ਲੀਡਸ:ਭਾਰਤ ਕੋਲ ਚੇਤੇਸ਼ਵਰ, ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਦੇ ਰੂਪ ਵਿੱਚ ਤਿੰਨ ਤਜਰਬੇਕਾਰ ਬੱਲੇਬਾਜ ਮੌਜੂਦ ਹਨ। ਇਸ ਦੇ ਬਾਵਜੂਦ ਇਹ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਨਾਕਾਮ ਰਹੇ ਹਨ। ਹਾਲਾਂਕਿ ਓਪਨਰ ਲੋਕੇਸ਼ ਰਾਹੁਲ ਅਤੇ ਤੇਜ ਗੇਂਦਬਾਜ ਆਕ੍ਰਮਣ ਆਪਣੀ ਫੋਰਮ ਵਿੱਚ ਰਹੇ ਹਨ। ਰਾਹੁਲ ਅਤੇ ਤੇਜ ਗੇਂਦਬਾਜਾਂ ਨੇ ਪਹਿਲੇ ਦੋ ਟੈਸਟ ਮੈਚਾਂ ਵਿੱਚ ਆਪਣਾ ਲੋਹਾ ਮਨਵਾਇਆ ਹੈ। ਜਸਪ੍ਰੀਤ ਬੁਮਰਾਹ ਅਤੇ ਮੋਹੰਮਦ ਸ਼ੱਮੀ ਨੇ ਨਾ ਸਿਰਫ ਵਿਕਟਾਂ ਉਡਾਈਆਂ, ਸਗੋਂ ਦੂਜੇ ਟੈਸਟ ਦੀ ਦੂਜੀ ਪਾਰੀ ਵਿੱਚ ਬੱਲੇ ਨਾਲ ਵੀ ਪੂਰਾ ਯੋਗਦਾਨ ਦਿੱਤਾ।
ਦੋਵੇਂ ਦੇਸ਼ਾਂ ਦੇ ਬੱਲੇਬਾਜ ਕਰ ਰਹੇ ਹਨ ਜੱਦੋਜਹਿਦ
ਭਾਰਤ ਵਾਂਗ ਹੀ ਇੰਗਲੈਂਡ ਦਾ ਬੱਲੇਬਾਜੀ ਕ੍ਰਮ ਵੀ ਜੱਦੋਜਹਿਦ ਕਰ ਰਿਹਾ ਹੈ ਅਤੇ ਕਪਤਾਨ ਜੋਆਏ ਰੂਟ ਹੀ ਦੌੜਾਂ ਬਣਾ ਸਕ ਰਹੇ ਹਨ। ਉਨ੍ਹਾਂ ਨੇ ਡੈਵਿਡ ਮਲਾਨ ਨੂੰ ਵੀ ਬੁਲਾਇਆ ਹੈ, ਜਿਹੜੇ ਸੀਮਤ ਓਵਰਾਂ ਦੇ ਮਾਹਰ ਮੰਨੇ ਜਾਂਦੇ ਹਨ। ਜੈਕ ਕਰਾਉਲੀ ਅਤੇ ਡਾਨੀਮਿਕ ਸਿਬਲੇ ਦੋਵੇਂ ਓਪਨਰ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ।
ਇੰਗਲੈਂਡ ਦੇ ਮੁੱਖ ਖਿਡਾਰੀ ਨੇ ਜਖਮੀ
ਇੰਗਲੈਂਡ ਦੇ ਲਈ ਉਸ ਦੇ ਖਿਡਾਰੀਆਂ ਦੀ ਸੱਟ ਵੀ ਇੱਕ ਸਮੱਸਿਆ ਹੈ। ਜੋਫਰਾ ਆਰਚਰ, ਬ੍ਰੇਨ ਸਟੋਕਸ, ਕਰਿੱਸ ਵੌਕਸ, ਸਟੁਆਰਟ ਬ੍ਰੌਡ ਅਤੇ ਓਲੀ ਸਟੋਨ ਜਖ਼ਮੀ ਸਨ, ਉਤੋਂ ਤੀਜੇ ਟੈਸਟ ਵਿੱਚ ਇੰਗਲੈਂਡ ਨੂੰ ਮਾਰਕ ਵੁੱਡ ਦੀਆਂ ਸੇਵਾਵਾਂ ਵੀ ਨਹੀਂ ਮਿਲ ਸਕਣਗੀਆਂ, ਕਿਉਂਕਿ ਉਹ ਮੌਢੇ ਦੀ ਸੱਟ ਕਾਰਨ ਇਸ ਮੈਚ ਲਈ ਮੌਜੂਦ ਨਹੀਂ ਹੋਣਗੇ।
ਹੈਡਿੰਗਲੇ ‘ਚ ਇੰਗਲੈੰਡ ਨੇ ਤਿਂਨ ਤੇ ਭਾਰਤ ਨੇ ਜਿੱਤੇ ਹਨ ਦੋ ਮੈਚ
