ਨਵੀਂ ਦਿੱਲੀ: ਫੌਜ ਦੀਆਂ ਪੰਜ ਮਹਿਲਾ ਅਫਸਰਾਂ ਨੂੰ ਕਰਨਲ ਰੈਂਕ ‘ਤੇ ਤਰੱਕੀ ਦੇਣ ਨੂੰ ਮੰਜੂਰੀ ਮਿਲੀ ਹੈ।
ਭਾਰਤੀ ਫੌਜ ਦੇ ਸਲੈਕਸ਼ਨ ਬੋਰਡ ਨੇ 26 ਸਾਲ ਦੀ ਸੇਵਾ ਮੁਕੰਮਲ ਹੋਣ ‘ਤੇ ਪੰਜ ਮਹਿਲਾ ਅਫਸਰਾਂ ਨੂੰ ਕਰਨਲ (ਟਾਈਮ ਸਕੇਲ) ਰੈਂਕ ‘ਤੇ ਤਰੱਕੀ ਦੇਣ ਨੂੰ ਮੰਜੂਰੀ ਦੇ ਦਿੱਤੀ ਹੈ।
ਮੰਤਰਾਲੇ ਨੇ ਦੱਸਿਆ ਕਿ ਕਰਨਲ (ਟਾਈਮ ਸਕੇਲ) ਰੈਂਕ ਦੇ ਲਈ ਚੁਣੀਆਂ ਗਈਆਂ ਪੰਜ ਮਹਿਲਾ ਅਫਸਰਾਂ ਵਿਚ ਕੋਰ ਆਫ ਸਿਗਨਲ ਤੋਂ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐਮਈ ਕੋਰ ਤੋਂ ਸੋਨੀਆ ਆਨੰਦ ਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਕੋਰ ਆਫ ਇੰਜੀਨੀਅਰਸ ਤੋਂ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਲ ਹਨ।
ਪਹਿਲਾਂ ਹੋਰ ਕੌਰਪਸ ‘ਚ ਮਿਲਦਾ ਸੀ ਰੈਂਕ
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰ ਆਫ ਸਿਗਨਲ, ਕੋਰ ਆਫ ਇਲੈਕਟ੍ਰਾਨਿਕ ਐਂਡ ਮਕੈਨੀਕਲ ਇੰਜੀਨੀਅਰਸ ਅਤੇ ਕੌਰਪਸ ਆਫ ਇੰਜੀਨੀਅਰਸ ਦੇ ਨਾਲ ਸੇਵਾ ਨਿਭਾਅ ਰਹੀਆਂ ਮਹਿਲਾ ਅਫਸਰਾਂ ਦੇ ਲਈ ਪਹਿਲੀ ਵਾਰ ਕਰਨਲ ਰੈਂਕ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੇਨਾ ਮੈਡੀਕਲ ਕੋਰ, ਜੱਜ ਐਡਵੋਕੇਟ ਜਨਰਲ ਅਤੇ ਆਰਮੀ ਐਜੁਕੇਸ਼ਨ ਕੌਰਪਸ ਵਿੱਚ ਮਹਿਲਾ ਅਫਸਰਾਂ ਦੇ ਲਈ ਰੈਂਕ ‘ਤੇ ਤਰੱਕੀ ਲਾਗੂ ਸੀ।
ਦੋ ਮਹਿਲਾਵਾਂ ਲੜਾਕੂ ਪਾਇਲਟ ਦੀ ਲੈਣਗੀਆਂ ਸਿਖਲਾਈ
ਜਿਕਰਯੋਗ ਹੈ ਕਿ ਫੌਜ ਦੀ ਦੋ ਮਹਿਲਾ ਅਫਸਰ ਲੜਾਕੂ ਪਾਇਲਟ ਦੇ ਤੌਰ ‘ਤੇ ਸਿਖਲਾਈ ਲੈਣਗੀਆਂ। ਭਾਰਤੀ ਫੌਜ ਦੇ ਜਿਆਦਾਤਰ ਕੋਰ ਵਿੱਚ ਮਹਿਲਾ ਅਫਸਰਾਂ ਦੇ ਲਈ ਤਰੱਕੀ ਦਾ ਵਿਸਥਾਰ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਇਹ ਕਦਮ ਭਾਰਤੀ ਫੌਜ ਵਿੱਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਨਾਲ ਜੈਂਡਰ ਨਿਊਟ੍ਰਲ ਵੱਲ ਫੌਜ ਦੇ ਨਜਰੀਏ ਨੂੰ ਦਰਸਾਉਂਦਾ ਹੈ।