ETV Bharat / bharat

ਇਜ਼ਰਾਈਲ ਦੇ ਹਵਾਈ ਹਮਲੇ 'ਚ 42 ਲੋਕਾਂ ਦੀ ਮੌਤ, ਗਾਜ਼ਾ ਸ਼ਹਿਰ 'ਚ ਤਿੰਨ ਇਮਾਰਤਾਂ ਤਬਾਹ

author img

By

Published : May 17, 2021, 2:51 PM IST

ਫਿਲਸਤੀਨ ਦੇ ਗਾਜ਼ਾ ਖੇਤਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਕੀਤੇ ਗਏ ਹਵਾਈ ਹਮਲਿਆਂ 'ਚ ਮਾਰੇ ਗਏ ਲੋਕਾਂ ਦੀ ਗਿਣਤੀ 42 ਹੋ ਗਈ ਹੈ। ਇਜ਼ਰਾਈਲ ਦੀ ਫੌਜ ਵੱਲੋਂ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਇਜ਼ਰਾਈਲ ਦੇ ਹਵਾਈ ਹਮਲੇ 'ਚ 42 ਲੋਕਾਂ ਦੀ ਮੌਤ, ਗਾਜ਼ਾ ਸ਼ਹਿਰ 'ਚ ਤਿੰਨ ਇਮਾਰਤਾਂ ਤਬਾਹ
ਇਜ਼ਰਾਈਲ ਦੇ ਹਵਾਈ ਹਮਲੇ 'ਚ 42 ਲੋਕਾਂ ਦੀ ਮੌਤ, ਗਾਜ਼ਾ ਸ਼ਹਿਰ 'ਚ ਤਿੰਨ ਇਮਾਰਤਾਂ ਤਬਾਹ

ਗਾਜ਼ਾ ਸਿਟੀ: ਐਤਵਾਰ ਨੂੰ ਗਾਜ਼ਾ ਸ਼ਹਿਰ 'ਤੇ ਇਜ਼ਰਾਈਲ ਦੇ ਹਵਾਈ ਹਮਲੇ ਵਿਚ ਤਿੰਨ ਇਮਾਰਤਾਂ ਤਬਾਹ ਹੋ ਗਈਆਂ ਅਤੇ ਘੱਟੋ ਘੱਟ 42 ਲੋਕ ਮਾਰੇ ਗਏ। ਇਜ਼ਰਾਈਲ ਅਤੇ ਹਮਾਸ ਵਿਚਾਲੇ ਇੱਕ ਹਫਤੇ ਪਹਿਲਾਂ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਭੈੜਾ ਹਮਲਾ ਸੀ।

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ 16ਔਰਤਾਂ ਅਤੇ 10 ਬੱਚੇ ਵੀ ਸ਼ਾਮਲ ਹਨ, ਜਦੋਂ ਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਇਸ ਤੋਂ ਪਹਿਲਾਂ ਇਜ਼ਰਾਈਲ ਦੀ ਸੈਨਾ ਨੇ ਕਿਹਾ ਸੀ ਕਿ ਉਸਨੇ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਇੱਕ ਵੱਖਰੇ ਹਵਾਈ ਹਮਲੇ ਵਿੱਚ ਗਾਜ਼ਾ ਦੇ ਚੋਟੀ ਦੇ ਹਮਾਸ ਆਗੂ ਯਾਹੀਆ ਸਿੰਵਰ ਦੇ ਘਰ ਨੂੰ ਅੱਗ ਲਾ ਦਿੱਤੀ ਸੀ। ਪਿਛਲੇ ਦੋ ਦਿਨਾਂ 'ਚ ਹਮਾਸ ਦੇ ਚੋਟੀ ਦੇ ਆਗੂਆਂ ਦੇ ਘਰਾਂ 'ਤੇ ਇਹ ਤੀਜਾ ਹਮਲਾ ਹੈ। ਇਸ ਦੇ ਨਾਲ ਹੀ ਹਮਲੇ ਦੇ ਮੱਦੇਨਜ਼ਰ ਹਮਾਸ ਦੇ ਕਈ ਆਗੂ ਰੂਪੋਸ਼ ਹੋ ਗਏ ਹਨ।

