ETV Bharat / bharat

ਭਾਰਤ ਦਾ ਮੀਡੀਆ, ਮਨੋਰੰਜਨ ਉਦਯੋਗ ਸਭ ਤੋਂ ਤੇਜੀ ਨਾਲ ਵਿਕਾਸ ਕਰੇਗਾ, 2025 ਤੱਕ 4 ਲੱਖ ਕਰੋੜ ਦਾ ਹੋਵੇਗਾ

ਪਰਾਮਰਸ਼ ਫਰਮ ਪੀਡਬਲਿਉਸੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਅਗਲੇ ਚਾਰ ਸਾਲਾ ਵਿੱਚ 10.75 ਫੀਸਦ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦੇ ਨਾਲ 2025 ਤੱਕ 4,12,656 ਕਰੋੜ ਰੁਪਏ ਦਾ ਉਦਯੋਗ ਬਣਾਉਣ ਦਾ ਅਨੁਮਾਨ ਹੈ। ਕੰਸਲਟੇਂਸੀ ਦੇ ਪਾਰਟਨਰ ਰਾਜੀਵ ਬਾਸੂ ਨੇ ਕਿਹਾ ਕਿ ਮਹਾਂਮਾਰੀ ਦੇ ਬਾਵਜੂਦ ਭਾਰਤੀ ਮਨੋਰੰਜਨ ਅਤੇ ਮੀਡੀਆ ਖੇਤਰ ਨੇ ਕਮਾਲ ਦੀ ਤਾਕਤ ਦਿਖਾਈ ਹੈ।

ਫ਼ੋਟੋ
ਫ਼ੋਟੋ
author img

By

Published : Jul 13, 2021, 12:17 PM IST

ਮੁੰਬਈ: ਪਰਾਮਰਸ਼ ਫਰਮ ਪੀਡਬਲਿਉਸੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਅਗਲੇ ਚਾਰ ਸਾਲਾ ਵਿੱਚ 10.75 ਫੀਸਦ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਦੇ ਨਾਲ 2025 ਤੱਕ 4,12,656 ਕਰੋੜ ਰੁਪਏ ਦਾ ਉਦਯੋਗ ਬਣਾਉਣ ਦਾ ਅਨੁਮਾਨ ਹੈ। ਕੰਸਲਟੇਂਸੀ ਦੇ ਪਾਰਟਨਰ ਰਾਜੀਵ ਬਾਸੂ ਨੇ ਕਿਹਾ ਕਿ ਮਹਾਂਮਾਰੀ ਦੇ ਬਾਵਜੂਦ ਭਾਰਤੀ ਮਨੋਰੰਜਨ ਅਤੇ ਮੀਡੀਆ ਖੇਤਰ ਨੇ ਕਮਾਲ ਦੀ ਤਾਕਤ ਦਿਖਾਈ ਹੈ।

ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤ ਉਪਭੋਗਤਾ ਅਤੇ ਵਿਗਿਆਪਨ ਮਾਲੀਆ ਦੇ ਮਾਮਲੇ ਵਿੱਚ ਵਿਸ਼ਵ ਪੱਧਰ ਉੱਤੇ ਸਭ ਤੋਂ ਤੇਜੀ ਨਾਲ ਮਨੋਰੰਜਨ ਅਤੇ ਮੀਡੀਆ ਬਾਜ਼ਾਰ ਹੋਵੇਗਾ। ਬਸੂ ਨੇ ਕਿਹਾ ਕਿ ਤਕਨੀਕੀ ਪ੍ਰਗਤੀ ਅਤੇ ਇੰਟਰਨੈੱਟ ਦੀ ਪਹੁੰਚ ਨੂੰ ਵਧਾਉਣਾ, ਭਾਰਤੀਆਂ ਦੇ ਮਨੋਰੰਜਨ ਸਮੱਗਰੀ ਉਪਭੋਗ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਰਹੇਗਾ ਅਤੇ ਸਥਾਨਕ ਮਨੋਰੰਜਨ ਸਮੱਗਰੀ ਦੀ ਜ਼ਿਆਦਾ ਮੰਗ ਹੋਵੇਗੀ ਅਤੇ ਨਵਾਂ ਵਪਾਰ ਮਾਡਲ ਵੀ ਵਿਕਸਿਤ ਹੋਣਗੇ।

