ਤੇਲੰਗਾਨਾ : ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਸਿਟੀ ਰਾਮੋਜੀ ਫਿਲਮ ਸਿਟੀ ਅੰਦਰ ਬੁੱਧਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਰਾਮੋਜੀ ਗਰੁੱਪ ਆਫ਼ ਕੰਪਨੀਆਂ ਦੀਆਂ ਮਹਿਲਾ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਖੂਬ ਡਾਂਸ ਕੀਤਾ। ਇਸ ਵਾਰ ਡਿਜਿਟ ਆਲ - 'ਲਿੰਗ ਸਮਾਨਤਾ ਲਈ ਨਵੀਨਤਾ ਅਤੇ ਤਕਨਾਲੋਜੀ ਇਕੁਇਟੀ' ਨੂੰ ਗਲੇ ਲਗਾਉਣਾ ਵਿਸ਼ਾ ਰਿਹਾ ਹੈ।
IAS ਅਧਿਕਾਰੀ ਸਮਿਤਾ ਸੱਭਰਵਾਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਸ ਪ੍ਰੋਗਰਾਮ ਦਾ ਸ਼ਾਨ ਨੂੰ ਵਧਾਉਣ ਤੇ ਹੋਰ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਲਈ IAS ਅਧਿਕਾਰੀ ਸਮਿਤਾ ਸੱਭਰਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਆਪਣਾ ਤਜ਼ੁਰਬਾ ਸਾਂਝਾ ਕੀਤਾ। ਉਨ੍ਹਾਂ ਕਿਹਾ ਈਨਾਡੂ ਸਮਾਚਾਰ ਪੱਤਰ ਉਹ ਖੁੱਦ ਵੀ ਪੜ੍ਹਦੀ ਹੈ। ਇਹ ਆਜ਼ਾਦ ਲਿੱਖਣ ਵਾਲਾ ਸਮਾਚਾਰ ਪੱਤਰ ਹੈ। ਸਮਿਤਾ ਸੱਭਰਵਾਲ ਨੇ ਕਿਹਾ ਕਿ ਜੇਕਰ ਮੈਂ ਤੇਲੁਗੂ ਭਾਸ਼ਾ ਸਿੱਖੀ ਹੈ, ਤਾਂ ਉਹ ਈਨਾਡੂ ਸਮਾਚਾਰ ਪੱਤਰ ਦੀ ਮਦਦ ਨਾਲ ਸਭੰਵ ਹੋਇਆ। ਇਸੇ ਦੀ ਮਦਦ ਨਾਲ ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਸਮਿਤਾ ਸੱਭਰਵਾਲ ਨੇ ਜਿੱਥੇ ਹੋਰਨਾਂ ਮਹਿਲਾਵਾਂ ਦਾ ਹੌਂਸਲਾ ਵਧਾਇਆ, ਉੱਥੇ ਹੀ ਸਭ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਈਟੀਵੀ ਭਾਰਤ ਦੀ MD ਬ੍ਰਿਹਾਤੀ ਨੇ ਕੀਤਾ ਸਵਾਗਤ: ਸਮਾਗਮ ਦੌਰਾਨ ਰਾਮੋਜੀ ਫਿਲਮ ਸਿਟੀ ਦੀ ਐਮਡੀ ਵਿਜੇਸ਼ਵਰੀ ਅਤੇ ਈਟੀਵੀ ਭਾਰਤ ਦੀ ਡਾਇਰੈਕਟਰ ਬ੍ਰਿਹਾਤੀ ਨੇ ਵੀ ਖਾਸ ਤੌਰ ਉੱਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮੁੱਖ ਮਹਿਮਾਨ ਸਮਿਤਾ ਸੱਭਰਵਾਲ ਦਾ ਸਵਾਗਤ ਕੀਤਾ ਤੇ ਸਨਮਾਨ ਚਿੰਨ੍ਹ ਦਿੱਤਾ। ਦੂਜੇ ਪਾਸੇ, ਨਾਰੀਵਾਦੀ ਮੈਗਜ਼ੀਨ 'ਭੂਮਿਕਾ' ਦੀ ਸੰਪਾਦਕ ਕੋਂਡਵੇਤੀ ਸੱਤਿਆਵਤੀ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਹਿਲਾ ਦਿਵਸ ਦੀ ਸ਼ੁਰੂਆਤ ਜੋਤੀ ਪ੍ਰਜਵਾਲਾ ਨੇ ਜੋਤ ਜਗਾ ਕੇ ਕੀਤੀ ਗਈ। ਆਰਐਫਸੀ ਦੇ ਐਮਡੀ ਵਿਜੇਸ਼ਵਰੀ ਅਤੇ ਈਟੀਵੀ ਭਾਰਤ ਦੇ ਡਾਇਰੈਕਟਰ ਬ੍ਰਿਹਾਤੀ ਨੇ ਮੁੱਖ ਮਹਿਮਾਨ ਸਮਿਤਾ ਸੱਭਰਵਾਲ ਅਤੇ ਸੱਤਿਆਵਤੀ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ, ਸੰਗੀਤ, ਡਾਂਸ, ਫੈਸ਼ਨ ਸ਼ੋਅ ਅਤੇ ਰੰਗੋਲੀ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮ ਵੰਡੇ ਗਏ। ਕੇਕ ਕੱਟ ਕੇ ਇਸ ਦਿਨ ਨੂੰ ਹੋਰ ਖਾਸ ਬਣਾਇਆ ਗਿਆ।
ਪ੍ਰੋਗਰਾਮ ਵਿੱਚ ਨਾਰੀ ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਲਈ ਬਣਾਈਆਂ ਗਈਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਮਨੋਰੰਜਨ ਪੇਸ਼ ਕੀਤਾ। ਇਸ ਮੌਕੇ ਬੋਸਕੋ ਗਰੁੱਪ ਵੱਲੋਂ ਡਾਂਸ ਦੀ ਪੇਸ਼ਕਾਰੀ ਕਾਫੀ ਪ੍ਰਭਾਵਸ਼ਾਲੀ ਰਹੀ। ਇਸ ਮੌਕੇ ਉਨ੍ਹਾਂ ਨੇ ਦੇਵੀ ਦੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਡਾਂਸ ਕਰਦੇ ਹੋਏ ਨਾਟਕ ਪੇਸ਼ ਕੀਤਾ, ਜੋ ਕਿ ਕਾਫੀ ਪ੍ਰੇਰਨਾਦਾਇਕ ਰਿਹਾ। ਇਸ ਸਾਰੇ ਪ੍ਰੋਗਰਾਮ ਵਿੱਚ ਰਾਮੋਜੀ ਗਰੁੱਪ ਦੀਆਂ ਮਹਿਲਾ ਕਰਮਚਾਰੀਆਂ ਨੂੰ ਖਾਸ ਮਹਿਸੂਸ ਕਰਵਾਉਣ ਬਹੁਤ ਹੀ ਵਧੀਆਂ ਪ੍ਰਬੰਧ ਕੀਤੇ ਗਏ। ਜਦੋਂ ਮਹਿਲਾ ਕਰਮਚਾਰੀ ਪ੍ਰੋਗਰਾਮ ਲਈ ਆਡੀਟੋਰੀਅਮ ਅੰਦਰ ਦਾਖਲ ਹੋ ਰਹੀਆਂ ਸੀ ਤਾਂ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇਸ ਸਾਰਾ ਪ੍ਰੋਗਰਾਮ ਰਾਮੋਜੀ ਫਿਲਮ ਸਿਟੀ ਅੰਦਰ ਲੰਡਨ ਪ੍ਰਿੰਸਿਜ਼ ਸਟਰੀਟ ਵਿੱਚ ਕਰਵਾਇਆ ਗਿਆ।
ਇਹ ਵੀ ਪੜ੍ਹੋ: President In Amritsar : ਗੁਰੂ ਨਗਰੀ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