ਕਸ਼ਮੀਰ (ਜੰਮੂ ਅਤੇ ਕਸ਼ਮੀਰ): ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨਾਲ ਜੁੜੇ ਪੰਜ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ (JeM) ਦੇ ਕਮਾਂਡਰ ਤੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ 2 ਵੱਖ-ਵੱਖ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਹੈ।
ਇਹ ਵੀ ਪੜੋ: ਨਿਊਯਾਰਕ ਟਾਈਮਜ਼ ਦਾ ਦਾਅਵਾ- ਭਾਰਤ ਨੇ Pegasus ਨੂੰ ਇਜ਼ਰਾਇਲ ਤੋਂ ਡਿਫੈਂਸ਼ ਡੀਲ 'ਚ ਖ਼ਰੀਦਿਆ
-
05 #terrorists of #Pakistan sponsored proscribed #terror outfits LeT & JeM killed in dual #encounters in last 12 hours. JeM commander terrorist Zahid Wani & a Pakistani terrorist among the killed. Big #success for us: IGP Kashmir@JmuKmrPolice
— Kashmir Zone Police (@KashmirPolice) January 30, 2022 " class="align-text-top noRightClick twitterSection" data="
">05 #terrorists of #Pakistan sponsored proscribed #terror outfits LeT & JeM killed in dual #encounters in last 12 hours. JeM commander terrorist Zahid Wani & a Pakistani terrorist among the killed. Big #success for us: IGP Kashmir@JmuKmrPolice
— Kashmir Zone Police (@KashmirPolice) January 30, 202205 #terrorists of #Pakistan sponsored proscribed #terror outfits LeT & JeM killed in dual #encounters in last 12 hours. JeM commander terrorist Zahid Wani & a Pakistani terrorist among the killed. Big #success for us: IGP Kashmir@JmuKmrPolice
— Kashmir Zone Police (@KashmirPolice) January 30, 2022
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 12 ਘੰਟਿਆਂ ਵਿੱਚ ਦੋ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਅੱਤਵਾਦੀ ਜ਼ਾਹਿਦ ਵਾਨੀ ਅਤੇ ਇੱਕ ਪਾਕਿਸਤਾਨੀ ਅੱਤਵਾਦੀ ਸਮੇਤ ਪੰਜ ਅੱਤਵਾਦੀ ਮਾਰੇ ਗਏ ਹਨ।
ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਪਾਕਿਸਤਾਨ ਸਪਾਂਸਰਡ ਅੱਤਵਾਦੀ ਸੰਗਠਨ ਲਸ਼ਕਰ ਅਤੇ ਜੈਸ਼ ਦੇ 05 ਅੱਤਵਾਦੀ ਪਿਛਲੇ 12 ਘੰਟਿਆਂ ਵਿੱਚ ਦੋਹਰੇ ਮੁਕਾਬਲੇ ਵਿੱਚ ਮਾਰੇ ਗਏ ਹਨ। JeM ਕਮਾਂਡਰ ਅੱਤਵਾਦੀ ਜ਼ਾਹਿਦ ਵਾਨੀ ਅਤੇ ਇੱਕ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਹਨ ਜੋ ਕਿ ਸਾਡੇ ਲਈ ਵੱਡੀ ਸਫਲਤਾ ਹੈ।
ਪੁਲਿਸ ਮੁਤਾਬਕ ਪੁਲਵਾਮਾ ਜ਼ਿਲ੍ਹੇ ਦੇ ਨਾਇਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ ਤੇ ਤਲਾਸ਼ ਜਾਰੀ ਹੈ।"
ਇਹ ਵੀ ਪੜੋ: 30 ਜਨਵਰੀ ਦਾ ਇਤਿਹਾਸ: ਜਾਣੋ ਅੱਜ ਦੇ ਦਿਨ ਵਾਪਰੀਆਂ ਖਾਸ ਘਟਨਾਵਾਂ
ਹਾਲਾਂਕਿ, ਬਡਗਾਮ ਦੇ ਚਰਾਰ-ਏ-ਸ਼ਰੀਫ ਖੇਤਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਪੁਲਿਸ ਨੇ ਕਿਹਾ, "ਇੱਕ ਏਕੇ 56 ਰਾਈਫਲ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ।