ਹੈਦਰਾਬਾਦ: ਯਾਤਰੀਆਂ ਨੂੰ ਆਰਾਮਦਾਇਕ ਸਹੂਲਤਾਂ ਦੇਣ ਲਈ ਜੰਮੂ ਅਤੇ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) ਵੱਲੋਂ 200 ਨਵੀਂਆਂ ਇਲੈਕਟ੍ਰਿਕ ਬੱਸਾਂ ਵਿੱਚ ਸ਼ਾਮਲ ਕਰਨ ਫੈਸਲਾ ਲਿਆ ਗਿਆ ਹੈ। ਜੰਮੂ ਅਤੇ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) 30 ਅਪ੍ਰੈਲ ਤੱਕ ਇਨ੍ਹਾਂ ਬੱਸਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਇਸ ਐਲਾਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਬੱਸਾਂ ਵਿੱਚ ਆਧੁਨਿਕ ਸੁਰੱਖਿਆ ਦੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਇਨ੍ਹਾਂ ਬੱਸ ਦੇ ਰਾਹੀ ਯਾਤਰੀ ਯਾਤਰੀ ਜੰਮੂ ਅਤੇ ਸ਼੍ਰੀਨਗਰ ਦੀਆਂ ਘਾਟੀਆਂ ਦੇ ਸਫ਼ਰ ਦਾ ਆਨੰਦ ਮਾਣ ਸਕਣਗੇ।
ਇਨ੍ਹਾਂ ਬੱਸਾਂ 'ਚ ਆਨਲਾਈਨ ਟਿਕਟ ਬੁਕਿੰਗ ਦੀ ਸੁਵਿਧਾ ਉਪਲਬਧ ਹੋਵੇਗੀ, ਜਿਸ ਦੇ ਰਾਹੀਂ ਮੁਸਾਫੀਰ ਇਸ ਨੂੰ ਘਰ ਬੈਠੇ ਬੁੱਕ ਕਰ ਸਰਣਗੇ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਇਨ੍ਹਾਂ ਦੇ ਇੰਟੈਲੀਜੈਂਟ ਟਰਾਂਸਪੋਰਟ ਮੈਨੇਜਮੈਂਟ ਸਿਸਟਮ ਨੂੰ ਸ਼੍ਰੀਨਗਰ ਸਮਾਰਟ ਸਿਟੀ ਲਿਮਟਿਡ ਅਤੇ ਜੰਮੂ ਸਮਾਰਟ ਸਿਟੀ ਲਿਮਟਿਡ ਨਾਲ ਦੇ ਇੰਟੀਗ੍ਰੇਟੇਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜਿਆ ਗਿਆ ਹੈ। ਜਿਸ ਦੇ ਚੱਲਦੇ ਯਾਤਰੀਆਂ ਨੂੰ ਯਾਤਰੀਆਂ ਕੋਲ ਪੇਮੇਂਟ ਦੇ ਲਈ ਨਕਦ, ਸਮਾਰਟ ਕਾਰਡ ਅਤੇ QR ਕੋਡ ਦੇ ਵਿਕਲਪ ਹੋਣਗੇ।
ਦੋਣਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਯਾਤਰੀਆਂ ਨੂੰ ਆਰਾਮਦਾਇਕ ਸਹੂਲਤਾਂ ਦੇਣ ਲਈ ਜੰਮੂ ਅਤੇ ਕਸ਼ਮੀਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) ਵੱਲੋਂ ਚੁੱਕੇ ਕਦਮ ਹਰ ਕੋਈ ਸ਼ਲਾਘਾ ਕਰ ਰਿਆ ਹੈ। ਇਸ ਦੇ ਘੁੰਮਣ ਜਾਣ ਵਾਲੇ ਯਾਤਰੀਆਂ ਨੂੰ ਵਧੇਰ ਸਹੁਲਤਾਂ ਮਿਲਣਗੀਆਂ।
ਇਹ ਵੀ ਪੜ੍ਹੋ: ਅੱਜ ਅਤੇ ਕੱਲ ਭਾਰਤ ਬੰਦ, ਬੈਂਕਾਂ ਦਾ ਕੰਮ ਹੋ ਸਕਦਾ ਪ੍ਰਭਾਵਿਤ