ETV Bharat / bharat

ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ 2021

ਹਰ ਸਾਲ ਵਿਸ਼ਵ ਭਰ ਵਿੱਚ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ (International Plastic Bag Free Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਲੋਕਾਂ ਨੂੰ ਪਲਾਸਟਿਕ ਬੈਗਾਂ ਰਾਹੀਂ ਹੋਣ ਵਾਲੇ ਵਾਤਾਵਰਣ ਪਦੂਸ਼ਣ ਬਾਰੇ ਜਾਗਰੂਕ ਕਰਨਾ ਹੈ।

author img

By

Published : Jul 3, 2021, 7:00 AM IST

ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ
ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ

ਹੈਦਰਾਬਾਦ : ਹਰ ਸਾਲ ਵਿਸ਼ਵ ਭਰ ਵਿੱਚ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ (International Plastic Bag Free Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਮਕਸਦ ਲੋਕਾਂ ਨੂੰ ਪਲਾਸਟਿਕ ਬੈਗਾਂ ਰਾਹੀਂ ਹੋਣ ਵਾਲੇ ਵਾਤਾਵਰਣ ਪਦੂਸ਼ਣ ਬਾਰੇ ਜਾਗਰੂਕ ਕਰਨਾ ਹੈ।

ਪਲਾਸਟਿਕ ਬੈਗਾਂ ਦੀ ਅੰਨ੍ਹੇਵਾਹ ਵਰਤੋਂ

ਇਸ ਧਰਤੀ ਦਾ ਹਰ ਇੱਕ ਵਿਅਕਤੀ ਇੱਕ ਸਾਲ ਵਿੱਚ 700 ਪਲਾਸਟਿਕ ਦੀ ਵਰਤੋਂ ਕਰਦਾ ਹੈ। ਵੱਡੇ ਪੱਧਰ 'ਤੇ, ਵੇਖਿਆ ਜਾਵੇ ਤਾਂ ਦੁਨੀਆ ਭਰ 'ਚ 1.60 ਲੱਖ ਪਲਾਸਟਿਕ ਦੀ ਵਰਤੋਂ ਹੁੰਦੀ ਹੈ ਅਤੇ ਇੱਕ ਤੋਂ ਪੰਜ ਟ੍ਰਿਲੀਅਨ ਪਲਾਸਟਿਕ ਬੈਗ ਇੱਕ ਸਾਲ ਵਿੱਚ ਇਸਤੇਮਾਲ ਹੁੰਦੇ ਹਨ। ਇਸ ਦਾ ਅਰਥ ਹੈ ਹਰ ਇੱਕ ਮਿੰਟ 'ਚ 10 ਮਿਲੀਅਨ ਪਲਾਸਟਿਕ ਬੈਗ। ਵਿਸ਼ਵਵਿਆਪੀ ਤੌਰ 'ਤੇ, ਇਨ੍ਹਾਂ ਵਿਚੋਂ ਮਹਿਜ਼ ਇੱਕ ਤੋਂ ਤਿੰਨ ਫੀਸਦੀ ਹੀ ਰੀਸਾਈਕਲ ਕੀਤੇ ਜਾਂਦੇ ਹਨ।

ਸੰਯੁਕਤ ਰਾਸ਼ਟਰ ਵਾਤਾਵਰਣ ਤੇ ਵਿਸ਼ਵ ਸਰੋਤ ਸੰਸਥਾਨ (ਡਬਲਯੂਆਰਆਈ) WRI ਦੀ ਇੱਕ ਰਿਪੋਰਟ ਵਿੱਚ 192 ਦੇਸ਼ਾਂ ਦੀ ਸਮੀਖਿਆ ਕੀਤੀ ਗਈ। ਇਸ 'ਚ ਪਾਇਆ ਗਿਆ ਕਿ ਜੁਲਾਈ 2018 ਤੱਕ ਘੱਟੋ ਘੱਟ 127 ਦੇਸ਼ਾਂ ਨੇ ਪਲਾਸਟਿਕ ਬੈਗਾਂ ਦੀ ਵਰਤੋਂ ਨੂੰ ਘੱਟ ਕਰਨ ਲਈ ਕਾਨੂੰਨ ਦੇ ਕੁੱਝ ਰੂਪ ਅਪਣਾਏ ਹਨ।