ਇਜ਼ਰਾਈਲ ਨੇ ਹਮਾਸ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਹਾਲ ਦੇ ਦਿਨਾਂ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੌਮਾਂਤਰੀ ਗੱਲਬਾਤ ਕਰਨ ਵਾਲੇ ਵੀ ਦੋਵਾਂ ਧਿਰਾਂ ਵਿਚਕਾਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹਮਾਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਚੱਲਦਿਆਂ ਇਨ੍ਹਾਂ ਕੋਸ਼ਿਸ਼ਾਂ 'ਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ।

ਪੂਰਬੀ ਯਰੂਸ਼ਲਮ ਵਿੱਚ ਤਨਾਅ ਇਸ ਮਹੀਨੇ ਦੇ ਸ਼ੁਰੂ ਵਿੱਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਫਿਲਸਤੀਨੀ ਲੋਕਾਂ ਨੇ ਸ਼ੇਖ ਜਰਾੜਾ ਵਿਖੇ ਉਨ੍ਹਾਂ ਨੂੰ ਕੱਢੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਸੀ ਅਤੇ ਇਜ਼ਰਾਈਲੀ ਪੁਲਿਸ ਨੇ ਅਲ-ਆਕਸਾ ਮਸਜਿਦ ਵਿੱਚ ਕਾਰਵਾਈ ਕੀਤੀ ਸੀ।

ਲੜਾਈ ਪਿਛਲੇ ਸੋਮਵਾਰ ਨੂੰ ਉਦੋਂ ਸ਼ੁਰੂ ਹੋਈ ਜਦੋਂ ਹਮਾਸ ਨੇ ਯਰੂਸ਼ਲਮ ਨੂੰ ਬਚਾਉਣ ਦਾ ਦਾਅਵਾ ਕਰਦਿਆਂ ਲੰਬੀ ਦੂਰੀ ਦੇ ਰਾਕੇਟ ਚਲਾਈ। ਵਿਵਾਦ ਹੋਰ ਥਾਵਾਂ 'ਤੇ ਵੀ ਫੈਲ ਗਿਆ ਹੈ। ਵੈਸਟ ਬੈਂਕ ਅਤੇ ਇਜ਼ਰਾਈਲ 'ਚ ਕਈ ਥਾਵਾਂ ਤੇ ਯਹੂਦੀ ਅਤੇ ਅਰਬ ਨਾਗਰਿਕਾਂ ਵਿਚਾਲੇ ਝੜਪਾਂ ਵੀ ਹੋ ਚੁੱਕੀਆਂ ਹਨ।

ਇਸ ਸੰਘਰਸ਼ 'ਚ ਗਾਜ਼ਾ 'ਚ 55 ਬੱਚਿਆਂ ਅਤੇ 33 ਔਰਤਾਂ ਸਣੇ 188 ਫਿਲਸਤੀਨੀ ਮਾਰੇ ਗਏ ਹਨ ਅਤੇ 1,230 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਇੱਕ ਪੰਜ ਸਾਲਾ ਬੱਚਾ ਵੀ ਸ਼ਾਮਲ ਹੈ।

ਇਜ਼ਰਾਈਲੀ ਸੈਨਾ ਨੇ ਐਤਵਾਰ ਨੂੰ ਕਿਹਾ ਕਿ ਇਸ ਨੇ ਹਮਾਸ ਦੇ ਸਭ ਤੋਂ ਸੀਨੀਅਰ ਆਗੂ ਯਾਹੀਆ ਸਿਨਵਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਜੋ ਸੰਭਾਵਿਤ ਤੌਰ 'ਤੇ ਸਮੂਹ ਦੇ ਬਾਕੀ ਚੋਟੀ ਦੇ ਆਗੂਆਂ ਦੇ ਨਾਲ ਉਥੇ ਲੁਕੇ ਹੋਏ ਸਨ। ਇਜ਼ਰਾਈਲ ਨੇ ਸ਼ਨੀਵਾਰ ਨੂੰ ਹਮਾਸ ਦੇ ਰਾਜਨੀਤਿਕ ਵਿੰਗ ਦੇ ਆਗੂ ਖਲੀਲ ਅਲ-ਹਾਯੇਹ ਦੇ ਘਰ ਬੰਬ ਸੁੱਟਿਆ।

