ETV Bharat / bharat

ਕਸ਼ਮੀਰ: ਇੱਟਾਂ ਦੇ ਭੱਠੇ ਦਾ ਮਾਲਕ ਗ੍ਰਿਫ਼ਤਾਰ, ਅੱਤਵਾਦੀਆਂ ਨੇ ਪ੍ਰਵਾਸੀ ਮਜ਼ਦੂਰਾਂ 'ਤੇ ਕੀਤੀ ਸੀ ਫਾਇਰਿੰਗ

ਜੰਮੂ-ਕਸ਼ਮੀਰ ਦੇ ਕੇਂਦਰੀ ਜ਼ਿਲ੍ਹੇ ਬਡਗਾਮ ਵਿੱਚ ਪੁਲਿਸ ਨੇ ਇੱਕ ਇੱਟ ਭੱਠੇ ਦੇ ਮਾਲਕ ਨੂੰ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਗੈਰ-ਰਾਜੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

J&K: Owner of Kashmir brick kiln where militants targeted migrant labourers held

author img

By

Published : Jun 6, 2022, 8:44 PM IST

ਬਡਗਾਮ: ਜੰਮੂ-ਕਸ਼ਮੀਰ ਦੇ ਕੇਂਦਰੀ ਜ਼ਿਲ੍ਹੇ ਬਡਗਾਮ ਵਿੱਚ ਪੁਲਿਸ ਨੇ ਇੱਕ ਇੱਟ ਭੱਠੇ ਦੇ ਮਾਲਕ ਨੂੰ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਗੈਰ-ਰਾਜੀ ਮਜ਼ਦੂਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਚਡੂਰਾ ਥਾਣੇ ਦੇ ਅਨੁਸਾਰ ਭੱਠੇ ਦੇ ਮਾਲਕ ਦੀ ਪਛਾਣ ਮੁਹੰਮਦ ਯੂਸਫ ਮੀਰ ਪੁੱਤਰ ਮੁਹੰਮਦ ਅਕਬਰ ਮੀਰ ਵਾਸੀ ਚਤਰਗਾਮ ਵਜੋਂ ਹੋਈ ਹੈ।

02 ਜੂਨ 2022 ਨੂੰ, ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਮੁਹੰਮਦ ਯੂਸਫ ਮੀਰ ਦੇ ਭੱਠੇ 'ਤੇ ਕੰਮ ਕਰਦੇ ਗੈਰ-ਰਾਜੀ ਮਜ਼ਦੂਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੇ ਨਤੀਜੇ ਵਜੋਂ ਬਿਹਾਰ ਦਾ ਇੱਕ ਮਜ਼ਦੂਰ ਦਿਲਖੁਸ਼ ਕੁਮਾਰ ਮਾਰਿਆ ਗਿਆ, ਜਦਕਿ ਪੰਜਾਬ ਦਾ ਇੱਕ ਹੋਰ ਮਜ਼ਦੂਰ ਰਾਜਨ ਜ਼ਖ਼ਮੀ ਹੋ ਗਿਆ। ਇਸ ਸਬੰਧੀ ਥਾਣਾ ਚਡੂਰਾ ਵਿਖੇ ਮੁਕੱਦਮਾ ਨੰਬਰ 102/2022 ਦਰਜ ਕਰ ਲਿਆ ਗਿਆ ਹੈ, ਜੋ ਕਿ ਕਾਨੂੰਨ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਜ਼ਿਲ੍ਹੇ ਦੇ ਸਾਰੇ ਭੱਠਿਆਂ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਹਿਲਾਂ ਹੀ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ। ਨਹੀਂ ਤਾਂ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੜਕ ਦਾ ਨਾਂ ਨੱਥੂਰਾਮ ਗੋਡਸੇ ਦੇ ਨਾਂਅ 'ਤੇ, ਹੰਗਾਮੇ ਤੋਂ ਬਾਅਦ ਹਟਾਇਆ ਬੋਰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.