ਕਾਬੁਲ/ ਨਵੀਂ ਦਿੱਲੀ: ਅਫਗਾਨਿਸਤਾਨ ਦੇ ਕਾਬੁਲ ਚ ਵਿਗੜੇ ਹਲਾਤਾਂ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਦੇ 120 ਕਰਮਚਾਰੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ ਉੱਥੋ ਨਿਕਲ ਚੁੱਕਾ ਹੈ। ਅਫਗਾਨਿਸਤਾਨ ਦੇ ਕਾਬੁਲ ਚ ਵਿਗੜਦੇ ਹਲਾਤਾਂ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਦੇ 120 ਕਰਮਚਾਰੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦਾ ਜਹਾਜ ਉੱਥੋ ਨਿਕਲ ਚੁੱਕਾ ਹੈ। ਭਾਰਤੀ ਹਵਾਈ ਫੌਜ ਦਾ C-17 ਜਹਾਜ ਨੇ ਸਵੇਰ 7.30 ਵਜੇ ਕਾਬੁਲ ਤੋਂ ਉਡਾਣ ਭਰੀ। ਭਾਰਤੀ ਰਾਜਦੂਤ ਰੁਦੇਂਦਰ ਟੰਡਨ ਵੀ ਹੁਣ ਭਾਰਤ ਵਾਪਸ ਲਿਆਏ ਜਾ ਰਹੇ ਹਨ। ਉੱਥੇ ਹੀ ਐਨਐਸਏ (NSA) ਅਜੀਤ ਡੋਭਾਲ ਨੇ ਅਫਗਾਨਿਸਤਾਨ ਦੇ ਹਾਲਾਤ ’ਤੇ ਅਮਰੀਕੀ ਸਮਕਸ਼ ਜੇਕ ਸੁਲਿਵਨ ਨਾਲ ਗੱਲਬਾਤ ਕੀਤੀ ਹੈ।
ਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਬੁਲ ਵਿੱਚ ਭਾਰਤ ਦੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮਚਾਰੀਆਂ ਨੂੰ ਤੁਰੰਤ ਦੇਸ਼ ਵਾਪਸ ਲਿਆਂਦਾ ਜਾਵੇਗਾ।
ਬਾਗਚੀ ਨੇ ਟਵੀਟ ਕੀਤਾ ਮੌਜੂਦਾ ਹਲਾਤ ਦੇ ਮੱਦੇਨਜਰ ਇਹ ਫੈਸਲਾ ਕੀਤਾ ਗਿਆ ਹੈ ਕਿ ਕਾਬੁਲ ਚ ਸਾਡੇ ਰਾਜਦੂਤ ਅਤੇ ਉਨ੍ਹਾਂ ਦੇ ਭਾਰਤੀ ਕਰਮੀਆਂ ਨੂੰ ਤੁਰਤ ਭਾਰਤ ਲਿਆਇਆ ਜਾਵੇਗਾ। ਭਾਰਤੀ ਹਵਾਈ ਫੌਜ ਦਾ ਸੀ-17 ਜਹਾਜ ਸੋਮਵਾਰ ਨੂੰ ਕੁਝ ਕਰਮੀਆਂ ਨੂੰ ਲੈ ਕੇ ਭਾਰਤ ਵਾਪਸ ਲੈਕੇ ਆਇਆ। ਅਤੇ ਮੰਗਲਵਾਰ ਨੂੰ ਦੂਜਾ ਜਹਾਜ ਭਾਰਤ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਅਧਿਕਾਰੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰਨ ਵਾਲਾ ਭਾਰਤੀ ਹਵਾਈ ਫੌਜ ਦਾ C-17 ਜਹਾਜ਼ ਗੁਜਰਾਤ ਦੇ ਜਾਮਨਗਰ ’ਚ ਉਤਰ ਗਿਆ ਹੈ।
ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾਮਨਗਰ ਪਹੁੰਚਿਆ C-17 IAF
C-17 IAF ਦੀ ਉਡਾਣ ਕਾਬੁਲ ਤੋਂ ITBP ਜਵਾਨਾਂ, ਭਾਰਤੀ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਲੈ ਕੇ ਗੁਜਰਾਤ ਦੇ ਜਾਮਨਗਰ ’ਚ ਉਤਰ ਚੁੱਕੀ ਹੈ। ਭਾਰਤ ਚ ਆਉਂਦੇ ਹੀ ਨਾਗਰਿਕਾਂ ਨੇ ਰਾਹਤ ਦੀ ਸਾਹ ਲਈ। ਭਾਰਤ ਵੱਲੋ ਹੋਰ ਵੀ ਉਡਾਣਾ ਰਵਾਨਾ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਪਹੁੰਚਣ ਦੇ ਲਈ ਕਿਹਾ ਗਿਆ ਜਿਸ ਨਾਲ ਦੂਜੀ ਉਡਾਣ ਨਾਲ ਉਨ੍ਹਾਂ ਨੂੰ ਲਿਆਇਆ ਜਾ ਸਕੇ।
-
In view of the prevailing circumstances, it has been decided that our Ambassador in Kabul and his Indian staff will move to India immediately.
