ਦਰਸ਼ਨ' ਕਰਵਾਉਂਦੇ ਸਨ। ਚੋਟੀ ਦਾ ਦੌਰਾ ਕਰਨ ਆਏ ਵਿਆਸ ਘਾਟੀ ਦੇ ਪਿੰਡ ਰੌਂਗਕਾਂਗ ਦੇ ਵਾਸੀ ਭੂਪਾਲ ਸਿੰਘ ਰੌਣਕਲੀ ਦਾ ਕਹਿਣਾ ਹੈ ਕਿ ਚੋਟੀ ਤੋਂ ਕੈਲਾਸ਼ ਪਰਬਤ ਦਾ ਖੂਬਸੂਰਤ ਅਤੇ ਰੋਮਾਂਚਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਸਿਖਰ ਦੇ ਰਸਤੇ ਵਿਚ ਇਕੋ ਇਕ ਚੁਣੌਤੀ ਤੇਜ਼ ਹਵਾਵਾਂ ਅਤੇ ਚਾਰ ਮੋੜ ਹਨ। ਉੱਥੇ ਹੀ ਕਈ ਵਾਰ ਕੈਲਾਸ਼ ਪਰਬਤ ਦੀ ਵੀਡੀਓ ਵੀ ਸ਼ੂਟ ਕੀਤੀ ਗਈ ਸੀ।