ਹਮਾਸ ਅਤੇ ਇਸਲਾਮਿਕ ਜੇਹਾਦ ਦੇ ਅੱਤਵਾਦੀ ਸਮੂਹ ਨੇ ਮੰਨਿਆ ਹੈ ਕਿ ਸੋਮਵਾਰ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਉਸ ਦੇ 20 ਲੜਾਕੂ ਮਾਰੇ ਗਏ ਹਨ।

ਮਿਸਰ ਦੇ ਡਿਪਲੋਮੈਟ ਨੇ ਕਿਹਾ ਕਿ ਹਮਾਸ ਦੇ ਰਾਜਨੀਤਿਕ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਜੰਗਬੰਦੀ ਦੀਆਂ ਕੋਸ਼ਿਸ਼ਾਂ ਪ੍ਰਭਾਵਿਤ ਹੋਣਗੀਆਂ।

ਹਮਾਸ ਅਤੇ ਹੋਰ ਅੱਤਵਾਦੀ ਸਮੂਹਾਂ ਨੇ ਇਜ਼ਰਾਈਲ ਉੱਤੇ ਤਕਰੀਬਨ 2,900 ਰਾਕੇਟ ਚਲਾਏ ਹਨ। ਇਸ ਦੇ ਨਾਲ ਹੀ ਇਜ਼ਰਾਈਲੀ ਸੈਨਾ ਦਾ ਕਹਿਣਾ ਹੈ ਕਿ 450 ਰਾਕੇਟ ਥੋੜੀ ਦੂਰੀ 'ਤੇ ਡਿੱਗ ਪਏ, ਜਦੋਂ ਕਿ ਹਵਾਈ ਸੈਨਾ ਦੇ ਸੁਰੱਖਿਆ ਸਿਸਟਮ ਨੇ 1,150 ਰਾਕੇਟ ਦਾਗੇ ਹਨ।

ਇਜ਼ਰਾਈਲ ਨੇ ਗਾਜ਼ਾ ਵੱਲ ਸੈਂਕੜੇ ਹਵਾਈ ਹਮਲੇ ਕੀਤੇ ਹਨ, ਜਿਥੇ ਤਕਰੀਬਨ 20 ਲੱਖ ਫਿਲਸਤੀਨੀ ਰਹਿੰਦੇ ਹਨ।

ਇਸ ਨੇ ਗਾਜ਼ਾ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਨੂੰ ਢਾਹ ਦਿੱਤਾ ਅਤੇ ਕਿਹਾ ਕਿ ਇਸ 'ਚ ਹਮਾਸ ਦੀ ਸੈਨਾ ਨਾਲ ਜੁੜੇ ਦਫ਼ਤਰ ਸਨ। ਉਸੇ ਸਮੇਂ ਸ਼ਨੀਵਾਰ ਨੂੰ ਇੱਕ ਬਹੁ ਮੰਜ਼ਿਲਾਂ ਇਮਾਰਤ ਢਾਹ ਦਿੱਤੀਆਂ ਗਈਆਂ। ਜਿਸ 'ਚ 'ਦਿ ਐਸੋਸੀਏਟਡ ਪ੍ਰੈਸ' ਅਤੇ ਹੋਰ ਮੀਡੀਆ ਸੰਸਥਾਵਾਂ ਦੇ ਦਫਤਰ ਸਨ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, ‘ਇਹ ਮੁਹਿੰਮ ਜਿੰਨਾ ਚਿਰ ਜ਼ਰੂਰਤ ਪਵੇਗੀ ਜਾਰੀ ਰਹੇਗੀ।

ਉਸਨੇ ਦੋਸ਼ ਲਗਾਇਆ ਕਿ ਇਸ ਇਮਾਰਤ ਵਿੱਚ ਹਮਾਸ ਦੀ ਮਿਲਟਰੀ ਇੰਟੈਲੀਜੈਂਸ ਯੂਨਿਟ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ:ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਖ਼ਿਲਾਫ਼ ਕੀਤੀ ਸ਼ਿਕਾਇਤ

ETV Bharat Logo

Copyright © 2024 Ushodaya Enterprises Pvt. Ltd., All Rights Reserved.