— Arindam Bagchi (@MEAIndia) August 17, 2021 " class="align-text-top noRightClick twitterSection" data="
">In view of the prevailing circumstances, it has been decided that our Ambassador in Kabul and his Indian staff will move to India immediately.
— Arindam Bagchi (@MEAIndia) August 17, 2021In view of the prevailing circumstances, it has been decided that our Ambassador in Kabul and his Indian staff will move to India immediately.
— Arindam Bagchi (@MEAIndia) August 17, 2021
ਕਾਬੁਲ ਏਅਰਪੋਰਟ ਨੂੰ ਅਮਰੀਕੀ ਏਜੰਸੀਆਂ ਨੇ ਦੁਬਾਰਾ ਖੋਲ੍ਹ ਦਿੱਤਾ ਹੈ। ਦੱਸ ਦਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੀ ਸਥਿਤੀ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਸੋਮਵਾਰ ਨੂੰ ਕਾਬੁਲ ਹਵਾਈ ਅੱਡੇ 'ਤੇ ਸਥਿਤੀ ਵਿਗੜ ਗਈ ਸੀ, ਜਿਸ ਕਾਰਨ ਉੱਥੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ।
ਦੱਸ ਦਈਏ ਕਿ ਦੋ ਦਹਾਕੇ ਲੰਬੀ ਲੜਾਈ ਤੋਂ ਬਾਅਦ ਅਮਰੀਕੀ ਫੌਜਾਂ ਦੀ ਪੂਰੀ ਵਾਪਸੀ ਤੋਂ ਦੋ ਹਫਤੇ ਪਹਿਲਾਂ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ।
ਦੇਸ਼ ਭਰ ਵਿੱਚ ਅੱਤਵਾਦੀਆਂ ਨੇ ਕਹਿਰ ਮਚਾ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਸਾਰੇ ਵੱਡੇ ਸ਼ਹਿਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਕਿਉਂਕਿ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸਿਖਲਾਈ ਅਫਗਾਨ ਸੁਰੱਖਿਆ ਬਲਾਂ ਨੇ ਹਾਰ ਮੰਨ ਲਈ ਹੈ।
-
Indian Air Force C-17 aircraft has taken off from Kabul with more than 120 Indian officials in it. The staff was brought inside the secure areas of the airport safely, late last evening: Sources pic.twitter.com/fn6XV4p8rF
— ANI (@ANI) August 17, 2021 " class="align-text-top noRightClick twitterSection" data="
