ਨਵੀਂ ਦਿੱਲੀ: ਦੇਸ਼ ਵਿੱਚ 24 ਘੰਟਿਆਂ ਵਿੱਚ ਕੋਵਿਡ-19 (Covid-19) ਦੇ 10,423 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 443 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ (Health Ministry) ਨੇ ਇਹ ਜਾਣਕਾਰੀ ਦਿੱਤੀ ਹੈ।
ਸਿਹਤ ਮੰਤਰਾਲੇ ਦੇ ਮੁਤਾਬਿਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 1,53,776 ਲੱਖ ਹੋ ਗਈ ਹੈ। ਜੋ ਕਿ 250 ਦਿਨਾਂ ਵਿੱਚ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ 'ਚ ਦੇਸ਼ ਭਰ 'ਚ ਵਾਇਰਸ ਤੋਂ 15,021 ਲੋਕ ਸਿਹਤਮੰਦ ਹੋ ਗਏ ਹਨ, ਜਿਸ ਤੋਂ ਬਾਅਦ ਹੁਣ ਤੱਕ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,36,83,581 ਹੋ ਗਈ ਹੈ।
-
India reports 10,423 #COVID19 cases, 15,021 recoveries and 443 deaths in last 24 hours as per the Union Health Ministry
— ANI (@ANI) November 2, 2021 " class="align-text-top noRightClick twitterSection" data="
Case tally: 3,42,96,237
Active cases: 1,53,776 (lowest in 250 days)
Total recoveries: 3,36,83,581
Death toll: 4,58,880
Total Vaccination: 1,06,85,71,879 pic.twitter.com/o0GaCTvtWI
">India reports 10,423 #COVID19 cases, 15,021 recoveries and 443 deaths in last 24 hours as per the Union Health Ministry
— ANI (@ANI) November 2, 2021
Case tally: 3,42,96,237
Active cases: 1,53,776 (lowest in 250 days)
Total recoveries: 3,36,83,581
Death toll: 4,58,880
Total Vaccination: 1,06,85,71,879 pic.twitter.com/o0GaCTvtWIIndia reports 10,423 #COVID19 cases, 15,021 recoveries and 443 deaths in last 24 hours as per the Union Health Ministry
— ANI (@ANI) November 2, 2021
Case tally: 3,42,96,237
Active cases: 1,53,776 (lowest in 250 days)
Total recoveries: 3,36,83,581
Death toll: 4,58,880
Total Vaccination: 1,06,85,71,879 pic.twitter.com/o0GaCTvtWI
ਦੇਸ਼ ਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 3,42,96,237 ਹੋ ਗਈ ਹੈ। ਉੱਥੇ ਹੀ ਹੁਣ ਤੱਕ ਮਹਾਂਮਾਰੀ ਤੋਂ ਮਰਨ ਵਾਲਿਆਂ ਦੀ ਗਿਣਤੀ 4,58,880 ਹੋ ਚੁੱਕੀ ਹੈ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਕਿਹਾ ਕਿ ਸੋਮਵਾਰ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਲਈ 10,09,045 ਸੈਂਪਲ ਟੈਸਟ ਕੀਤੇ ਗਏ ਸੀ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 61,02,10,339 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 1,06,85,71,879 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜੋ: Petrol & Diesel Price: ਜਾਣੋ ਆਪਣੇ ਸ਼ਹਿਰ ’ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਦਾ ਹਾਲ