ਚੰਡੀਗੜ੍ਹ: ਵਿਦੇਸ਼ੀ ਵਿੱਚ ਭਾਰਤੀ ਨੇ ਹਮੇਸ਼ਾ ਹੀ ਆਪਣੇ ਦੇਸ਼ ਤੇ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਇਤਿਹਾਸ ਗਵਾਹ ਹੈ, ਕਿ ਜੇ ਕਿਸੇ ਨੇ ਭਾਰਤੀਆਂ ਨੇ ਕਦੇ ਵੀ ਕਿਸੇ ਦੀ ਇਨ ਨਹੀਂ ਮੰਨੀ, ਆਪਣੀ ਸਖ਼ਤ ਮਿਹਨਤ ਕਰਕੇ ਭਾਰਤੀ ਹਮੇਸ਼ਾ ਦੁਨੀਆ ਵਿੱਚ ਵੱਖਰੇ ਹੀ ਪਛਾਣੇ ਜਾਦੇ ਹਨ। ਆਸਟ੍ਰੇਲੀਆ (Australia) ਸੁਪਰੀਮ ਕੋਰਟ (Supreme Court) ਵਿੱਚ ਜੱਜ ਨਿਯੁਕਤ ਹੋਏ ਹੇਮੰਤ ਧਨਜੀ ( Hemant Dhanji) ਨੇ ਇੱਕ ਵਾਰ ਫਿਰ ਤੋਂ ਭਾਰਤ ਦਾ ਸਿਰ ਫਕਰ ਨਾਲ ਉੱਚਾ ਕਰ ਦਿੱਤਾ ਹੈ।
ਸਿਡਨੀ ਬੈਰਿਸਟਰ ਹੇਮੰਤ ਧਨਜੀ ਬੁੱਧਵਾਰ ਨੂੰ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਦੇ ਸੁਪਰੀਮ (Supreme Court) ਕੋਰਟ ਵਿਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ।
ਹੇਮੰਤ ਨੂੰ ਲੰਬੇ ਸਮੇਂ ਤੱਕ ਦਾ ਤਜਰਬਾ ਹੇਮੰਤ ਨੂੰ ਸਾਲ 1980 ਵਿੱਚ ਇੱਕ ਕਾਨੂੰਨੀ ਪ੍ਰੈਕਟੀਸ਼ਨਰ ਦੇ ਤੌਰ 'ਤੇ ਭਰਤੀ ਕਰਾਇਆ ਗਿਆ ਸੀ ਅਤੇ ਉਹਨਾਂ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ,''ਸਿਡਨੀ ਬੈਰਿਸਟਰ ਹੇਮੰਤ ਧਨਜੀ ( Hemant Dhanji) ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਬਣ ਗਏ ਹਨ।
ਉਹ 1990 ਵਿਚ ਇੱਕ ਕਾਨੂੰਨੀ ਪ੍ਰੈਕਟਿਸ਼ਨਰ ਦੇ ਤੌਰ 'ਤੇ ਭਰਤੀ ਹੋਏ ਸਨ। ਹੇਮੰਤ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਵੀ ਹੈ।'' ਭਾਰਤ-ਆਸਟ੍ਰੇਲੀਆ ਵਿਚ ਬਿਹਤਰ ਹੁੰਦੇ ਸੰਬੰਧ ਇੱਥੇ ਦੱਸ ਦਈਏ ਕਿ ਭਾਰਤ-ਆਸਟ੍ਰੇਲੀਆ ਦੋਵੇਂ ਦੇਸ਼ ਬਹੁਤ ਲੰਬੇ ਸਮੇਂ ਤੋਂ ਇਕ-ਦੂਜੇ ਨਾਲ ਦੋਸਤਾਨਾ ਸੰਬੰਧ ਸਾਂਝੇ ਕਰ ਰਹੇ ਹਨ।
ਇਸ ਦੇ ਨਾਲ ਹੀ ਲਗਾਤਾਰ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿਚ ਤਰੱਕੀ ਹੋਈ ਹੈ। ਦੋ-ਪੱਖੀ ਵਪਾਰ, ਰਣਨੀਤਕ ਭਾਈਵਾਲੀ,ਵਿਦਿਆਰਥੀ ਐਕਸਚੇਂਜ ਪ੍ਰੋਗਰਾਮ, ਲਗਾਤਾਰ ਵਿਕਾਸ ਲਈ ਸਮਾਨ ਵਚਨਬੱਧਤਾਵਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਸੰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਹੈ। ਇਸ ਵਿਚਕਾਰ 11 ਸਤੰਬਰ ਨੂੰ ਭਾਰਤ ਆਸਟ੍ਰੇਲੀਆ ਵਿਚਕਾਰ ਟੂ-ਪਲੱਸ-ਟੂ ਮੰਤਰੀ ਪੱਧਰੀ ਗੱਲਬਾਤ ਵੀ ਹੋਣ ਵਾਲੀ ਹੈ।
ਇਸ ਗੱਲਬਾਤ ਵਿਚ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਹੋਰ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਰਣਨੀਤਕ ਸਹਿਯੋਗ ਨੂੰ ਵਧਾਵਾ ਦੇਣ 'ਤੇ ਵਿਆਪਕ ਰੂਪ ਨਾਲ ਧਿਆਨ ਕੇਂਦਰਿਤ ਕਰਨ ਦੀ ਆਸ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮੌਰਿਸ ਪਾਇਨੇ ਅਤੇ ਰੱਖਿਆ ਮੰਤਰੀ ਪੀਟਰ ਡੱਟਨ ਨਾਲ ਇਸ ਬਾਰੇ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ ਤੋਂ ਪਰਤੇ ਸਿੱਖ ਪਰਿਵਾਰਾਂ ਨੂੰ ਸਤਾ ਹੈ ਇਹ ਚਿੰਤਾ