ਹੈਦਰਾਬਾਦ: ਸ਼੍ਰੀ ਜਗਨਨਾਥ ਰਥ ਯਾਤਰਾ ਦਾ ਆਖ਼ਰੀ ਪੜਾਅ ਸ਼੍ਰੀ ਗੁੰਡਿਚਾ ਮੰਦਰ ਹੁੰਦਾ ਹੈ। ਸ਼੍ਰੀ ਜਗਨਨਾਥ ਮੰਦਰ ਤੋਂ ਸ਼੍ਰੀ ਗੁੰਡਿਚਾ ਮੰਦਰ ਦੀ ਦੂਰੀ ਤਿੰਨ ਕਿਲੋਮੀਟਰ ਹੈ। ਭਗਵਾਨ ਜਗਨਨਾਥਸ , ਬਾਲਭ੍ਰਦ ਤੇ ਭੈਂਣ ਸੁਭਦ੍ਰਾ ਇਥੇ 9 ਦਿਨਾਂ ਤੱਕ ਰੁੱਕਦੇ ਹਨ।
ਮੰਦਰ ਦੇ ਦੋ ਮੁਖ ਦਰਵਾਜੇ ਹਨ। ਪੱਛਮੀ ਦਰਵਾਜਾ ਮੰਦਰ ਦਾ ਮੁਖ ਐਂਟਰੀ ਦਾ ਦਰਵਾਜਾ ਹੈ, ਇਥੋਂ ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ ਮੰਦਰ ਵਿੱਚ ਪ੍ਰਵੇਸ਼ ਕਰਦੇ ਹਨ। ਵਾਪਸੀ ਦੇ ਲਈ ਪੂਰਬੀ ਦਰਵਾਜੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸ਼੍ਰੀ ਗੁੰਡਿਚਾ ਮੰਦਰ ਖੁਬਸੂਰਤ ਬਗੀਚੀਆਂ ਵਿਚਾਲੇ ਦੀਵਾਰਾਂ ਨਾਲ ਘਿਰਿਆ ਹੋਇਆ ਹੈ। 75 ਫੁੱਟ ਉੱਚੇ ਤੇ 430 ਫੁੱਟ ਲੰਬੇ ਇਸ ਮੰਦਰ ਨੂੰ ਹਲਕੇ ਭੂਰੇ ਰੰਗ ਦੇ ਰੇਤੀਲੇ ਪੱਥਰਾਂ ਨਾਲ ਬਣਾਇਆ ਗਿਆ ਹੈ।