">Indian Air Force C-17 aircraft has taken off from Kabul with more than 120 Indian officials in it. The staff was brought inside the secure areas of the airport safely, late last evening: Sources pic.twitter.com/fn6XV4p8rF
— ANI (@ANI) August 17, 2021Indian Air Force C-17 aircraft has taken off from Kabul with more than 120 Indian officials in it. The staff was brought inside the secure areas of the airport safely, late last evening: Sources pic.twitter.com/fn6XV4p8rF
— ANI (@ANI) August 17, 2021
ਤਾਲਿਬਾਨ ਦਾ 1990 ਦੇ ਦਹਾਕੇ ਦੇ ਅੰਤ ਚ ਦੇਸ਼ ’ਤੇ ਕਬਜਾ ਸੀ ਅਤੇ ਹੁਣ ਇੱਕ ਵਾਰ ਫਿਰ ਉਸਦਾ ਕਬਜਾ ਹੋ ਗਿਆ ਹੈ।
ਅਮਰੀਕਾ ’ਚ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਤੋਂ ਬਾਅਦ ਵਾਸ਼ਿੰਗਟਨ ਨੇ ਓਸਾਮਾ ਬਿਨ ਲਾਦੇਨ ਅਤੇ ਉਸਨੂੰ ਪਨਾਹ ਦੇਣ ਵਾਲੇ ਤਾਲਿਬਾਨ ਨੂੰ ਸਬਕ ਸਿਖਾਉਣ ਦੇ ਲਈ ਹਮਲਾ ਕੀਤਾ ਅਤੇ ਅੱਤਵਾਦੀਆਂ ਨੂੰ ਸੱਤਾ ਤੋਂ ਹਟਾ ਦਿੱਤਾ। ਬਾਅਦ ਚ ਅਮਰੀਕਾ ਨੇ ਪਾਕਿਸਤਾਨ ਦੇ ਏਬਾਟਾਬਾਦ ਚ ਓਸਾਮਾ ਬਿਨ ਲਾਦੇਨ ਨੂੰ ਵੀ ਮਾਰ ਸੁੱਟਿਆ ਸੀ।
ਅਮਰੀਕੀ ਸੈਨੀਕਾਂ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਤਾਲਿਬਾਨ ਨੇ ਦੇਸ਼ ਚ ਮੁੜ ਤੋਂ ਆਪਣਾ ਅਸਰ ਵਧਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਚ ਪੂਰੇ ਦੇਸ਼ ’ਤੇ ਕਬਜ਼ਾ ਕਰ ਪੱਛਮ ਸਮਰਥਿਤ ਅਫਗਾਨ ਸਰਕਾਰ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ।
ਅਫਗਾਨਿਸਤਾਨ ਦੇ ਲੋਕ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਤਾਲਿਬਾਨ ਦੀ ਬੇਰਹਿਮੀ ਨੂੰ ਵੇਖਿਆ ਹੈ, ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਾਬੁਲ ਹਵਾਈ ਅੱਡੇ 'ਤੇ ਦੇਸ਼ ਛੱਡਣ ਲਈ ਵੱਡੀ ਭੀੜ ਇਹ ਸਪੱਸ਼ਟ ਕਰਦੀ ਹੈ ਕਿ ਲੋਕ ਤਾਲਿਬਾਨ ਦੁਆਰਾ ਕਿਸ ਹੱਦ ਤਕ ਡਰੇ ਹੋਏ ਹਨ।
ਲੋਕਾਂ ਨੂੰ ਪੂਰਬ ’ਚ 1996 ਤੋਂ 2001 ਤੱਕ ਤਾਲਿਬਾਨ ਦੁਆਰਾ ਕੀਤੀ ਗਈ ਕਹਿਰ ਕਾਰਨ ਬੂਰੀ ਤਰ੍ਹਾਂ ਖੌਫ ਚ ਹਨ। ਸਭ ਤੋਂ ਜਿਆਦਾ ਪਰੇਸ਼ਾਨ ਔਰਤਾਂ ਹਨ ਜਿਨ੍ਹਾਂ ਨੇ ਤਾਲਿਬਾਨ ਨੇ ਬੀਤੇ ਸਮੇਂ ਚ ਘਰਾਂ ਚ ਕੈਦ ਰਹਿਣ ਨੂੰ ਮਜਬੂਰ ਕਰ ਦਿੱਤਾ ਸੀ।
ਇਹ ਵੀ ਪੜੋ: ਅਫਗਾਨਿਸਤਾਨ ਸੰਕਟ: ਅਮਰੀਕਾ ਨੇ ਰੂਸ ਅਤੇ ਚੀਨ ਨਾਲ ਕੀਤਾ ਸੰਪਰਕ