ਟੋਕਿਓ: ਭਾਰਤ ਦੇ ਦੌਰਾ ਮਗਰੋਂ ਪੀ.ਐੱਮ. ਫੂਮਿਓ ਕਿਸ਼ਿਦਾ ਮੰਗਲਵਾਰ ਯੂਕਰੇਨ ਦਾ ਦੌਰਾ ਕਰਨਗੇ। ਇਸ ਦੌਰਾਨ ਜਪਾਨ ਦੇ ਫੂਮਿਓ ਕਿਸ਼ਿਦਾ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੈਂਸਕੀ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਜਪਾਨ ਦੇ ਮੀਡੀਆ ਦੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ। ਜਾਪਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਇਹ ਬੈਠਕ ਭਾਰਤ ਦੇ ਦੌਰੇ ਤੋਂ ਬਾਅਦ ਹੋਣ ਜਾ ਰਹੀ ਹੈ। ਇੱਥੇ ਉਨ੍ਹਾਂ ਨੇ ਸੋਮਵਾਰ ਨੂੰ ਭਾਰਤੀ ਦੇ ਪ੍ਰਧਾਨ ਮੰਤਰੀ ਨਾਲ ਦੋ ਪੱਖੀ ਗੱਲਬਾਤ ਕੀਤੀ ਸੀ।
ਜਾਪਨ ਨੇ ਭਾਰਤ ਨਾਲ ਕੀਤੇ 8 ਸਮਝੌਤੇ: ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਇਸ ਯਾਤਰਾ ਦੌਰਾਨ ਵੱਖ-ਵੱਖ 8 ਸਮਝੌਤਿਆਂ 'ਤੇ ਦਸਖ਼ਤ ਕੀਤੇ ਹਨ। ਇਹ ਫੈਸਲੇ ਇੱਥੇ ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਵਫ਼ਦ ਪੱਧਰੀ ਦੁਵੱਲੀ ਮੀਟਿੰਗ ਦੌਰਾਨ ਲਏ ਗਏ ਹਨ। ਉੱਥੇ ਹੀ ਆਪਣੇ ਬਿਆਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਉਹ ਪਿਛਲੇ ਇੱਕ ਸਾਲ 'ਚ ਕਈ ਵਾਰ ਮਿਲ ਹਨ।
ਕੀ ਕਹਿੰਦੀ ਹੈ ਮੀਡੀਆ ਰਿਪੋਰਟ: ਮੀਡੀਆ ਰਿਪੋਰਟਸ ਮੁਤਾਬਿਕ ਫੂਮਿਓ ਕਿਸ਼ਿਦਾ ਦੀ ਇਹ ਯਾਤਰਾ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਕਿਸੀ ਜਪਾਨੀ ਨੇਤਾ ਦੀ ਪਹਿਲੀ ਯੂਕਰੇਨ ਯਾਤਰਾ ਹੈ। ਤੁਹਾਨੂੰ ਦੱਸ ਦਈਏ ਕਿ ਜਪਾਨ ਜੀ-7 ਦੇਸ਼ਾ ਦੇ ਸਮੂਹ ਦੀ ਅਗਵਾਈ ਕਰਦਾ ਹੈ ਅਤੇ ਫੂਮਿਓ ਕਿਸ਼ਿਦਾ ਇਸ ਸਾਲ ਮਈ 'ਚ ਹਿਰੋਸ਼ਿਮਾ 'ਚ ਹੋਣ ਵਾਲੀ ਜੀ-7 ਦੀ ਤਿੰਨ ਦਿਨਾਂ ਦੀ ਬੈਠਕ ਦੀ ਅਗਵਾਈ ਕਰਨ ਵਾਲੇ ਹਨ। ਕਾਬਲੇਜ਼ਿਕਰ ਹੈ ਕਿ ਹਿਰੋਸ਼ਿਮਾ ਨੂੰ ਅਗਸਤ, 1945 ਵਿੱਚ ਅਮਰੀਕਾ ਨੇ ਪਰਮਾਣੂ ਬੰਬ ਦੇ ਹਮਲੇ ਨਾਲ ਬਰਬਾਦ ਕਰ ਦਿੱਤਾ ਸੀ।
-
Japanese Prime Minister Fumio Kishida is en route to Ukraine for a surprise visit, reports AFP News Agency pic.twitter.com/FzLZ7knIA1
— ANI (@ANI) March 21, 2023 " class="align-text-top noRightClick twitterSection" data="
">Japanese Prime Minister Fumio Kishida is en route to Ukraine for a surprise visit, reports AFP News Agency pic.twitter.com/FzLZ7knIA1
— ANI (@ANI) March 21, 2023Japanese Prime Minister Fumio Kishida is en route to Ukraine for a surprise visit, reports AFP News Agency pic.twitter.com/FzLZ7knIA1
— ANI (@ANI) March 21, 2023
ਜਪਾਨ ਯੂਕਰੇਨ ਦੀ ਮਦਦ ਕਰਨ ਲਈ ਵਚਨਬੱਧ: ਜਪਾਨੀ ਮੀਡੀਆ ਮੁਤਾਬਿਕ ਫੂਮਿਓ ਕਿਸ਼ਿਦਾ ਆਪਣੀ ਯਾਤਰਾ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ ਕਿ ਜਪਾਨ ਯੂਕਰੇਨ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਸੋਮਵਾਰ ਨੂੰ ਦਿੱਲੀ 'ਚ ਕਿਹਾ ਕਿ ਜਪਾਨ ਮੁਕਤ ਅਤੇ ਖੁੱਲ੍ਹੇ ਭਾਰਤ-ਖੇਤਰ ਦੇ ਲਈ ਸਹਿਯੋਗ ਦਾ ਵਿਸਥਾਰ ਕਰੇਗਾ। ਇਸ ਦੇ ਨਾਲ ਹੀ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਜ਼ੋਰ ਦੇ ਕਿ ਕਿਹਾ ਉਨ੍ਹਾਂ ਨੂੰ ਟਕਰਾਅ ਅਤੇ ਵੰਡ ਤੋਂ ਹੱਟਕੇ ਸਹਿਯੋਗ ਦੀ ਦਿਸ਼ਾ ਵਿੱਚ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਇੰਨਾਂ ਦੋਵਾਂ ਪ੍ਰਧਾਨ ਮੰਤਰੀਆਂ ਦੀ ਬੈਠਕ ਕਦੋਂ ਹੁੰਦੀ ਹੈ।