ਇੰਗਲੈਂਡ ਨੇ ਸਾਕਿਬ ਮਹਿਮੂਦ ਨੂੰ ਬੁਲਾਇਆ ਹੈ, ਜਿਹੜੇ ਤੀਜੇ ਟੈਸਟ ਵਿੱਚ ਉਤਰ ਸਕਦੇ ਹਨ। ਰੂਟ ਆਪਣੇ ਘਰੇਲੂ ਮੈਦਾਨ ਵਿੱਚ ਖੇਡਣਗੇ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਭਾਰਤ ਜਿਸ ਤਰ੍ਹਾਂ ਖੇਡਣਾ ਚਾਹੁੰਦਾ ਹੈ, ਉਹ ਖੇਡੇਅਤੇ ਉਹ ਆਪਣੇ ਤਰੀਕੇ ਨਾਲ ਖੇਡਣ ‘ਤੇ ਧਿਆਨ ਦੇਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇੰਗਲੈਂਡ ਭਾਰਤ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਮਿਲੀ ਹਾਰ ਤੋਂ ਉਠ ਸਕੇਗਾ ਜਾਂ ਨਹੀਂ। ਇਸ ਮੈਦਾਨ ‘ਤੇ ਦੋਵੇਂ ਟੀਮਾਂ ਵਿਚਕਾਰ ਹੁਣ ਤੱਕ ਛੇ ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਇੰਗਲੈਂਡ ਨੇ ਤਿੰਨ ਤੇ ਭਾਰਤ ਨੇ ਦੋ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ।
ਇਸ ਮੈਚ ਲਈ ਦੋਵੇਂ ਟੀਮਾਂ ਇਸ ਤਰ੍ਹਾਂ ਹਨ:
ਭਾਰਤ:ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ) ਰਿਸ਼ਭ ਪੰਤ (ਵਿਕੇਟ ਕੀਪਰ), ਰਵਿੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਈਸ਼ਾਂਤ ਸ਼ਰਮਾ, ਮੋਹੰਮਦ ਸ਼ੱਮੀ, ਮੋਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਰਿੱਧੀਮਾਨ ਸਾਹਾ, ਪ੍ਰਿਥਵੀ ਸ਼ਾਅ, ਸੂਰਿਆ ਕੁਮਾਰ ਯਾਦਵ, ਮਯੰਕ ਅੱਗਰਵਾਲਸ ਹਨੁਮਾ ਵਿਹਾਰੀ, ਅਭਿਮੰਨਿਯੂ ਈਸ਼ਵਰਨ, ਪ੍ਰਸਿੱਧ ਕ੍ਰਿਸ਼ਣਾ ਅਤੇ ਅਰਜਾਨ ਨਾਗਵਸਵਾਲਾ।
ਇੰਗਲੈਂਡ:ਜੋਏ (ਕਪਤਾਨ), ਮੋਇਨ ਅਲੀ, ਜੇਮਸ ਐਂਡਰਸਨ, ਜੋਨਾਥਨ ਬੇਅਰਸਟੋ, ਰੋਰੀ ਬਰਨਸ, ਜੋਸ ਬਟਲਰ, ਸੈਮ ਕਰੇਨ, ਹਸੀਬ ਹਮੀਦ, ਡੌਨ ਲਾਰੈਂਸ, ਸਾਕਿਬ ਮਹਿਮੂਦ, ਡੈਵਿਸ ਮਲਾਨ, ਕ੍ਰੈਗ ਓਵਰਟੋਨ, ਓਲੀ ਪੋਪ, ਓਲੀ ਰਾਬਿਨਸੰਨ ਅਤੇ ਮਾਰਕ ਵੁੱਡ।
ਇਹ ਵੀ ਪੜ੍ਹੋ:17 ਅਕਤੂਬਰ ਤੋਂ 14 ਨਵੰਬਰ ਤੱਕ T-20 ਵਰਲਡ ਕੱਪ, ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