30,000 ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੇ ਬਾਵਜੂਦ 2020 ਵਿੱਚ ਭਾਰਤ ਵਿੱਚ ਟੀਵੀ ਵਿਗਿਆਪਨ ਵਧ ਕੇ 35,015 ਕਰੋੜ ਰੁਪਏ ਦਾ ਹੋ ਗਿਆ ਹੈ ਅਤੇ 7.6 ਫੀਸਦ ਦੇ ਵਿਕਾਸ ਦਰ ਨਾਲ ਇਹ ਕੁੱਲ ਬਾਜ਼ਾਰ ਵਿੱਚ 50,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਦੇਵੇਗਾ। ਇਹ ਕਿਹਾ ਗਿਆ ਹੈ ਕਿ ਇੰਟਰਨੈੱਟ ਉੱਤੇ ਵਿਗਿਆਪਨ 2020-2025 ਦੇ ਦੌਰਾਨ 18.8 ਫੀਸਦ ਪ੍ਰਤੀ ਸਾਲ ਦੀ ਤੇਜੀ ਨਾਲ ਵਧ ਕੇ ਚੱਕਰ ਦੇ ਅੰਤ ਤੱਕ 30,000 ਕਰੋੜ ਰੁਪਏ ਤੋਂ ਵੱਧ ਹੋਣ ਦੀ ਉਮੀਦ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮੋਬਾਈਲ ਇੰਟਰਨੈੱਟ ਵਿਗਿਆਪਨ ਤੋਂ ਮਿਲਣ ਵਾਲੀ ਮਾਲੀਆ 2020 ਵਿੱਚ 7,331 ਕਰੋੜ ਰੁਪਏ ਸੀ ਅਤੇ ਇਹ 2025 ਤੱਕ ਵਧ ਕੇ 22,350 ਕਰੋੜ ਰੁਪਏ ਹੋ ਜਾਵੇਗੀ ਜੋ ਕਿ 25.4 ਫੀਸਦ ਦੇ ਵਾਧੇ ਨੂੰ ਦਰਸਾਉਂਦਾ ਹੈ ਹਾਲਾਕਿ ਸਮਾਚਾਰ ਪੱਤਰ ਅਤੇ ਉਪਭੋਗਤਾ ਪਤਰਿਕਾ ਉਦਯੋਗ ਦੇ 2025 ਤੱਕ 1.82 ਫੀਸਦ ਦੇ ਹਲਕੇ ਵਾਧੇ ਦੇ ਨਾਲ 26.299 ਕਰੋੜ ਰੁਪਏ ਤੱਕ ਜਾਣ ਦੀ ਉਮੀਦ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2020 ਵਿੱਚ ਮਹਾਂਮਾਰੀ ਦੇ ਕਾਰਨ ਪ੍ਰਿੰਟ ਵਿਗਿਆਪਨ ਤੋਂ ਮਿਲਣ ਵਾਲੀ ਆਮਦਨ ਵਿੱਚ 12 ਫੀਸਦ ਦੀ ਕਮੀ ਦੇਖੀ ਗਈ ਅਤੇ ਰਸਾਲੇ ਤੋਂ ਪ੍ਰਪਾਤ ਮਾਲੀਆ ਵੀ 4 ਫੀਸਦ ਘੱਟ ਹੋ ਗਿਆ।

ਇਹ ਵੀ ਪੜ੍ਹੋ:ਕੈਪਟਨ ਵੱਲੋਂ ਉਦਯੋਗਾਂ ’ਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਹਟਾਉਣ ਦੇ ਆਦੇਸ਼

2025 ਦੇ ਆਖਰ ਤੱਕ 13,857 ਕਰੋੜ ਰੁਪਏ ਹੋਣ ਦੀ ਉਮੀਦ

ਰਿਪੋਰਟ ਮੁਤਾਬਕ ਸਿਨੇਮਾ ਘਰਾਂ ਤੋਂ ਮਿਲਣ ਵਾਲਾ ਮਾਲੀਆ 39.3 ਪ੍ਰਤੀਸ਼ਤ ਮਿਸ਼ਰਿਤ ਸਾਲਾਨਾ ਵਿਕਾਸ ਦਰ ਦੇ ਨਾਲ 2025 ਦੇ ਅੰਤ ਤੱਕ 13,857 ਕਰੋੜ ਰੁਪਏ ਹੋਣ ਦੀ ਉਮੀਦ ਹੈ। ਪੀਡਬਲਿਉਸੀ ਨੇ ਕਿਹਾ ਕਿ ਮਹਾਂਮਾਰੀ ਦੀ ਚਪੇਟ ਵਿੱਚ ਆਇਆ ਸਿਨੇਮਾ ਉਦਯੋਗ 2023 ਦੇ ਵਿਚਾਲੇ ਤੱਕ ਮਹਾਂਮਾਰੀ ਤੋਂ ਪਹਿਲੇ ਦੇ ਪੱਧਰ ਉੱਤੇ ਵਾਪਸ ਆ ਜਾਵੇਗਾ। ਭਾਰਤ ਦਾ ਸੰਗੀਤ, ਰੇਡਿਉ ਅਤੇ ਪੋਡਕਾਸਟ ਬਾਜ਼ਾਰ ਤੋਂ ਮਿਲਣ ਵਾਲਾ ਕੁੱਲ ਮਾਲੀਆ 2020 ਵਿੱਚ ਘੱਟ ਕੇ 4,626 ਕਰੋੜ ਰੁਪਏ ਹੋ ਗਿਆ ਕਿਉਂਕਿ ਮਹਾਂਮਾਰੀ ਦੇ ਕਾਰਨ ਦੇਸ਼ ਦੇ ਲਾਈਵ ਸੰਗੀਤ ਖੇਤਰ ਨੂੰ ਕਰੀਬ 522 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਕੰਸਲਟੇਂਸੀ ਨੇ ਕਿਹਾ ਕਿ ਸੰਗੀਤ, ਰੇਡਿਉ ਅਤੇ ਪੋਡਕਾਸਟ ਉਦਯੋਗ 19.1 ਫੀਸਦ ਦੀ ਸਾਲਾਨਾ ਵਿਕਾਸ ਦਰ ਦੇ ਨਾਲ 2025 ਤੱਕ 11.026 ਕਰੋੜ ਦਾ ਹੋ ਜਾਵੇਗਾ। ਰਿਪੋਰਟ ਮੁਤਾਬਕ ਵੀਡੀਓ ਗੇਮ ਅਤੇ ਈ-ਸਪੋਰਟਸ ਤੋਂ ਮਿਲਣ ਵਾਲਾ ਮਾਲੀਆ 2020 ਵਿੱਚ 11,250 ਕਰੋੜ ਰੁਪਏ ਤੱਕ ਪਹੁੰਚ ਗਿਆ ਅਤੇ 16.5 ਫੀਸਦ ਦੀ ਸਾਲਾਨਾ ਵਿਕਾਸ ਦਰ ਦੇ ਨਾਲ 2025 ਤੱਕ 24,213 ਕਰੋੜ ਰੁਪਏ ਦਾ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.