ਪਲਾਸਟਿਕ ਬੈਗਾਂ ਦੀ ਅੰਨ੍ਹੇਵਾਹ ਵਰਤੋਂ
ਪਲਾਸਟਿਕ ਬੈਗਾਂ ਦੀ ਅੰਨ੍ਹੇਵਾਹ ਵਰਤੋਂ

ਕਿਉਂ ਨਹੀਂ ਵਰਤਣੇ ਚਾਹੀਦੇ ਨੇ ਪਲਾਸਟਿਕ ਬੈਗ

  • ਪਲਾਸਟਿਕ ਬੈਗਸ ਨਾਲ ਨਾਲਿਆਂ ਤੇ ਜਲ ਮਾਰਗਾਂ 'ਚ ਰੁਕਾਵਟ ਆਉਂਦੀ ਹੈ। ਇਸ ਨਾਲ ਸ਼ਹਿਰੀ ਵਾਤਾਵਰਣ ਨੂੰ ਖ਼ਤਰਾ ਹੋ ਸਕਦਾ ਹੈ ਤੇ ਜ਼ਹਿਰੀਲੇ ਤੱਤ ਆਮ ਲੋਕਾਂ ਲਈ ਵੱਡੀ ਸਮੱਸਿਆ ਹੋ ਸਕਦੀ ਹੈ।
  • ਪਲਾਸਟਿਕ ਬੈਗ ਵੱਲੋਂ ਡ੍ਰੇਨੇਜ਼ ਸਿਸਟਮ ਵਿੱਚ ਰੁਕਾਵਟ ਆਉਂਦੀ ਹੈ ਜੋ ਕਿ ਹੜ੍ਹ ਦੇ ਇੱਕ ਮੁਖ ਕਾਰਨਾਂ ਚੋਂ ਪਛਾਣਿਆ ਗਿਆ ਹੈ।
  • ਪਲਾਸਟਿਕ ਬੈਗਾਂ ਰਾਹੀਂ ਡ੍ਰੇਨੇਜ਼ ਸਿਸਟਮ ਵਿੱਚ ਰੁਕਾਵਟ ਆਉਣ ਕਾਰਨ ਮੱਖੀਆਂ, ਮੱਛਰ ਤੇ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨਾਲ ਲੋਕ ਬਿਮਾਰ ਪੈ ਸਕਦੇ ਹਨ।
  • ਪਲਾਸਟਿਕ ਸਮੱਗਰੀ, ਖ਼ਾਸਕਰ ਪਲਾਸਟਿਕ ਦੇ ਬੈਗ ਸੰਮੁਦਰੀ ਜੀਵਾਂ ਲਈ ਵੀ ਖ਼ਤਰਾ ਬਣ ਰਹੇ ਹਨ। ਕੱਛੂਕੂਮੇ ਅਤੇ ਡੌਲਫਿਨ ਅਕਸਰ ਪਲਾਸਟਿਕ ਦੇ ਬੈਗਾਂ ਨੂੰ ਭੋਜਨ ਦੇ ਰੂਪ ਵਿੱਚ ਨਿਗਲ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਬਿਮਾਰੀਆਂ ਹੋ ਜਾਂਦੀਆਂ ਹਨ ਤੇ ਅੰਤ ਵਿੱਚ ਇਹ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੇ ਹਨ।
  • ਪਲਾਸਟਿਕ ਬੈਗ ਵਾਤਾਵਰਣ, ਪਾਣੀ ਤੇ ਹਵਾ ਪ੍ਰਦੂਸ਼ਤ ਹੋਣ ਨਾਲ ਮਨੁੱਖਾਂ ਲਈ ਖ਼ਤਰਾ ਵੱਧ ਜਾਂਦਾ ਹੈ। ਕਿਉਂਕਿ ਇਨ੍ਹਾਂ ਪਲਾਸਟਿਕ ਬੈਗਾਂ ਨੂੰ ਤਿਆਰ ਕਰਨ ਲਈ ਖ਼ਤਰਨਾਕ ਰਸਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
  • ਪਲਾਸਟਿਕ ਬੈਗ ਖਾਣ ਦੀਆਂ ਵਸਤੂਆਂ ਪੈਕ ਕਰਨ ਨਾਲ ਪਲਾਸਟਿਕ ਦੇ ਜ਼ਹਿਰੀਲੇ ਤੱਤ ਭੋਜਨ ਵਿੱਚ ਆ ਜਾਂਦੇ ਹਨ,ਜੋ ਕਿ ਲੋਕਾਂ ਲਈ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ।
  • ਸਰਦੀਆਂ ਵਿੱਚ, ਪਲਾਸਟਿਕ ਦਾ ਕੂੜਾ-ਕਰਕਟ ਅਕਸਰ ਗਰਮੀ ਪਾਉਣ ਜਾਂ ਖਾਣਾ ਪਕਾਉਣ ਲਈ ਸਾੜਿਆ ਜਾਂਦਾ ਹੈ। ਇਸ ਕਾਰਨ ਲੋਕ ਜ਼ਹਿਰੀਲੀ ਹਵਾ ਦਾ ਸ਼ਿਕਾਰ ਹੋ ਜਾਂਦੇ ਹਨ। ਪਲਾਸਟਿਕ ਨੂੰ ਖੁੱਲ੍ਹੀ ਹਵਾਂ 'ਚ ਸਾੜਨ ਨਾਲ ਫੁਰਨ ਅਤੇ ਡਾਈਆਕਸਿਨ ਵਰਗੀਆਂ ਨੁਕਸਾਨਦਾਇਕ ਗੈਸਾਂ ਨਿਕਲਦੀਆਂ ਹਨ। ਜੋ ਕਿ ਮਨੁੱਖ ਲਈ ਹਾਨੀਕਾਰਕ ਹਨ।
    ਪਲੈਸਟਿਕ ਬੈਗ ਦੀ ਵਰਤੋ ਨਾਲ ਮਨੁੱਖਾਂ ਤੇ ਜਾਨਵਰਾਂ ਨੂੰ ਖ਼ਤਰਾ

