ਨਵੀਂ ਦਿੱਲੀ: ਭਾਰਤੀ ਰਾਸ਼ਟਰੀ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ election of congress new president ਨੂੰ ਲੈ ਕੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਜ਼ਬਰਦਸਤ ਹਲਚਲ ਉੱਤੇ ਵਿਰਾਮ ਲੱਗ ਗਿਆ ਹੈ ਅਤੇ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਵੋਟਾਂ ਦੀ ਮਿਤੀ 17 ਅਕਤੂਬਰ ਰੱਖੀ ਗਈ ਹੈ ਅਤੇ ਜਿਸ ਦਾ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਜਿਸ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਵੇਗੀ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਅੱਜ ਐਤਵਾਰ ਨੂੰ ਭਾਰਤੀ ਕਾਂਗਰਸ ਵਰਕਿੰਗ ਕਮੇਟੀ ਦੀ ਵਰਚੁਅਲ ਮੀਟਿੰਗ CWC MEETING ELECTION OF CONGRESS PRESIDEN ਸੋਨੀਆ ਗਾਂਧੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਨਵੇ ਪ੍ਰਧਾਨ ਦੀਆਂ ਵੋਟਾਂ ਸਬੰਧੀ ਪ੍ਰੋਗਰਾਮ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ 24 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਨਾਮਜ਼ਦਗੀਆਂ ਦੀ ਆਖਰੀ ਮਿਤੀ 30 ਸਤੰਬਰ ਹੋਵੇਗੀ।
-
LIVE: Congress party briefing by Shri Madhusudan Mistry, Shri @kcvenugopalmp and Shri @Jairam_Ramesh at AICC HQ. https://t.co/eDZThCvpug
— Congress (@INCIndia) August 28, 2022 " class="align-text-top noRightClick twitterSection" data="
">LIVE: Congress party briefing by Shri Madhusudan Mistry, Shri @kcvenugopalmp and Shri @Jairam_Ramesh at AICC HQ. https://t.co/eDZThCvpug
— Congress (@INCIndia) August 28, 2022LIVE: Congress party briefing by Shri Madhusudan Mistry, Shri @kcvenugopalmp and Shri @Jairam_Ramesh at AICC HQ. https://t.co/eDZThCvpug
— Congress (@INCIndia) August 28, 2022
ਦੱਸ ਦਈਏ ਕਿ ਪਿਛਲੇ ਸਾਲ ਸੀਡਬਲਯੂਸੀ ਦੁਆਰਾ ਪ੍ਰਵਾਨਿਤ ਸ਼ਡਿਊਲ ਮੁਤਾਬਕ ਕਾਂਗਰਸ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ 21 ਅਗਸਤ ਤੋਂ 20 ਸਤੰਬਰ ਦਰਮਿਆਨ ਪੂਰੀ ਹੋਣੀ ਸੀ। 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਸੋਨੀਆ ਗਾਂਧੀ ਅੰਤਰਿਮ ਪ੍ਰਧਾਨ ਵਜੋਂ ਪਾਰਟੀ ਦੀ ਵਾਗਡੋਰ ਸੰਭਾਲ ਰਹੀ ਹੈ।