ਨਵੀਂ ਦਿੱਲੀ: ਭਾਰਤ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 48,698 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਹਿਣਤੀ 3,01,83,143 ਹੋ ਗਈ ਹੈ। 1,183 ਨਵੀਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 3,94,493ਹੋ ਗਈ ਹੈ। 64,818 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 2,91,93,085 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 5,95,565 ਹੈ।
ਦੇਸ਼ ’ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੀ 61,19,169ਵੈਕਸੀਨ ਲਗਾਈ ਗਈ। ਜਿਸ ਤੋਂ ਬਾਅਦ ਕੁੱਲ ਵੈਕਸੀਨੇਸ਼ਨ ਦਾ ਅੰਕੜਾ 31,50,45,926 ਹੋਇਆ। ਭਾਰਤ ਚ ਕੁੱਲ ਕੋਰੋਨਾ ਵਾਇਰਸ ਦੇ ਲਈ 17,45,809 ਸੈਂਪਲ ਟੇਸਟ ਕੀਤੇ ਗਏ। ਬੀਤੇ ਦਿਨ ਤੱਕ 40,18,11,892ਸੈਂਪਲ ਲਏ ਜਾ ਚੁੱਕੇ ਹਨ।
ਇਸਦੇ ਨਾਲ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਚ ਪਿਛਲੇ 24 ਘੰਟਿਆਂ ’ਚ 341 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 12 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। 768 ਲੋਕ ਸਿਹਤਯਾਬ ਹੋ ਕੇ ਆਪਣੇ ਘਰ ਨੂੰ ਪਰਤ ਚੁੱਕੇ ਹਨ। ਪੰਜਾਬ ਚ ਐਕਟਿਵ ਮਾਮਲੇ 4,832 ਹਨ। ਹੁਣ ਤੱਕ ਪੰਜਾਬ ’ਚ 5,94,279 ਕੋਰੋਨਾ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਜਦੋਂ ਕਿ 15,956 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਗੁਜਰਾਤ 'ਚ ਮਿਲੇ ਕੋਵਿਡ ਡੈਲਟਾ ਪਲੱਸ ਵੇਰੀਐਂਟ ਦੇ 2 ਮਾਮਲੇ