ਕੁੱਝ ਰਿਸਰਚਾਂ ਵਿੱਚ ਇਹ ਪਤਾ ਲੱਗਿਆ ਹੈ ਕਿ ਪਲਾਸਟਿਕ ਦੇ ਬੈਗ ਦੀ ਵਰਤੋਂ ਮਨੁੱਖਾ ਤੇ ਜਾਨਵਰਾਂ ਲਈ ਬੇਹਦ ਨੁਕਸਾਨਦਾਇਕ ਹੁੰਦੀ ਹੈ। ਪਲਾਸਟਿਕ ਦੇ ਬੈਗ ਤੇ ਤੇ ਸਟਾਈਰੋਫੋਮ ਕੰਟੇਨਰ ਨੂੰ ਸੜਨ ਵਿੱਚ ਹਜ਼ਾਰਾਂ ਸਾਲ ਲੱਗ ਸਕਦੇ ਹਨ। ਇਸ ਤੋਂ ਪਹਿਲਾਂ, ਉਹ ਮਿੱਟੀ ਤੇ ਪਾਣੀ ਨੂੰ ਪ੍ਰਦੂਸ਼ਤ ਕਰਨ ਤੋਂ ਇਲਾਵਾ, ਧਰਤੀ ਅਤੇ ਸਮੁੰਦਰ ਦੇ ਜੀਵਾਂ ਲਈ ਵੱਡਾ ਖ਼ਤਰਾ ਪੈਦਾ ਕਰ ਰਹੇ ਹਨ।

ਪਲਾਸਟਿਕ ਦੇ ਬੈਗ ਤੇ ਫੋਮ ਦੇ ਪਲਾਸਟਿਕ ਉਤਪਾਦ ਜੋ ਕਿ ਮਹਿਜ਼ ਇੱਕ ਵਾਰ ਵਰਤੇ ਜਾ ਸਕਦੇ ਹਨ। ਇਹ ਸਰਕਾਰ ਲਈ ਬੇਹਦ ਪਰੇਸ਼ਾਨ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਨੂੰ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ।

ਇਕੋ-ਫ੍ਰੈਂਡਲੀ ਵਿਕਲਪਾਂ ਦੀ ਵਰਤੋਂ
ਇਕੋ-ਫ੍ਰੈਂਡਲੀ ਵਿਕਲਪਾਂ ਦੀ ਵਰਤੋਂ

ਇਕੋ-ਫ੍ਰੈਂਡਲੀ ਵਿਕਲਪਾਂ ਦੀ ਵਰਤੋਂ

ਅੰਤਰ ਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ ਦੇ ਦਿਨ ਵਿਸ਼ਵਵਿਆਪੀ ਪੱਧਰ ਉੱਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮਕਸਦ ਸੀ ਦੁਨੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਵਾਉਣਾ। ਇਹ ਦਿਨ ਵਾਤਾਵਰਣ ਸੁਰੱਖਿਆ ਨੂੰ ਵਧਾਵਾ ਦੇਣ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਪਲਾਸਟਿਕ ਬੈਗ ਦੇ ਬਦਲੇ ਇਕੋ-ਫ੍ਰੈਂਡਲੀ ਵਿਕਲਪਾਂ -ਜਿਵੇਂ ਕੀ ਜੂਟ, ਕਪੜੇ ਤੇ ਕਾਗਜ਼ ਦੇ ਬੈਗਾਂ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਅੰਤਰਰਾਸ਼ਟਰੀ ਪਲਾਸਟਿਕ ਬੈਗ ਫ੍ਰੀ ਦਿਵਸ ਤੇ, ਆਓ ਅਸੀਂ ਸਾਰੇ ਰੋਜ਼ਾਨਾ ਕੰਮਾਂ ਵਿੱਚ ਮਹਿਜ਼ ਕਾਗਜ਼ ਅਤੇ ਕੱਪੜੇ ਨਾਲ ਬਣੇ ਵਾਤਾਵਰਣ ਅਨੁਕੂਲ ਬੈਗਾਂ ਦੀ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਦਾ ਪ੍ਰਣ ਲੈਂਦੇ ਹਾਂ।

ਇਹ ਵੀ ਪੜ੍ਹੋ : 5-6 ਦਿਨਾਂ ਤਕ ਮੌਨਸੂਨ ਆਉਣ ਦੀ ਕੋਈ ਸੰਭਾਵਨਾ ਨਹੀਂ :ਮੌਸਮ ਵਿਭਾਗ

ETV Bharat Logo

Copyright © 2024 Ushodaya Enterprises Pvt. Ltd., All Rights Reserved.